ਦਸੂਹਾ ਦੀ ਅਮਰਵੀਰ ਕੌਰ ਬਣੀ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਬਿਜ਼ਨੈੱਸ ਵੂਮੈਨ

Monday, Jun 27, 2022 - 10:34 PM (IST)

ਦਸੂਹਾ ਦੀ ਅਮਰਵੀਰ ਕੌਰ ਬਣੀ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਬਿਜ਼ਨੈੱਸ ਵੂਮੈਨ

ਦਸੂਹਾ (ਵਰਿੰਦਰ ਪੰਡਿਤ) : ਪਿਛਲੇ ਕੁਝ ਸਾਲਾਂ 'ਚ ਭਾਰਤੀ ਨੌਜਵਾਨਾਂ ਦੀ ਬਿਜ਼ਨੈੱਸ ਪ੍ਰਤੀ ਰੁਚੀ ਵਿੱਚ ਕਾਫੀ ਵਾਧਾ ਹੋਇਆ ਹੈ। ਇਸੇ ਸੋਚ ਨਾਲ ਜੁੜਦਿਆਂ ਦਸੂਹਾ ਸ਼ਹਿਰ ਦੇ ਮੁਹੱਲਾ ਨਿਹਾਲਪੁਰ ਦੀ ਵਸਨੀਕ ਅਮਰਵੀਰ ਕੌਰ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਬਿਜ਼ਨੈੱਸ ਵੂਮੈਨ ਬਣ ਗਈ ਹੈ। ਉਸ ਨੇ ਹੋਰਨਾਂ ਨੌਜਵਾਨਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ ਦੇ ਵਿਚਾਰਾਂ ਨਾਲ 18 ਸਾਲ ਦੀ ਉਮਰ ਵਿੱਚ ਹੀ ਆਪਣੀ ਕੰਪਨੀ 'ਕੋਲੈਬਡੋਮ' ਦੀ ਸਥਾਪਨਾ ਕਰ ਦਿੱਤੀ। ਇਹ ਕੰਪਨੀ ਨੌਜਵਾਨਾਂ ਨੂੰ ਟੈਕਨਾਲੋਜੀ ਦਾ ਸਹੀ ਉਪਯੋਗ ਕਰਕੇ ਰੁਜ਼ਗਾਰ ਪ੍ਰਾਪਤ ਕਰਨ ਵਿੱਚ ਕੁਝ ਅਜਿਹੀਆਂ ਕਲਾਵਾਂ ਸਿਖਾਉਂਦੀ ਹੈ, ਜਿਨ੍ਹਾਂ ਨਾਲ ਵਿਦਿਆਰਥੀ ਆਪਣੇ ਕਰੀਅਰ ਵਿੱਚ ਤਰੱਕੀ ਕਰ ਸਕਦੇ ਹਨ।

ਖ਼ਬਰ ਇਹ ਵੀ : ਬਜਟ ਦੌਰਾਨ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ ਤਾਂ ਉਥੇ ਆਰਮੀ ਕੈਂਪ 'ਤੇ ਹੋਈ ਫਾਇਰਿੰਗ, ਪੜ੍ਹੋ TOP 10

ਇਸ ਬਾਰੇ ਵਿਸਥਾਰ ਕਰਦਿਆਂ ਉਸ ਨੇ ਦੱਸਿਆ ਕਿ ਉਸ ਦਾ ਮਿਸ਼ਨ ਪੰਜਾਬ ਦੇ ਵਿਦਿਆਰਥੀਆਂ ਨੂੰ ਜਾਗਰੂਕ ਬਣਾਉਣਾ ਹੈ ਤਾਂ ਕਿ ਉਹ ਆਪਣੇ ਭਵਿੱਖ ਨੂੰ ਪੰਜਾਬ ਵਿੱਚ ਹੀ ਸੁਰੱਖਿਅਤ ਮਹਿਸੂਸ ਕਰਨ ਅਤੇ ਵਿਦੇਸ਼ ਜਾਣ ਲਈ ਮਜਬੂਰ ਨਾ ਹੋਣ। ਇਹ ਸੰਸਥਾ ਸਾਰੇ ਸਰਕਾਰੀ ਸਕੂਲਾਂ ਨੂੰ ਮੁਫ਼ਤ ਸਹੂਲਤਾਂ ਦੇਵੇਗੀ ਅਤੇ ਵਿਦਿਆਰਥੀ ਜਾਗਰੂਕਤਾ ਕੈਂਪ ਲਗਾਏਗੀ। ਜਾਣਕਾਰੀ ਸਾਂਝੀ ਕਰਦਿਆਂ ਉਸ ਨੇ ਦੱਸਿਆ ਕਿ ਇਹ ਫਰਮ ਆਧੁਨਿਕ ਸਿੱਖਿਆ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਵੀ ਦੇਵੇਗੀ।

ਇਹ ਵੀ ਪੜ੍ਹੋ : Breaking News : ਕੈਪਟਨ ਅਮਰਿੰਦਰ ਸਿੰਘ ਨੂੰ ਲੰਡਨ ਦੇ ਹਸਪਤਾਲ ਤੋਂ ਮਿਲੀ ਛੁੱਟੀ

ਦੱਸਣਯੋਗ ਹੈ ਕਿ ਅਮਰਵੀਰ ਨੇ ਜੂਨ ਮਹੀਨੇ 'ਚ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਤੋਂ ਆਪਣੀ 12ਵੀਂ ਜਮਾਤ ਦੀ ਪੜ੍ਹਾਈ ਪੂਰੀ ਕੀਤੀ ਹੈ। ਅਮਰਵੀਰ ਨੇ 2021 ਵਿੱਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਿਤਾਬ 'ਇਨਕਲਾਬ-2020' ਵੀ ਲਿਖੀ ਸੀ। ਉਸ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News