ਨਹਾਉਣ ਲਈ ਨਹਿਰ ''ਚ ਮਾਰੀ ਛਾਲ, ਪਾਣੀ ਘੱਟ ਹੋਣ ਕਾਰਨ ਟੁੱਟਾ ਧੌਣ ਦੀ ਮਣਕਾ, ਮੌਤ

07/17/2020 5:59:48 PM

ਸੰਗਤ ਮੰਡੀ (ਮਨਜੀਤ) : ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਘੁੱਦਾ ਵਿਖੇ ਨਹਾਉਂਦੇ ਸਮੇਂ ਇਕ ਨੌਜਵਾਨ ਦੀ ਰਜਬਾਹੇ 'ਚ ਡੁੱਬਣ ਕਾਰਣ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗਮਦੂਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦਾਸ ਸਿੰਘ (22) ਪੁੱਤਰ ਗੁਰਤੇਜ ਸਿੰਘ ਵਾਸੀ ਜੈ ਸਿੰਘ ਵਾਲਾ ਆਪਣੇ ਪਰਿਵਾਰ ਨਾਲ ਕਿਸਾਨ ਦੇ ਖ਼ੇਤ 'ਚ ਝੋਨਾ ਲਗਾਉਣ ਆਇਆ ਹੋਇਆ ਸੀ, ਬੀਤੀ ਸ਼ਾਮ ਜ਼ਿਆਦਾ ਗਰਮੀ ਹੋਣ ਕਾਰਨ ਕਈ ਨੌਜਵਾਨ ਝੋਨਾ ਲਗਾਉਣ ਤੋਂ ਬਾਅਦ ਰਜਬਾਹੇ 'ਚ ਨਹਾਉਣ ਚਲੇ ਗਏ। 

ਇਹ ਵੀ ਪੜ੍ਹੋ : ਪਿੰਡ ਦੀ ਨਬਾਲਗ ਕੁੜੀ ਨੂੰ ਭਜਾ ਕੇ ਲਿਜਾਣ ਵਾਲੇ ਆਸ਼ਿਕ ਨੂੰ ਦਿਲ ਦਹਿਲਾਉਣ ਵਾਲੀ ਸਜ਼ਾ (ਤਸਵੀਰਾਂ)

ਗੁਰਦਾਸ ਸਿੰਘ ਵੱਲੋਂ ਜਦ ਰਜਬਾਹੇ 'ਚ ਨਹਾਉਣ ਲਈ ਛਾਲ ਮਾਰੀ ਗਈ ਤਾਂ ਰਜਬਾਹੇ 'ਚ ਪਾਣੀ ਥੋੜ੍ਹਾ ਹੋਣ ਕਾਰਨ ਉਸ ਦੀ ਧੌਣ ਦਾ ਮਣਕਾ ਟੁੱਟ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਨੌਜਵਾਨ ਨੂੰ ਪਾਣੀ 'ਚੋਂ ਕੱਢ ਕੇ ਇਲਾਜ ਲਈ ਘੁੱਦਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਲਾਈਫ ਸੇਵਿੰਗ ਬਿਰਗੇਡ ਦੇ ਵਾਲੰਟੀਅਰ ਜੱਗਾ ਸਿੰਘ ਤੇ ਮਣੀਕਰਨ ਸ਼ਰਮਾ ਮੌਕੇ 'ਤੇ ਐਂਬੂਲੈਂਸ ਲੈ ਕੇ ਪਹੁੰਚੇ। ਵੀਲੰਟੀਅਰਾਂ ਵੱਲੋਂ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾਇਆ ਗਿਆ। ਪੁਲਸ ਵੱਲੋਂ ਮ੍ਰਿਤਕ ਦੇ ਭਰਾ ਬਲਕਰਨ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੁਕਤਸਰ 'ਚ ਵੱਡੀ ਵਾਰਦਾਤ, ਪਤਨੀ ਦੇ ਸਾਹਮਣੇ ਬੇਰਹਿਮੀ ਨਾਲ ਪਤੀ ਦਾ ਕਤਲ 


Gurminder Singh

Content Editor

Related News