ਅਮਰਗੜ੍ਹ ''ਚ ਭਿਆਨਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ, ਇਕ ਜ਼ਖਮੀ

Thursday, May 27, 2021 - 04:10 PM (IST)

ਅਮਰਗੜ੍ਹ (ਜੋਸ਼ੀ) : ਅਮਰਗੜ੍ਹ-ਚੌਦਾਂ ਸੜਕ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 20 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਅਮਰਗੜ੍ਹ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਰਸ਼ੀਦ ਮੁਹੰਮਦ ਪੁੱਤਰ ਫਕੀਰ ਮੁਹੰਮਦ ਵਾਸੀ ਚੌਂਦਾ ਨੇ ਦੱਸਿਆ ਕਿ ਉਸ ਦੀ ਪਿੰਡ ਚੌਂਦਾ ਵਿਖੇ ਫਰਨੀਚਰ ਦੀ ਦੁਕਾਨ ਹੈ।

ਉਸ ਦਾ ਪੁੱਤਰ ਇਸਲਾਮ ਉਰਫ਼ ਹਾਰੂਨ ਮੁਹੰਮਦ ਫਰਨੀਚਰ ਦੀ ਦੁਕਾਨ 'ਤੇ ਕੰਮ ਕਰਦੇ ਮੁਹੰਮਦ ਅਜ਼ੀਮ ਪੁੱਤਰ ਅਨਵਰ ਵਾਸੀ ਜਮਾਲਪੁਰਾ ਨੂੰ ਨਾਲ ਲੈ ਕੇ ਆਪਣੀ ਕਾਰ 'ਚ ਅਮਰਗੜ੍ਹ ਵੱਲ ਨੂੰ ਗਿਆ ਤਾਂ ਰਾਹ 'ਚ ਗੱਡੀ ਦੇ ਦਰੱਖਤਾਂ ਵਿਚ ਟਕਰਾਉਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਇਸ ਦੌਰਾਨ ਉਸ ਦੇ ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦ ਕਿ ਮੁਹੰਮਦ ਅਜ਼ੀਮ ਗੰਭੀਰ ਸੱਟਾਂ ਲੱਗਣ ਕਾਰਨ ਪਹਿਲਾਂ ਸਰਕਾਰੀ ਹਸਪਤਾਲ ਅਮਰਗੜ੍ਹ ਅਤੇ ਫਿਰ ਉਥੋਂ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਥਾਣਾ ਅਮਰਗੜ੍ਹ ਪੁਲਸ ਨੇ ਰਸ਼ੀਦ ਮੁਹੰਮਦ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


Babita

Content Editor

Related News