ਸ਼ੱਕੀ ਹਾਲਾਤ ’ਚ ਨੌਜਵਾਨ ਦੀ ਕਾਰ ’ਚੋਂ ਮਿਲੀ ਲਾਸ਼, ਇਕਲੌਤੇ ਪੁੱਤ ਦੀ ਮੌਤ ’ਤੇ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ

Monday, Mar 04, 2024 - 06:25 PM (IST)

ਸ਼ੱਕੀ ਹਾਲਾਤ ’ਚ ਨੌਜਵਾਨ ਦੀ ਕਾਰ ’ਚੋਂ ਮਿਲੀ ਲਾਸ਼, ਇਕਲੌਤੇ ਪੁੱਤ ਦੀ ਮੌਤ ’ਤੇ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ

ਮਾਛੀਵਾੜਾ ਸਾਹਿਬ (ਟੱਕਰ) : ਸਥਾਨਕ ਸਮਰਾਲਾ ਰੋਡ ਤੋਂ ਕੁਝ ਹੀ ਦੂਰੀ ਉੱਪਰ ਸੁੰਨਸਾਨ ਥਾਂ ’ਤੇ ਨੌਜਵਾਨ ਦੀ ਕਾਰ ਵਿਚ ਲਾਸ਼ ਮਿਲੀ ਜਿਸ ਦੀ ਪਹਿਚਾਣ ਯਾਦਵਿੰਦਰ ਸਿੰਘ (25) ਵਾਸੀ ਉਟਾਲਾ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਪੁਲਸ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਇੱਕ ਨੌਜਵਾਨ ਕਾਰ ਵਿਚ ਬੇਸੁੱਧ ਹਾਲਤ ਵਿਚ ਡਿੱਗਿਆ ਪਿਆ ਹੈ ਜਿਸ ’ਤੇ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਜਾ ਕੇ ਦੇਖਿਆ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਇਹ ਨੌਜਵਾਨ ਦੇ ਕੱਪੜੇ ਵੀ ਉਤਰੇ ਹੋਏ ਸਨ ਅਤੇ ਅਰਧ ਨਗਨ ਹਾਲਤ ਵਿਚ ਪਿਆ ਸੀ। ਕਾਰ ’ਚੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ਅਤੇ ਉਸ ਕੋਲੋਂ ਮਿਲੇ ਮੋਬਾਇਲ ਤੋਂ ਪਹਿਚਾਣ ਹੋਈ ਕਿ ਇਹ ਨੌਜਵਾਨ ਪਿੰਡ ਉਟਾਲਾ ਦੇ ਵਾਸੀ ਮੱਘਰ ਸਿੰਘ ਦਾ ਪੁੱਤਰ ਹੈ। 

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀ ਵਾਰਦਾਤ, ਆਸਟ੍ਰੇਲੀਆ ਤੋਂ ਆਏ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅੱਜ ਕਰੀਬ 12 ਵਜੇ ਘਰੋਂ ਕਾਰ ਲੈ ਕੇ ਨਿਕਲਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦਾ ਪੁੱਤਰ ਮਾਛੀਵਾੜਾ ਨੇੜੇ ਮ੍ਰਿਤਕ ਹਾਲਤ ਵਿਚ ਪਿਆ ਹੈ। ਮਾਂ ਵਲੋਂ ਆਪਣੇ ਇਕਲੌਤੇ ਪੁੱਤਰ ਨੂੰ ਵਾਰ-ਵਾਰ ਫੋਨ ਵੀ ਕੀਤਾ ਜਾ ਰਿਹਾ ਸੀ ਪਰ ਉਸਨੇ ਨਾ ਚੁੱਕਿਆ ਅਤੇ ਅਖੀਰ ਜਦੋਂ ਉਸਦੀ ਮੌਤ ਦੀ ਖ਼ਬਰ ਮਿਲੀ ਤਾਂ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਮੁੱਢਲੀ ਜਾਂਚ ਦੌਰਾਨ ਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ ਕਿ ਨੌਜਵਾਨ ਦੀ ਮੌਤ ਹਾਰਟ ਅਟੈਕ ਜਾਂ ਕੋਈ ਹੋਰ ਕਾਰਨਾਂ ਕਰਕੇ ਹੋਈ ਹੈ ਪਰ ਪੁਲਸ ਅਨੁਸਾਰ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵਾਪਰਿਆ ਭਿਆਨਕ ਹਾਦਸਾ, ਦੋ ਘਰਾਂ ’ਚ ਵਿਛ ਗਏ ਸੱਥਰ, ਦੇਖੋ ਖ਼ੌਫਨਾਕ ਤਸਵੀਰਾਂ

 


author

Gurminder Singh

Content Editor

Related News