ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ, ਦਰਖੱਤ ਨਾਲ ਲਟਕੀ ਮਿਲੀ ਲਾਸ਼

Friday, May 28, 2021 - 06:01 PM (IST)

ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ, ਦਰਖੱਤ ਨਾਲ ਲਟਕੀ ਮਿਲੀ ਲਾਸ਼

ਅਬੋਹਰ (ਸੁਨੀਲ) : ਅੱਜ ਸਵੇਰੇ ਨੇੜਲੇ ਪਿੰਡ ਪੰਜਕੋਸੀ ਵਾਸੀ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਦੀ ਲਾਸ਼ ਪਿੰਡ ’ਚ ਹੀ ਇਕ ਘਰ ’ਚ ਦਰਖੱਤ ਨਾਲ ਲਟਕੀ ਹੋਈ ਮਿਲੀ। ਖੂਈਆਂ ਸਰਵਰ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਈ ਹੈ, ਉਥੇ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਘਰ ਦੇ ਮਾਲਿਕ ਤੇ ਕਥਿਤ ਤੌਰ ’ਤੇ ਉਨ੍ਹਾਂ ਦੇ ਪੁੱਤਰ ਦੀ ਹੱਤਿਆ ਕਰਨ ਦੇ ਦੋਸ਼ ਲਗਾਏ ਹਨ।

ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪਿਓ ਦਾ ਹੋਇਆ ਸਸਕਾਰ ਤਾਂ ਪਿੱਛੋਂ ਪੁੱਤ ਨੇ ਵੀ ਤੋੜਿਆ ਦਮ

ਜਾਣਕਾਰੀ ਅਨੁਸਾਰ 19 ਸਾਲਾ ਰਵਿ ਕੁਮਾਰ ਦੇ ਪਿਤਾ ਰਾਜਿੰਦਰ ਕੁਮਾਰ ਨੇ ਕਥਿਤ ਤੌਰ ਤੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿੰਡ ’ਚ ਹੀ ਇਕ ਵਿਅਕਤੀ ਦੇ ਘਰ ਤੇ ਪਿਛਲੇ ਤਿੰਨ ਸਾਲਾਂ ਤੋਂ ਸਿਲਾਈ ਕਢਾਈ ਦਾ ਕੰਮ ਸਿੱਖ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਤੇ ਹੀ ਰਹਿੰਦਾ ਹੈ। ਬੀਤੀ ਸ਼ਾਮ ਉਹ ਆਪਣੇ ਬੇਟੇ ਨੂੰ ਮਿਲਣ ਗਏ ਤਾਂ ਉਹ ਉਥੇ ਨਹੀਂ ਸੀ, ਜਿਸ ’ਤੇ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਉਨਾਂ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ, ਅੱਜ ਕਰੀਬ 11 ਵਜੇ ਉਸ ਦੀ ਲਾਸ਼ ਉਕਤ ਵਿਅਕਤੀ ਦੇ ਘਰ ਦੇ ਪਿਛੇ ਲੱਗੇ ਨੀਮ ਦੇ ਦਰਖੱਤ ’ਤੇ ਲਟਕੀ ਹੋਈ ਮਿਲੀ, ਉਨ੍ਹਾਂ ਇਸਦੀ ਸੂਚਨਾ ਖੂਈਆਂ ਸਰਵਰ ਪੁਲਸ ਨੂੰ ਦਿੱਤੀ, ਜਿਸ ਤੇ ਸਹਾਇਕ ਸਬ-ਇੰਸਪੈਕਟਰ ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਲਾਸ਼ ਨੂੰ ਹੇਠਾਂ ਉਤਰਵਾਇਆ। ਰਾਜਿੰਦਰ ਕੁਮਾਰ ਨੇ ਕਥਿਤ ਤੌਰ ’ਤੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਹਨ। ਉਨ੍ਹਾਂ ਨੇ ਪੁਲਸ ਤੋਂ ਇਸ ਮਾਮਲੇ ਦੀ ਗਹਿਣਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:  ਵਿਵਾਦਿਤ ਅਰਦਾਸ ਦੇ ਮਾਮਲੇ ’ਚ ਘਿਰੇ ਭਾਜਪਾ ਆਗੂ ਸੁਖਪਾਲ ਸਰਾਂ ਦਾ ਬਿਆਨ ਆਇਆ ਸਾਹਮਣੇ


author

Shyna

Content Editor

Related News