ਫੜੀ ਦੀ ਜਗ੍ਹਾ ਨੂੰ ਲੈ ਕੇ ਗ੍ਰੇਨ ਮਾਰਕੀਟ ''ਚ ਨੌਜਵਾਨ ਨੂੰ ਮਾਰਿਆ ਚਾਕੂ

09/16/2020 4:33:29 PM

ਚੰਡੀਗੜ੍ਹ (ਸੰਦੀਪ) : ਸੈਕਟਰ-26 ਸਥਿਤ ਗ੍ਰੇਨ ਮਾਰਕੀਟ 'ਚ ਸਬਜ਼ੀ ਮੰਡੀ ਦੀ ਵਾਪਸੀ ਹੋਣ ਦੇ ਨਾਲ ਹੀ ਸਬਜ਼ੀ ਦੀ ਫੜੀ ਲਗਾਉਣ ਵਾਲਿਆਂ ਵਿਚ ਵਿਵਾਦ ਹੋਣ ਲੱਗੇ ਹਨ। ਫੜੀ ਲਗਾਉਣ ਦੀ ਜਗ੍ਹਾ ਨੂੰ ਲੈ ਕੇ ਹੀ ਸੋਮਵਾਰ ਰਾਤ ਨੂੰ ਇੱਥੇ 2 ਪਰਿਵਾਰਾਂ 'ਚ ਵਿਵਾਦ ਹੋ ਗਿਆ ਅਤੇ ਇਸ ਦੌਰਾਨ ਇਕ ਨੌਜਵਾਨ ਦੇ ਢਿੱਡ ਵਿਚ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਲਹੁ-ਲੂਹਾਨ ਕਰ ਦਿੱਤਾ ਗਿਆ। ਜਖ਼ਮੀ ਦੀ ਪਛਾਣ ਗ੍ਰੇਨ ਮਾਰਕੀਟ ਦੀ ਬਾਰਦਾਨਾ ਕਾਲੋਨੀ 'ਚ ਰਹਿਣ ਵਾਲੇ ਵੀਰ ਪਾਲ (21) ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨੈਸ਼ਨਲ ਹਾਈਵੇਅ ਤੋਂ ਪਿਸਤੌਲ ਦੀ ਨੋਕ 'ਤੇ ਵਰਨਾ ਕਾਰ ਖੋਹਣ ਵਾਲੇ ਤਿੰਨ ਗ੍ਰਿਫ਼ਤਾਰ

