ਬਠਿੰਡਾ ’ਚ ਚਿੱਟੇ ਦੀ ਓਵਰਡੋਜ਼ ਲੈਣ ਨਾਲ ਨੌਜਵਾਨ ਦੀ ਹੋਈ ਮੌਤ

Friday, Oct 21, 2022 - 12:50 AM (IST)

ਬਠਿੰਡਾ ’ਚ ਚਿੱਟੇ ਦੀ ਓਵਰਡੋਜ਼ ਲੈਣ ਨਾਲ ਨੌਜਵਾਨ ਦੀ ਹੋਈ ਮੌਤ

ਬਠਿੰਡਾ (ਸੁਖਵਿੰਦਰ)-ਸਥਾਨਕ ਬੀੜ ਤਲਾਬ ਚਿੜੀਆਘਰ ਦੇ ਪੁਰਾਣੇ ਬੱਸ ਸਟਾਪ ਨੇੜੇ ਚਿੱਟੇ ਦੀ ਓਵਰਡੋਜ਼ ਲੈਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਉਕਤ ਨੌਜਵਾਨ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਗਿਆ ਸੀ, ਜਿਸ ਕਾਰਨ ਉਸ ਦੀ ਹਾਲਤ ਨਾਜ਼ੁਕ ਹੋ ਗਈ ਸੀ।
ਸਹਾਰਾ ਹੈੱਡਕੁਆਰਟਰ ’ਤੇ ਸੂਚਨਾ ਮਿਲਣ ’ਤੇ ਸਹਾਰਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਮੌਕੇ ’ਤੇ ਪਹੁੰਚੀ, ਜਿੱਥੇ ਨੌਜਵਾਨ ਬੇਹੋਸ਼ ਪਿਆ ਸੀ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਲੋਕਾਂ ਨੂੰ ਗੁੰਮਰਾਹ ਕਰਕੇ ਹੋਂਦ ’ਚ ਆਈ ‘ਆਪ’ ਸਰਕਾਰ ਗੁਆ ਬੈਠੀ ਆਪਣੀ ਹੋਂਦ : ਸੁਖਬੀਰ ਬਾਦਲ

ਨੇੜੇ ਹੀ ਮਿਲੇ ਇਕ ਹੋਰ ਨੌਜਵਾਨ ਨੇ ਚਿੱਟੇ ਦੇ ਟੀਕੇ ਲਗਾਉਣ ਬਾਰੇ ਦੱਸਿਆ। ਸਹਾਰਾ ਵਰਕਰਾਂ ਨੇ ਬੇਹੋਸ਼ ਹੋਏ ਨੌਜਵਾਨ ਨੂੰ ਚੁੱਕ ਕੇ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਨੌਜਵਾਨ ਦੀ ਪਛਾਣ ਹੈਰੀ (21) ਪੁੱਤਰ ਗੁਰਸੇਵਕ ਸਿੰਘ ਵਾਸੀ ਬੱਲੂਆਣਾ ਵਜੋਂ ਹੋਈ ਹੈ। ਪੁਲਸ ਥਾਣਾ ਸਦਰ ਅਗਲੀ ਕਾਰਵਾਈ ਕਰ ਰਹੀ ਹੈ।


author

Manoj

Content Editor

Related News