ਜਲੰਧਰ 'ਚ ਪੁਲਸ ਨੇ ਨਾਕੇ 'ਤੇ ਨੌਜਵਾਨ ਦੇ ਜੜਿਆ ਥੱਪੜ, ਫਿਰ ਅੱਗੋਂ ਸੇਰ ਨੂੰ ਟੱਕਰਿਆ ਸਵਾ ਸੇਰ

Tuesday, Sep 01, 2020 - 06:39 PM (IST)

ਜਲੰਧਰ 'ਚ ਪੁਲਸ ਨੇ ਨਾਕੇ 'ਤੇ ਨੌਜਵਾਨ ਦੇ ਜੜਿਆ ਥੱਪੜ, ਫਿਰ ਅੱਗੋਂ ਸੇਰ ਨੂੰ ਟੱਕਰਿਆ ਸਵਾ ਸੇਰ

ਜਲੰਧਰ (ਵਿਕਰਮ ਸਿੰਘ ਕੰਬੋਜ/ਸੋਨੂੰ) : ਜਲੰਧਰ ਦੇ ਕਾਲਾ ਸੰਘਿਆ ਰੋਡ 'ਤੇ ਪੁਲਸ ਵਲੋਂ ਲਗਾਏ ਗਏ ਨਾਕੇ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਪੁਲਸ ਨੇ ਇਕ ਨੌਜਵਾਨ ਨੂੰ ਰੋਕ ਕੇ ਉਸ ਦਾ ਚਲਾਨ ਕੱਟ ਦਿੱਤਾ। ਇਸ ਦੌਰਾਨ ਚਲਾਨ ਕੱਟਣ ਵਾਲੇ ਪੁਲਸ ਮੁਲਾਜ਼ਮ ਨੇ ਵਰਦੀ ਤਾਂ ਪਾਈ ਹੋਈ ਸੀ ਪਰ ਉਸ ਦੇ ਨਾਮ ਦੀ ਨੇਮ ਪਲੇਟ ਨਹੀਂ ਸੀ ਲੱਗੀ ਹੋਈ। ਨੌਜਵਾਨ ਨੇ ਜਦੋਂ ਇਸ ਦਾ ਵਿਰੋਧ ਕੀਤਾ ਅਤੇ ਨੇਮ ਪਲੇਟ ਨਾ ਲਗਾਉਣ ਦਾ ਕਾਰਣ ਪੁੱਛਿਆ ਤਾਂ ਪੁਲਸ ਵਾਲੇ ਭੜਕ ਗਏ। ਇਸ ਮੌਕੇ ਜਦੋਂ ਨੌਜਵਾਨ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਮੁਲਾਜ਼ਮਾਂ ਨੇ ਨਾ ਸਿਰਫ ਨੌਜਵਾਨ ਨਾਲ ਧੱਕਾ-ਮੁੱਕੀ ਕੀਤੀ ਸਗੋਂ ਉਸ ਦਾ ਮੋਬਾਇਲ ਵੀ ਖੋਹਣ ਦਾ ਕੋਸ਼ਿਸ਼ ਕੀਤੀ। ਵੀਡੀਓ ਬਣਾਉਣ ਵਾਲੇ ਨੌਜਵਾਨ ਦਾ ਦੋਸ਼ ਹੈ ਕਿ ਮੁਲਾਜ਼ਮ ਵਲੋਂ ਉਸ ਦੇ ਥੱਪੜ ਵੀ ਮਾਰਿਆ ਗਿਆ ਹੈ। ਥੱਪੜ ਮਾਰਨ ਤੋਂ ਬਾਅਦ ਨੌਜਵਾਨ ਡਰਿਆ ਨਹੀਂ ਸਗੋਂ ਲਗਾਤਾਰ ਉਕਤ ਮੁਲਾਜ਼ਮ ਤੋਂ ਨੇਮ ਪਲੇਟ ਨਾ ਲਗਾਉਣ ਅਤੇ ਚਲਾਨ ਕੱਟਣ ਦਾ ਕਾਰਣ ਪੁੱਛਦਾ ਰਿਹਾ। ਮਾਮਲਾ ਵਿਗੜਦਾ ਦੇਖ ਉਕਤ ਪੁਲਸ ਮੁਲਾਜ਼ਮ ਪਿੱਛੇ ਖਿੱਸਕਦਾ ਨਜ਼ਰ ਆਇਆ। ਉਧਰ ਨਾਕੇ 'ਤੇ ਵਾਪਰੀ ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। 

ਇਹ ਵੀ ਪੜ੍ਹੋ :  ਵਿਆਹ ਤੋਂ ਦੋ ਮਹੀਨੇ ਬਾਅਦ ਹੀ ਮੰਦਬੁੱਧੀ ਦਾ ਸ਼ਿਕਾਰ ਹੋਈ 19 ਸਾਲਾ ਮੁਟਿਆਰ, ਹੁਣ ਬੰਨ੍ਹੀ ਸੰਗਲਾਂ ਨਾਲ

ਦੂਜੇ ਪਾਸੇ ਇਸ ਵਾਇਰਲ ਵੀਡੀਓ ਦੀ ਘਟਨਾ ਦਾ ਨੋਟਿਸ ਲੈਂਦੇ ਹੋਏ ਜੁਆਇੰਟ ਕਮਿਸ਼ਨਰ ਚਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਇਹ ਮਾਮਲਾ ਆ ਗਿਆ ਹੈ ਅਤੇ ਅਜਿਹਾ ਵਤੀਰਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੀਡੀਓ ਵਿਚ ਜਿਹੜਾ ਵੀ ਗ਼ਲਤ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੰਨਿਆ ਕਿ ਕਈ ਵਾਰ ਮੁਲਾਜ਼ਮਾਂ ਤੋਂ ਅਜਿਹੀਆਂ ਗ਼ਲਤੀਆਂ ਹੋ ਜਾਂਦੀਆਂ ਹਨ ਅਤੇ ਉਹ ਹਿਦਾਇਤਾਂ ਦੇਣਗੇ ਕਿ ਦੋਬਾਰਾ ਅਜਿਹੀ ਗ਼ਲਤੀ ਨਾ ਕੀਤੀ ਜਾਵੇ। 

ਇਹ ਵੀ ਪੜ੍ਹੋ :  ਕਬੱਡੀ ਖ਼ਿਡਾਰੀ ਦੇ ਕਤਲ ਕਾਂਡ 'ਚ ਗ੍ਰਿਫ਼ਤਾਰ ਕੀਤੇ ਪੁਲਸ ਮੁਲਾਜ਼ਮਾਂ 'ਤੇ ਵੱਡੀ ਕਾਰਵਾਈ


author

Gurminder Singh

Content Editor

Related News