ਟਰਾਲੀ ’ਚ ਮੋਟਰਸਾਈਕਲ ਵੱਜਣ ਕਾਰਣ ਨੌਜਵਾਨ ਦੀ ਮੌਤ

Tuesday, Oct 27, 2020 - 09:56 PM (IST)

ਟਰਾਲੀ ’ਚ ਮੋਟਰਸਾਈਕਲ ਵੱਜਣ ਕਾਰਣ ਨੌਜਵਾਨ ਦੀ ਮੌਤ

ਪਟਿਆਲਾ/ਬਾਰਨ, (ਇੰਦਰ)- ਸਰਹਿੰਦ ਰੋਡ ਸਥਿਤ ਪਿੰਡ ਰੀਠਖੇਡ਼ੀ ਵਾਸੀ 17 ਸਾਲਾ ਨੌਜਵਾਨ ਦੀ ਸਡ਼ਕ ਹਾਦਸੇ ਦੌਰਾਨ ਮੌਤ ਅਤੇ 1 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਪੁੱਤਰ ਜਗਤਾਰ ਸਿੰਘ ਉਰਫ਼ ਕਾਲਾ ਰੀਠਖੇਡ਼ੀ ਜੋ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫੱਗਣਮਾਜਰਾ ਤੋਂ ਪਿੰਡ ਲੰਗ ਵੱਲ ਨੂੰ ਜਾ ਰਿਹਾ ਸੀ। ਅਚਾਨਕ ਉਸ ਦਾ ਮੋਟਰਸਾਈਕਲ ਇਕ ਟਰਾਲੀ ਨਾਲ ਟੱਕਰਾ ਗਿਆ, ਜਿਸ ਦੌਰਾਨ ਉਸ ਦੀ ਮੌਕੇ ’ਤੇੇ ਹੀ ਮੌਤ ਹੋ ਗਈ। ਉਸ ਦੇ ਨਾਲ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ।

ਸੂਤਰਾਂ ਤੋੋਂ ਮਿਲੀ ਜਾਣਕਾਰੀ ਅਨੁਸਾਰ ਟ੍ਰੈਕਟਰ-ਟਰਾਲੀ ਦਾ ਚਾਲਕ ਟਰਾਲੀ ਨੂੰ ਮੌਕੇ ਤੋਂ ਭਜਾ ਲੈ ਗਿਆ ਅਤੇ ਕਰਨਵੀਰ ਸਿੰਘ ਸਡ਼ਕ ’ਤੇ ਹੀ ਤਡ਼ਪਦਾ ਰਿਹਾ। ਆਖਰ ਉਸ ਨੇ ਦਮ ਤੋਡ਼ ਦਿੱਤਾ। ਮੌਕੇ ’ਤੇ ਪਹੁੰਚ ਕੇ ਉਸ ਦੇ ਪਿਤਾ ਨੇ ਹੀ ਉਸ ਨੂੰ ਚੁੱਕਿਆ। ਇਸ ਸਬੰਧੀ ਜਦੋਂ ਥਾਣਾ ਤ੍ਰਿਪਡ਼ੀ ਦੇ ਤਫਤੀਸ਼ੀ ਅਧਿਕਾਰੀ ਏ. ਐੱਸ. ਆਈ. ਬਲਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੋਟਰਸਾਈਕਲ ਸਡ਼ਕ ’ਤੇ ਜਾਂਦਾ ਹੋਇਆ ਸਲਿੱਪ ਕਰ ਗਿਆ ਸੀ। ਕਰਨਵੀਰ ਸਿੰਘ ਰੋਡ਼ਿਆਂ ਦੇ ਢੇਰ ’ਤੇ ਡਿੱਗ ਪਿਆ ਤੇ ਗੰਭੀਰ ਜ਼ਖ਼ਮੀ ਹੋਣ ਕਾਰਣ ਉਸ ਦੀ ਮੌਤ ਹੋ ਗਈ।

ਕੀ ਆਖਦੇ ਹਨ ਏ. ਐੱਸ. ਆਈ. ਬਲਕਾਰ ਸਿੰਘ

ਉਪਰੋਕਤ ਘਟਨਾ ਸਬੰਧੀ ਜਦੋਂ ਥਾਣਾ ਤ੍ਰਿਪਡ਼ੀ ਦੇ ਏ. ਐੱਸ. ਆਈ. ਬਲਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰਨਵੀਰ ਸਿੰਘ ਵਾਸੀ ਰੀਠਖੇੇਡ਼ੀ ਜੋ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਜਾ ਰਿਹਾ ਸੀ, ਦਾ ਮੋਟਰਸਾਈਕਲ ਲੰਗ ਨੇਡ਼ੇ ਸਲਿੱਪ ਕਰ ਗਿਆ। ਇਸ ਕਾਰਣ ਉਹ ਸਡ਼ਕ ’ਤੇ ਪਏ ਰੋਡ਼ਿਆਂ ਦੇ ਢੇਰ ’ਤੇ ਡਿੱਗ ਪਿਆ ਤੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਸ ਦਾ ਪੋਸਟਮਾਰਟਮ ਕਰਵਾ ਕੇ ਕਰਨਵੀਰ ਸਿੰਘ ਦੀ ਲਾਸ਼ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤਾ।


author

Bharat Thapa

Content Editor

Related News