ਲੋਹੀਆਂ ਦੇ ਨੌਜਵਾਨ ਆਗੂ ''ਤੇ ਕਾਤਲਾਨਾ ਹਮਲਾ, ਹਸਪਤਾਲ ''ਚ ਦਾਖਲ

05/01/2019 10:11:51 PM

ਸੁਲਤਾਨਪੁਰ ਲੋਧੀ, (ਸੁਰਿੰਦਰ ਸਿੰਘ ਸੋਢੀ) : ਬੇਰ ਸਾਹਿਬ ਰੋਡ ਸੁਲਤਾਨਪੁਰ ਲੋਧੀ ਦੇ ਇੱਕ ਰੈਸਟੋਰੈਂਟ 'ਚੋਂ ਖਾਣਾ ਖਾ ਕੇ ਨਿੱਕਲੇ ਇਕ ਨੌਜਵਾਨ 'ਤੇ ਕੁੱਝ ਹਮਲਵਾਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਸੁਰਜੀਤ ਸਿੰਘ  ਉਰਫ ਸੰਨੀ ਥਿੰਦ ਪੁੱਤਰ ਪਰਵਿੰਦਰ ਸਿੰਘ ਨਿਵਾਸੀ ਨਵਾਂ ਪਿੰਡ ਦੋਨੇਵਾਲ ਨੂੰ ਦੂਜੀ ਧਿਰ ਦੇ ਕੁਝ ਨੌਜਵਾਨਾਂ ਵਲੋਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਚ ਜਖਮੀ ਕਰਨ ਦੀ ਖਬਰ ਮਿਲੀ ਹੈ ।
ਜਾਣਕਾਰੀ ਮੁਤਾਬਕ ਸਥਾਨਕ ਰੈਸਟੋਰੈਂਟ 'ਚੋਂ ਖਾਣਾ ਖਾ ਕੇ ਆਪਣੇ ਦੋਸਤਾਂ ਨਾਲ ਬਾਹਰ ਨਿੱਕਲੇ ਸੰਨੀ ਥਿੰਦ ਪੁੱਤਰ ਪਰਵਿੰਦਰ ਸਿੰਘ ਨਿਵਾਸੀ ਨਵਾਂ ਪਿੰਡ ਦੋਨੇਵਾਲ 'ਤੇ ਕੁਝ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾਂ ਹਮਲਾ ਕੀਤਾ ਗਿਆ ਤੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਗਿਆ। ਇਸ ਦੌਰਾਨ ਲਹੂ ਲੁਹਾਨ ਹੋਏ ਸੰਨੀ ਥਿੰਦ ਨੇ ਰੈਸਟੋਰੈਂਟ ਅੰਦਰ ਵੜ ਕੇ ਆਪਣੀ ਜਾਨ ਬਚਾਈ ਗਈ ।ਇਸ ਉਪਰੰਤ ਉਸ ਦੇ ਸਾਥੀਆਂ ਵਲੋਂ ਜ਼ਖਮੀ ਸੰਨੀ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਗਿਆ, ਜਿੱਥੇ ਡਿਊਟੀ ਡਾਕਟਰਾਂ ਵਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਸੰਨੀ ਥਿੰਦ ਸ਼ੇਰੇ ਪੰਜਾਬ ਫੈਡਰੇਸ਼ਨ ਲੋਹੀਆਂ ਦਾ ਪ੍ਰਧਾਨ ਦੱਸਿਆ ਜਾ ਰਿਹਾ ਹੈ ਜੋ ਕਿ ਲੋਹੀਆਂ ਥਾਣੇ ਦੇ ਪਿੰਡ ਨਵਾਂ ਪਿੰਡ ਦੋਨੇਵਾਲ ਦਾ ਨਿਵਾਸੀ ਹੈ । ਇਸ ਸੰਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐਸ. ਐਚ. ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਲੋਕਾਂ ਦੱਸਿਆ ਕਿ ਸੰਨੀ ਥਿੰਦ ਵੀ ਕਾਂਗਰਸ ਪਾਰਟੀ ਨਾਲ ਸੰਬੰਧਿਤ ਹੈ ਤੇ ਦੂਜੇ ਪਾਸੇ ਉਸ 'ਤੇ ਕਾਤਲਾਨਾ ਹਮਲਾ ਕਰਨ ਵਾਲਾ ਨੌਜਵਾਨ ਵੀ ਕਾਂਗਰਸ ਪਾਰਟੀ ਦਾ ਸਰਗਰਮ ਆਗੂ ਹੈ । ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਰਾਤ 9 ਵਜੇ ਕਰੀਬ ਸੰਨੀ ਥਿੰਦ ਦੇ ਹਿਮਾਇਤੀ ਵੀ ਵੱਡੀ ਗਿਣਤੀ 'ਚ ਪੁੱਜੇ ਹੋਏ ਸਨ, ਜਿਨ੍ਹਾਂ ਨੂੰ ਸਬ ਇੰਸਪੈਕਟਰ ਲਖਵਿੰਦਰ ਸਿੰਘ ਗਿੱਦੜਪਿੰਡੀ ਵਲੋਂ ਪੁਲਸ ਫੋਰਸ ਦੀ ਸਹਾਇਤਾ ਨਾਲ ਬਾਹਰ ਭੇਜਿਆ ਗਿਆ ਹੈ । ਖਬਰ ਲਿਖੇ ਜਾਣ ਤੱਕ ਪੁਲਿਸ ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ।


Related News