ਸੰਗਰੂਰ ਦੇ ਕੁੱਪ ਕਲਾਂ ’ਚ ਵੱਡੀ ਵਾਰਦਾਤ, ਦੋ ਨੌਜਵਾਨਾਂ ਨੇ ਸ਼ਰੇਆਮ ਵੱਢਿਆ ਵਿਅਕਤੀ
Tuesday, Apr 06, 2021 - 05:21 PM (IST)

ਸੰਦੌੜ/ਕੁੱਪ ਕਲਾਂ (ਰਿਖੀ) : ਲੰਘੀਂ ਦੇਰ ਸ਼ਾਮ ਕੁੱਪ ਕਲਾਂ ਦੇ ਇਕ ਵਿਅਕਤੀ ਦਾ ਕਿਸੇ ਅਣਪਛਾਤੇ ਵਿਅਕਤੀਆਂ ਵੱਲੋ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਗੋਰਾ ਪੁੱਤਰ ਬਹਾਦਰ ਸਿੰਘ ਬੀਤੀ ਸ਼ਾਮ ਆਪਣੇ ਖੇਤਾਂ ਵਿਚ ਕੰਮ ਲਈ ਗਿਆ ਸੀ, ਜਿੱਥੇ ਮੋਟਰ ’ਤੇ ਉਹ ਆਪਣੇ ਇਕ ਸਾਥੀ ਨਾਲ ਖੜ੍ਹਾ ਸੀ ਕਿ ਇਸ ਦੌਰਾਨ ਦੋ ਅਣਪਛਾਤੇ ਹਮਲਾਵਰ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਲਖਵੀਰ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਦੁਖਦ ਘਟਨਾ, ਜਵਾਨੀ ਦੀ ਬਰੂਹੇ ਪਹੁੰਚ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਹਾਲੋ-ਬੇਹਾਲ ਹੋਇਆ ਪਰਿਵਾਰ
ਇਸ ਹਮਲੇ ਵਿਚ ਲਖਵੀਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਿਸ ਨੂੰ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਦੀ ਮਦਦ ਨਾਲ ਡਾਕਟਰੀ ਸਹਾਇਤਾ ਲਈ ਅਹਿਮਦਗੜ੍ਹ ਲਿਆਂਦਾ ਗਿਆ, ਇਥੋਂ ਉਸ ਨੂੰ ਲੁਧਿਆਣਾ ਸ਼ਿਫਟ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਉਧਰ ਘਟਨਾ ਤੋਂ ਬਾਅਦ ਪੁਲਸ ਵਲੋਂ ਬਾਰੀਕੀ ਨਾਲ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਵਾਰਦਾਤ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਘਟਨਾ, ਨਾਬਾਲਗ ਕੁੜੀ ਦੇ ਹੱਥ-ਪੈਰ ਬੰਨ੍ਹ 5 ਦਿਨ ਬਣਾਇਆ ਹਵਸ ਦਾ ਸ਼ਿਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?