ਕਾਰ ਸਵਾਰ ਨੌਜਵਾਨ ਹਥਿਆਰ ਦੀ ਨੋਕ ’ਤੇ ਪੈਟਰੋਲ ਪੰਪ ਦੇ ਸੇਲਜ਼ਮੈਨ ਤੋਂ 8 ਹਜ਼ਾਰ ਰੁਪਏ ਖੋਹ ਕੇ ਫਰਾਰ

Saturday, Nov 20, 2021 - 06:20 PM (IST)

ਕਾਰ ਸਵਾਰ ਨੌਜਵਾਨ ਹਥਿਆਰ ਦੀ ਨੋਕ ’ਤੇ ਪੈਟਰੋਲ ਪੰਪ ਦੇ ਸੇਲਜ਼ਮੈਨ ਤੋਂ 8 ਹਜ਼ਾਰ ਰੁਪਏ ਖੋਹ ਕੇ ਫਰਾਰ

ਬਨੂੜ (ਗੁਰਪਾਲ) : ਬਨੂੜ ਤੋਂ ਅੰਬਾਲਾ ਵਾਇਆ ਤੇਪਲਾਂ ਹੋ ਕੇ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਸਥਿਤ ਇਕ ਪੈਟਰੋਲ ਪੰਪ ਤੋਂ ਬੀਤੀ ਦੇਰ ਰਾਤ ਕਾਰ ਸਵਾਰ ਨੌਜਵਾਨ ਹਥਿਆਰਾਂ ਦੀ ਨੋਕ ’ਤੇ ਪੈਟਰੋਲ ਪੰਪ ਦੇ ਸੇਲਜ਼ਮੈਨ ਤੋਂ ਅੱਠ ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਹੇਮ ਸਿੰਘ ਰਾਣਾ ਨੇ ਦੱਸਿਆ ਕਿ ਉਸ ਦਾ ਤੇਪਲਾ ਤੋਂ ਬਨੂੜ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਪਿੰਡ ਤੇਪਲਾ ਦੇ ਨਜ਼ਦੀਕ ਰਾਣਾ ਫਿਲਿੰਗ ਸਟੇਸ਼ਨ ਪੈਟਰੋਲ ਪੰਪ ਹੈ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਰਾਤ ਸਾਢੇ ਦਸ ਕੁ ਵਜੇ ਉਸ ਦੇ ਪੈਟਰੋਲ ਪੰਪ ’ਤੇ ਕਾਰ ਪੈਟਰੋਲ ਪਵਾਉਣ ਲਈ ਆਈ ਜਿਸ ਵਿਚ ਚਾਰ ਨੌਜਵਾਨ ਸਵਾਰ ਸਨ। ਉਨ੍ਹਾਂ ਦੱਸਿਆ ਕਿ ਜਦੋਂ ਕਾਰ ਵਿਚ ਸੇਲਜ਼ਮੈਨ ਰਜੇਸ਼ ਕੁਮਾਰ ਪੁੱਤਰ ਹਰੀ ਸ਼ੰਕਰ ਵਾਸੀ ਪਿੰਡ ਸੰਥਲੀ ਜ਼ਿਲ੍ਹਾ ਉਨਾਉ ਯੂਪੀ ਨੂੰ ਕਾਰ ਵਿਚ ਸਵਾਰ ਨੌਜਵਾਨਾਂ ਨੇ ਤਿੰਨ ਸੌ ਰੁਪਏ ਦਾ ਪੈਟਰੋਲ ਪਾਉਣ ਲਈ ਕਿਹਾ ਤਾਂ ਉਸ ਨੇ 300 ਰੁਪਏ ਦਾ ਪੈਟਰੋਲ ਕਾਰ ਵਿਚ ਪਾ ਦਿੱਤਾ ।

ਇਸ ਤੋਂ ਬਾਅਦ ਜਦੋਂ ਕਾਰ ਸਵਾਰ ਨੌਜਵਾਨਾਂ ਨੇ ਉਸ ਨੂੰ 500 ਰੁਪਏ ਦਾ ਨੋਟ ਦਿੱਤਾ ਤੇ ਜਦੋਂ ਸੇਲਜ਼ਮੈਨ ਨੇ 200 ਰੁਪਏ ਕਾਰ ਸਵਾਰਾਂ ਨੂੰ ਮੋੜਨ ਲੱਗਿਆ ਤਾਂ ਕਾਰ ਸਵਾਰ ਇਕ ਨੌਜਵਾਨ ਨੇ ਉਸ ਦਾ ਹੱਥ ਫੜ ਲਿਆ ਤੇ ਦੋ ਨੌਜਵਾਨ ਕਾਰ ਵਿਚੋਂ ਉਤਰ ਗਏ ਇਕ ਨੇ ਉਸ ਦੇ ਕੰਨ ਉੱਤੇ ਰਿਵਾਲਵਰ ਰੱਖ ਲਈ ਤੇ ਦੂਜੇ ਨੇ ਉਸ ਜਿਸ ਦੇ ਹੱਥ ਵਿਚ ਗੰਡਾਸਾ ਜੀ ਉਸ ਨੇ ਉਹ ਗੰਡਾਸਾ ਉਸ ਦੀ ਗਰਦਨ ’ਤੇ ਰੱਖ ਲਿਆ । ਕਾਰ ਸਵਾਰ ਨੌਜਵਾਨ ਉਸ ਦੇ ਹੱਥ ਵਿਚ ਫੜ ਅੱਠ ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ । ਪੈਟਰੋਲ ਪੰਪ ਦੇ ਮਾਲਕ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਸ਼ੰਭੂ ਪੁਲਸ ਨੂੰ ਦੇ ਦਿੱਤੀ ਹੈ । ਇਸ ਮਾਮਲੇ ਬਾਰੇ ਜਦੋਂ ਥਾਣਾ ਸ਼ੰਭੂ ਦੇ ਇੰਚਾਰਜ ਇੰਸਪੈਕਟਰ ਕਿਰਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰੇ ਤੇ ਹੋਰ ਥਾਵਾਂ ’ਤੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੌਜਵਾਨ ਜਲਦੀ ਹੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।


author

Gurminder Singh

Content Editor

Related News