ਫਾਹ ਲੈ ਕੇ ਨੌਜਵਾਨ ਵਲੋਂ ਆਤਮਹੱਤਿਆ

Thursday, Aug 30, 2018 - 04:31 AM (IST)

ਫਾਹ ਲੈ ਕੇ ਨੌਜਵਾਨ ਵਲੋਂ ਆਤਮਹੱਤਿਆ

ਅੰਮ੍ਰਿਤਸਰ,  (ਸੰਜੀਵ)-  ਤਰਨਤਾਰਨ ਰੋਡ ਸਥਿਤ ਨਿਊ ਕੋਟ ਮਿੱਤ ਸਿੰਘ ਵਿਖੇ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੇ ਰਵਿੰਦਰਪਾਲ ਸਿੰਘ ਰਵੀ ਨੇ ਅੱਜ ਖੁਦ ਨੂੰ ਫਾਹ ਲੈ ਕੇ  ਆਤਮਹੱਤਿਆ ਕਰ ਲਈ, ਜਿਸ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੁਲਤਾਨ ਵਿੰਡ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਉਸ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜਿਆ।  
 ਕੀ ਕਹਿਣਾ ਹੈ ਪੁਲਸ ਦਾ : ਥਾਣਾ ਸੁਲਤਾਨਵਿੰਡ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਮੌਕੇ ’ਤੇ ਪਹੁੰਚੇ ਰਵਿੰਦਰਪਾਲ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। 
ਆਤਮਹੱਤਿਆ ਦੇ ਕਾਰਨ ਸਪੱਸ਼ਟ ਨਹੀਂ ਹੋ  ਸਕੇ। ਰਵਿੰਦਰਪਾਲ ਸਿੰਘ ਕਿਰਾਏ ਦਾ ਕਮਰਾ ਲੈ ਕੇ ਰਹਿ ਰਿਹਾ ਸੀ, ਜਿਸ ਬਾਰੇ ਮੁਹੱਲੇ ਵਿਚ ਕੋਈ ਵੀ ਨਹੀਂ ਜਾਣਦਾ ਕਿ ਉਹ ਕਿੱਥੋਂ ਆਇਆ ਹੈ ਅਤੇ ਕਿੱਥੋਂ ਦਾ ਰਹਿਣ ਵਾਲਾ ਹੈ। ਪੁਲਸ ਮ੍ਰਿਤਕ ਦੀ ਪਹਿਚਾਣ ਲਈ ਉਸ ਦੇ ਮੋਬਾਇਲ ਵਿਚ ਫੀਡ ਨੰਬਰਾਂ ਤੋਂ ਜਾਂਚ ਕਰ ਰਹੀ ਹੈ।
 


Related News