ਟਰਾਂਸਫਾਰਮਰ ਦਾ ਫਿਊਜ਼ ਲਗਾਉਂਦਿਆਂ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

Monday, Jul 03, 2023 - 10:56 PM (IST)

ਟਰਾਂਸਫਾਰਮਰ ਦਾ ਫਿਊਜ਼ ਲਗਾਉਂਦਿਆਂ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ

ਸੰਗਤ ਮੰਡੀ (ਮਨਜੀਤ)-ਪਿੰਡ ਕੋਟੀ ਕਿਸ਼ਨਪੁਰਾ ਵਿਖੇ ਬੀਤੀ ਸ਼ਾਮ ਟਰਾਂਸਫਾਰਮਰ ਦਾ ਫਿਊਜ਼ ਲਗਾਉਂਦੇ ਸਮੇਂ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਇਕੱਠੀ ਕੀਤੀ ਜਾਣਕਾਰੀ ਅਨੁਸਾਰ ਕਿਸਾਨ ਤੇਜਵੀਰ ਸਿੰਘ ਪੁੱਤਰ ਗੁਰਜੀਤ ਸਿੰਘ ਆਪਣੇ ਖ਼ੇਤ ’ਚ ਝੋਨਾ ਲਗਾ ਰਿਹਾ ਸੀ, ਅਚਾਨਕ ਟਰਾਂਸਫਾਰਮਰ ਦਾ ਫਿਊਜ਼ ਉੱਡ ਗਿਆ, ਪਿੱਛੋਂ ਲਾਈਟ ਨਾ ਹੋਣ ਕਾਰਨ ਅਤੇ ਟਰਾਂਸਫਾਰਮਰ ਦੀ ਸਵਿੱਚ ਖ਼ਰਾਬ ਹੋਣ ਕਾਰਨ ਕਿਸਾਨ ਤੇਜਵੀਰ ਸਿੰਘ ਉਸੇ ਤਰ੍ਹਾਂ ਹੀ ਟਰਾਂਸਫਾਰਮਰ ਦੇ ਉਪਰ ਚੜ੍ਹ ਕੇ ਉੱਡਿਆ ਫਿਉਜ਼ ਲਗਾਉਣ ਲੱਗ ਪਿਆ, ਜਦ ਉਹ ਫਿਊਜ਼ ਲਗਾ ਰਿਹਾ ਸੀ, ਉਸ ਸਮੇਂ ਅਚਾਨਕ ਹੀ ਪਿੱਛੋਂ ਲਾਈਟ ਆ ਗਈ ਤੇ ਕਿਸਾਨ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗ ਗਿਆ।

ਇਹ ਖ਼ਬਰ ਵੀ ਪੜ੍ਹੋ : ਪਬਜੀ ਰਾਹੀਂ ਦੋਸਤੀ, ਫਿਰ ਪਿਆਰ, 4 ਬੱਚਿਆਂ ਨੂੰ ਲੈ ਕੇ ਭਾਰਤ ਪਹੁੰਚੀ ਪਾਕਿਸਤਾਨੀ ਔਰਤ

ਕਿਸਾਨ ਦੀ ਗੰਭੀਰ ਹਾਲਤ ਕਾਰਨ ਪਿੰਡ ਵਾਸੀਆਂ ਵੱਲੋਂ ਉਸ ਨੂੰ ਇਲਾਜ ਲਈ ਮੰਡੀ ਡੱਬਵਾਲੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜੁਆਬ ਦੇ ਦਿੱਤਾ। ਪਿੰਡ ਵਾਸੀਆਂ ਵੱਲੋਂ ਤੇਜਵੀਰ ਸਿੰਘ ਦੀ ਜਾਨ ਬਚਾਉਣ ਲਈ ਉਸ ਨੂੰ ਮਿੱਟੀ ’ਚ ਦੱਬ ਦਿੱਤਾ ਗਿਆ, ਜਿੱਥੇ ਉਸ ਦੀ ਰਾਤ ਸਮੇਂ ਮੌਤ ਹੋ ਗਈ। ਦੱਸਣਾ ਬਣਦਾ ਹੈ ਕਿ ਕਿਸਾਨ ਦਾ ਅਜੇ ਲਗਭਗ ਸਾਢੇ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਲਾਰੈਂਸ ਬਿਸ਼ਨੋਈ ਸਮੇਤ ਹੋਰ ਖ਼ਤਰਨਾਕ ਗੈਂਗਸਟਰਾਂ ਨੂੰ ‘ਕਾਲਾ ਪਾਣੀ’ ਭੇਜਣ ਦੀ ਤਿਆਰੀ ! (ਵੀਡੀਓ)


author

Manoj

Content Editor

Related News