25 ਦਿਨ ਪਹਿਲਾਂ ਮੌਤ ਦੇ ਮੂੰਹ ’ਚ ਗਏ ਨੌਜਵਾਨ ਦੀ ਲਾਸ਼ ਅਮਰੀਕਾ ਤੋਂ ਪਹੁੰਚੀ ਪਿੰਡ
Sunday, May 30, 2021 - 06:33 PM (IST)

ਗੁਰਦਾਸਪੁਰ (ਹਰਮਨ) : ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਆਲਮਾ ਨਾਲ ਸਬੰਧਤ ਨੌਜਵਾਨ ਜਰਨੈਲ ਸਿੰਘ ਦੀ ਅਮਰੀਕਾ ਵਿਚ ਹੋਈ ਮੌਤ ਦੇ 25 ਦਿਨਾਂ ਬਾਅਦ ਲਾਸ਼ ਅੱਜ ਪਿੰਡ ਪਹੁੰਚੀ। ਜਿਵੇਂ ਹੀ ਜਰਨੈਲ ਸਿੰਘ ਦੀ ਲਾਸ਼ ਪਿੰਡ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।
ਜ਼ਿਕਰਯੋਗ ਹੈ ਕਿ ਅਮਰੀਕਾ ਦੇ ਸ਼ਹਿਰ ਫਰਿਜਨੋ ’ਚ 5 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਪਿੰਡ ਆਲਮਾ ਦੇ ਜਰਨੈਲ ਸਿੰਘ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦਾ ਪਰਿਵਾਰ ਮ੍ਰਿਤਕ ਦੇਹ ਨੂੰ ਪਿੰਡ ਲਿਆ ਕੇ ਉਸ ਦਾ ਅੰਤਿਮ ਸੰਸਕਾਰ ਕਰਨ ਦਾ ਯਤਨ ਕਰ ਰਿਹਾ ਸੀ। ਰਘੂਬੀਰ ਸਿੰਘ ਗੋਲਡੀ, ਮੋਹਨ ਸਿੰਘ ਅਤੇ ਮ੍ਰਿਤਕ ਦੀ ਮਾਤਾ ਤਰਸੇਮ ਕੌਰ ਅਤੇ ਪਤਨੀ ਸੁਖਵੰਤ ਕੌਰ ਨੇ ਦੱਸਿਆ ਕਿ ਜਰਨੈਲ ਸਿੰਘ ਰੁਜ਼ਗਾਰ ਲਈ ਅਮਰੀਕਾ ਗਿਆ ਸੀ ਪਰ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਉਸਦੀ ਮੌਤ ਹੋ ਗਈ।