ਕਿਰਾਏਦਾਰਾਂ ਕੋਲੋਂ ਮਕਾਨ ਖਾਲ੍ਹੀ ਕਰਵਾਉਣ ’ਤੇ ਮਕਾਨ ਮਾਲਕ ਦਾ ਕਤਲ, ਐਤਵਾਰ ਸੀ ਧੀ ਦਾ ਸ਼ਗਨ

Sunday, Jun 25, 2023 - 06:33 PM (IST)

ਕਿਰਾਏਦਾਰਾਂ ਕੋਲੋਂ ਮਕਾਨ ਖਾਲ੍ਹੀ ਕਰਵਾਉਣ ’ਤੇ ਮਕਾਨ ਮਾਲਕ ਦਾ ਕਤਲ, ਐਤਵਾਰ ਸੀ ਧੀ ਦਾ ਸ਼ਗਨ

ਬਰੇਟਾ (ਬਾਂਸਲ) : ਕਿਰਾਏਦਾਰਾਂ ਤੋਂ ਮਕਾਨ ਖਾਲ੍ਹੀ ਕਰਵਾਉਣ ਅਤੇ ਪੈਸਿਆਂ ਦੇ ਲੇਣ-ਦੇਣ ਦੀ ਰੰਜਿਸ਼ ਵਿਚ 2 ਕਿਰਾਏਦਾਰਾਂ ਸਮੇਤ 4 ਵਿਅਕਤੀਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਮਕਾਨ ਮਾਲਕ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਸੰਬੰਧੀ ਥਾਣਾ ਮੁਖੀ ਬੂਟਾ ਸਿੰਘ ਨੇ ਦੱਸਿਆ ਕਿ ਵਾਰਡ ਨੰ. 3 ਮੁਹੱਲਾ ਟੋਹਾਣਾ ਬਸਤੀ ਦੇ ਮ੍ਰਿਤਕ ਪ੍ਰੇਮ ਕੁਮਾਰ ਦੀ ਪਤਨੀ ਚੀਨਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਦੇ ਕਿਰਾਏਦਾਰ ਸੁਰੇਸ਼ ਕੁਮਾਰ ਅਤੇ ਜਗਦੀਸ਼ ਜੋ ਪਿੰਡ ਜੂਲੋ ਫਤਿਹਾਬਾਦ ਦੇ ਰਹਿਣ ਵਾਲੇ ਸਨ ਜਿਨ੍ਹਾਂ ਤੋਂ ਉਨ੍ਹਾਂ ਨੇ ਆਪਣਾ ਘਰ ਖਾਲ੍ਹੀ ਕਰਵਾ ਕੇ ਕੁਝ ਪੈਸਿਆਂ ਦਾ ਲੇਣ ਦੇਣ ਬਾਕੀ ਰਹਿੰਦਾ ਸੀ। ਬੀਤੀ ਰਾਤ ਦੋ ਮੋਟਰਸਾਈਕਲ ਸਵਾਰ 2 ਕਿਰਾਏਦਾਰਾਂ ਸਮੇਤ 4 ਵਿਅਕਤੀਆਂ ਨੇ ਦਰਵਾਜ਼ਾ ਖੁਲਵਾਉਣ ਤੋਂ ਬਾਅਦ ਘਰ ਵਿਚ ਜਾ ਕੇ ਫਾਈਰਿੰਗ ਸ਼ੁਰੂ ਕਰ ਦਿੱਤੀ ਤੇ ਇਕ ਗੋਲੀ ਪ੍ਰੇਮ ਕੁਮਾਰ ਦੇ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀ ਪ੍ਰੇਮ ਕੁਮਾਰ ਨੂੰ ਸਿਵਲ ਹਸਪਤਾਲ ਬੁਢਲਾਡਾ ਲਿਆਂਦਾ ਗਿਆ ਜਿੱਥੇ ਉਸਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ ’ਚ ਹਾਲਤ ਹੋਰ ਵੀ ਮਾੜੀ

ਮ੍ਰਿਤਕ ਦੀ ਪਤਨੀ ਨੇ ਦੱਸਿਆ ਐਤਵਾਰ ਨੂੰ ਉਸਦੀ ਛੋਟੀ ਪੁੱਤਰੀ ਦਾ ਸ਼ਗਨ ਹੋਣਾ ਸੀ। ਜਿਸ ਕਾਰਨ ਉਨ੍ਹਾਂ ਨੇ ਆਪਣਾ ਮਕਾਨ 10 ਦਿਨ ਪਹਿਲਾਂ ਹੀ ਖਾਲ੍ਹੀ ਕਰਵਾਇਆ ਸੀ। ਇਸ ਤੋਂ ਬਿਨ੍ਹਾਂ ਸਾਡੀ ਉਨ੍ਹਾਂ ਨਾਲ ਕੋਈ ਰੰਜਿਸ਼ ਨਹੀਂ ਸੀ। ਇਸ ਘਟਨਾ ਕਾਰਨ ਮੁਹੱਲੇ ਅੰਦਰ ਡਰ ਦਾ ਮਾਹੌਲ ਪੈਦਾ ਹੋਇਆ। ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਕਤਲ ਦੀ ਧਾਰਾ ਤਹਿਤ 2 ਕਿਰਾਏਦਾਰਾਂ, 2 ਅਣਪਤਾਛੇ ਵਿਅਕਤੀਆਂ ਸਮੇਤ 4 ਖ਼ਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਹੈ। ਪੁਲਸ ਨੇ ਮੌਕੇ ਵਾਲੀ ਜਗ੍ਹਾ ’ਤੇ ਪੁੱਜ ਕੇ ਜਾਇਜ਼ਾ ਲਿਆ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਸਰਕਾਰੀ ਸਕੂਲ ਵਿਚ ਸੇਵਾਦਾਰ ਦੀ ਡਿਊਟੀ ਤੋਂ ਸੇਵਾ ਮੁਕਤ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਜਲਦੀ ਦਸਤਕ ਦੇ ਸਕਦੈ ਪ੍ਰੀ-ਮਾਨਸੂਨ, ਇਸ ਤਾਰੀਖ਼ ਤੋਂ ਭਾਰੀ ਮੀਂਹ ਦੀ ਸੰਭਾਵਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News