PunjabKesari

ਕਾਰ ਦੇ ਸ਼ੀਸ਼ੇ ਵੀ ਤੋੜੇ
ਜਖ਼ਮੀ ਵੀਰ ਪਾਲ ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 10:15 ਵਜੇ ਉਹ ਉਸ ਜਗ੍ਹਾ 'ਤੇ ਖੜ੍ਹਾ ਸੀ, ਜਿੱਥੇ ਉਹ ਆਪਣੀ ਸਬਜ਼ੀ ਦੀ ਫੜੀ ਲਗਾਉਂਦਾ ਹੈ। ਇਸ ਦੌਰਾਨ ਉਸ ਦੇ ਨਾਲ ਹੀ ਫੜੀ ਲਗਾਉਣ ਵਾਲੇ ਜਤਿੰਦਰ ਅਤੇ ਉਸ ਦੇ ਭਰਾ ਅਮਰਪਾਲ ਨਾਲ ਉਸ ਦੀ ਫੜੀ ਲਗਾਉਣ ਦੀ ਜਗ੍ਹਾ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ, ਹੋ ਗਈ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦਾ, ਉਨ੍ਹਾਂ ਨੇ ਉਸ ਨੂੰ ਥੱਪੜ ਮਾਰ ਦਿੱਤਾ। ਦੋਵਾਂ 'ਚੋਂ ਇਕ ਨੇ ਉਸ ਨੂੰ ਸਿਰ ਅਤੇ ਛਾਤੀ ਦੇ ਹੇਠਲੇ ਹਿੱਸੇ 'ਚ ਚਾਕੂ ਮਾਰ ਕੇ ਉਸ ਨੂੰ ਲਹੁ-ਲੂਹਾਨ ਕਰ ਦਿੱਤਾ। ਉਹ ਚੀਕਿਆ ਤਾਂ ਉਸ ਦੇ ਪਰਿਵਾਰ ਦੇ ਮੈਂਬਰ ਅਤੇ ਹੋਰ ਲੋਕ ਉੱਥੇ ਪਹੁੰਚਣ ਲੱਗੇ ਤਾਂ ਦੋਵੇਂ ਆਪਣੇ ਹੋਰ ਸਾਥੀਆਂ ਨਾਲ ਉਥੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਸੈਕਟਰ-26 ਥਾਣਾ ਇੰਚਾਰਜ ਨਰਿੰਦਰ ਪਟਿਆਲ ਪੁਲਸ ਬਲ ਸਮੇਤ ਮੌਕੇ 'ਤੇ ਪੁੱਜੇ। ਇਸ ਦੌਰਾਨ ਇੱਥੇ ਮਚੀ ਹਫੜਾ-ਦਫ਼ੜੀ ਦੌਰਾਨ ਇਕ ਕਾਰ 'ਤੇ ਪੱਥਰ ਮਾਰ ਕੇ ਉਸ ਦੇ ਸ਼ੀਸ਼ੇ ਵੀ ਤੋੜੇ ਦਿੱਤੇ ਗਏ। ਇਸ ਵਾਰਦਾਤ ਨੂੰ ਲੈ ਕੇ ਜਦੋਂ ਡੀ. ਐੱਸ. ਪੀ. ਈਸਟ ਦਿਲਸ਼ੇਰ ਚੰਦੇਲ ਅਤੇ ਸੈਕਟਰ-26 ਥਾਣਾ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਕੇਸ ਦੀ ਜਾਂਚ ਕਰ ਰਹੀ ਹੈ। ਦੋਵੇਂ ਧਿਰਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨੌਕਰੀ ਤੋਂ ਬਰਖ਼ਾਸਤ ਮਾਝੀ ਟੋਲ ਦੇ ਵਰਕਰਾਂ ਵੱਲੋਂ ਪ੍ਰਬੰਧਕਾਂ ਖਿਲਾਫ਼ ਪ੍ਰਦਰਸ਼ਨ

PunjabKesari

ਪੁਲਸ ਨੇ ਵਧਾਈ ਚੌਕਸੀ
ਗ੍ਰੇਨ ਮਾਰਕੀਟ 'ਚ ਸੈਂਕੜੇ ਲੋਕ ਫੜੀ ਲਗਾ ਕੇ ਸਬਜ਼ੀ ਅਤੇ ਫਲ ਵੇਚਦੇ ਹਨ। ਕੋਰੋਨਾ ਕਾਰਣ ਕੁਝ ਮਹੀਨੇ ਤੋਂ ਸਬਜ਼ੀ ਮੰਡੀ ਸੈਕਟਰ-17 ਬੱਸ ਸਟੈਂਡ ਵਿਚ ਲਗਾਈ ਜਾ ਰਹੀ ਸੀ। ਹੁਣ ਸਬਜ਼ੀ ਮੰਡੀ ਨੂੰ ਫੇਰ ਗ੍ਰੇਨ ਮਾਰਕੀਟ 'ਚ ਸ਼ਿਫਟ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਇੱਥੇ ਫੜੀ ਲਗਾਉਣ ਦੀ ਮਨਾਹੀ ਕੀਤੀ ਹੋਈ ਹੈ, ਪਰ ਬਾਵਜੂਦ ਇਸ ਦੇ ਇੱਥੇ ਫੜੀ ਲਗਾਉਣ ਵਾਲੇ ਲੋਕ ਹੁਣੇ ਤੋਂ ਹੀ ਆਪਣੀ ਜਗ੍ਹਾ ਨੂੰ ਲੈ ਕੇ ਆਪਸ ਵਿਚ ਭਿੜ ਰਹੇ ਹਨ। ਅਜਿਹੇ ਵਿਚ ਇੱਥੇ ਇਸ ਵਾਰਦਾਤ ਤੋਂ ਬਾਅਦ ਪੁਲਸ ਚੌਕਸੀ ਹੋਰ ਜ਼ਿਆਦਾ ਵਧਾ ਦਿੱਤੀ ਗਈ ਹੈ।

 


Anuradha

Content Editor

Related News