ਹਲਕਾ ਧਰਮਕੋਟ ਦੇ ਨੌਜਵਾਨ ਰਾਜਿੰਦਰ ਸਿੰਘ ਦੀ ਕੈਨੇਡਾ ’ਚ ਮੌਤ

Saturday, Aug 28, 2021 - 12:34 PM (IST)

ਹਲਕਾ ਧਰਮਕੋਟ ਦੇ ਨੌਜਵਾਨ ਰਾਜਿੰਦਰ ਸਿੰਘ ਦੀ ਕੈਨੇਡਾ ’ਚ ਮੌਤ

ਧਰਮਕੋਟ (ਸਤੀਸ਼) : ਆਪਣੇ ਸੁਨਹਿਰੀ ਭਵਿੱਖ ਦੀ ਆਸ ਨੂੰ ਲੈ ਕੇ ਕੈਨੇਡਾ ਗਏ ਧਰਮਕੋਟ ਹਲਕੇ ਦੇ ਪਿੰਡ ਕਪੂਰੇ ਦੇ ਨੌਜਵਾਨ ਦੀ  ਬੀਤੇ ਦਿਨੀਂ ਕੈਨੇਡਾ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਰਾਜਿੰਦਰ ਸਿੰਘ (24 ਸਾਲ) ਪੁੱਤਰ ਆਤਮਾ ਸਿੰਘ ਨਿਵਾਸੀ ਪਿੰਡ ਕਪੂਰੇ, ਜੋ ਕਿ ਪੜਾਈ ਲਈ ਕੈਨੇਡਾ ਵਿੱਚ ਗਿਆ ਸੀ ਅਤੇ ਵਰਕ ਪਰਮਿਟ ਦੌਰਾਨ ਉਹ ਕੈਨੇਡਾ ’ਚ ਹੀ ਰਹਿ ਰਿਹਾ ਸੀ। 

ਇਹ ਵੀ ਪੜ੍ਹੋ : ਹਿੰਦੂ ਤੇ ਦਲਿਤ ਵਿਧਾਇਕ ਕੈਪਟਨ ਨਾਲ ਡਟੇ ਰਹੇ, ਸਿਰਫ ਜਾਟ-ਸਿੱਖ ਵਿਧਾਇਕਾਂ ’ਚ ਦਰਾਰ ਆਈ

ਬੀਤੇ ਦਿਨ ਟੋਰਾਂਟੋ ਵਿਖੇ ਹੋਏ ਸੜਕ ਹਾਦਸੇ ਦੌਰਾਨ ਉਪਰੋਕਤ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਮੌਤ ਕਾਰਨ ਸਮੁੱਚੇ ਪਿੰਡ ਕਪੂਰੇ ’ਚ ਸੋਗ ਦੀ ਲਹਿਰ ਦੌੜ ਗਈ। ਵੱਡੀ ਗਿਣਤੀ ’ਚ ਲੋਕ ਮ੍ਰਿਤਕ ਨੌਜਵਾਨ ਦੇ ਘਰ ਉਸ ਦੇ ਮਾਤਾ-ਪਿਤਾ ਨਾਲ ਦੁੱਖ ਵੰਡਾਉਣ ਆ ਰਹੇ ਸਨ।

ਇਹ ਵੀ ਪੜ੍ਹੋ : ਪਹਿਲੀ ਪਤਨੀ ਤੋਂ ਬਿਨਾਂ ਤਲਾਕ ਲਏ ਦੂਜਾ ਵਿਆਹ ਰਚਾਉਣ ਦੇ ਦੋਸ਼ੀ ਨੂੰ 6 ਸਾਲ ਦੀ ਕੈਦ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News