ਨਹਿਰ ''ਚ ਡੁੱਬਣ ਕਾਰਨ ਨੌਜਵਾਨ ਦੀ ਮੌਤ, ਪੁਲਸ ਨੇ ਜਾਂਚ ਵਿੱਢੀ

Wednesday, Jul 01, 2020 - 06:16 PM (IST)

ਨਹਿਰ ''ਚ ਡੁੱਬਣ ਕਾਰਨ ਨੌਜਵਾਨ ਦੀ ਮੌਤ, ਪੁਲਸ ਨੇ ਜਾਂਚ ਵਿੱਢੀ

ਰਾਜਪੁਰਾ (ਮਸਤਾਨਾ) : ਪਿੰਡ ਸਾਹਲ ਵਾਸੀ ਦੋ ਨੌਜਵਾਨ ਨਹਿਰ ਵਿਚ ਨਹਾਉਣ ਲਈ ਗਏ, ਜਿਥੇ ਇਕ ਨੌਜਵਾਨ ਨੂੰ ਤੈਰਨਾ ਨਹੀਂ ਸੀ ਆਉਂਦਾ ਅਤੇ ਦੂਜਾ ਨੌਜਵਾਨ ਉਸ ਨੂੰ ਹੱਥ ਫੜ ਕੇ ਨਹਿਰ ਵਿਚ ਡੂੰਘੀ ਥਾਂ 'ਤੇ ਲੈ ਗਿਆ ਅਤੇ ਉਸ ਦਾ ਹੱਥ ਛੱਡ ਦਿੱਤਾ। ਇਸ ਦੌਰਾਨ ਉਕਤ ਨੌਜਵਾਨ ਡੱਬ ਗਿਆ ਅਤੇ ਉਸ ਦੀ ਮੌਤ ਹੋ ਗਈ। ਥਾਣਾ ਖੇੜੀ ਗੰਡਿਆਂ ਦੀ ਪੁਲਸ ਨੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਸਾਹਲ ਵਾਸੀ ਸੇਵਾ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਬੀਤੇ ਦਿਨੀਂ ਉਨ੍ਹਾਂ ਦੇ ਪਿੰਡ ਦਾ ਇਕ ਨੌਜਵਾਨ ਸੰਦੀਪ ਸਿੰਘ ਉਸ ਦੇ 19 ਸਾਲਾ ਪੁੱਤਰ ਅਵਤਾਰ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਘਰ ਤੋਂ ਲੈ ਗਿਆ ਅਤੇ ਉਹ ਪਿੰਡ ਲਾਛੜੂ ਨੇੜੇ ਭਾਖੜਾ ਨਰਵਾਨਾ ਨਹਿਰ ਵਿਚ ਨਹਾਉਣ ਲਹੀ ਚਲੇ ਗਏ। 

ਉਕਤ ਨੇ ਦੱਸਿਆ ਕਿ ਮੇਰੇ ਬੇਟੇ ਨੂੰ ਤੈਰਨਾ ਨਹੀਂ ਸੀ ਆਉਂਦਾ ਅਤੇ ਸੰਦੀਪ ਮੇਰੇ ਪੁੱਤ ਅਵਤਾਰ ਦਾ ਹੱਥ ਫੜ ਕੇ ਨਹਿਰ ਵਿਚ ਡੂੰਘੀ ਥਾਂ 'ਤੇ ਲੈ ਗਿਆ ਅਤੇ ਉਸ ਦਾ ਹੱਥ ਛੱਡ ਦਿੱਤਾ, ਜਿਸ ਕਾਰਨ ਉਹ ਨਹਿਰ ਵਿਚ ਡੁੱਬ ਗਿਆ। ਫਿਰ ਸੰਦੀਪ ਨੇ ਮੇਰੇ ਬੇਟੇ ਦੇ ਕੱਪੜੇ, ਉਸ ਦਾ ਪੈੱਨ ਕਾਰਡ, ਆਧਾਰ ਕਾਰਡ, ਪਰਸ ਅਤੇ ਹੋਰ ਸਮਾਨ ਨਹਿਰ ਵਿਚ ਸੁੱਟ ਦਿੱਤਾ, ਜਿਸ ਕਾਰਨ ਪੁਲਸ ਨੇ ਸੇਵਾ ਸਿੰਘ ਦੀ ਸ਼ਿਕਾਇਤ 'ਤੇ ਸੰਦੀਪ ਸਿੰਘ ਖ਼ਿਲਾਫ਼ ਧਾਰਾ 304, 201 ਅਧੀਨ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News