ਅਮਰੀਕਾ ਦਾ ਗ੍ਰੀਨ ਕਾਰਡ ਹਾਸਲ ਕਰਨ ਤੋਂ ਬਾਅਦ ਵੀ ਨਹੀਂ ਮਿਲਣਗੀਆਂ ਤੁਹਾਨੂੰ ਇਹ ਸੁਵਿਧਾਵਾਂ
Tuesday, Aug 13, 2019 - 07:34 PM (IST)

ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਨੇ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕੀ ਨਾਗਰਿਕ ਬਣਨ ਦੀ ਰਾਹ ਨੂੰ ਹੋਰ ਮੁਸ਼ਕਿਲ ਬਣਾਉਂਦੇ ਹੋਏ ਸੋਮਵਾਰ ਨੂੰ ਆਖਿਆ ਕਿ 'ਫੂਡ ਸਟਾਂਪ' ਜਾਂ 'ਹਾਓਸਿੰਗ ਅਸੀਸਟੈਂਸ' ਜਿਹੀਆਂ ਜਨਤਕ ਸੁਵਿਧਾਵਾਂ ਦਾ ਫਾਇਦਾ ਲੈ ਰਹੇ ਲੋਕਾਂ ਨੂੰ ਗ੍ਰੀਨ ਕਾਰਡ (ਕਾਨੂੰਨੀ ਸਥਾਈ ਨਿਵਾਸੀ) ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਨੂੰ ਦੂਤਘਰ ਦੇ ਅਧਿਕਾਰੀ ਨੂੰ ਇਹ ਭਰੋਸਾ ਦਿਵਾਉਣਾ ਹੋਵੇਗਾ ਕਿ ਉਹ ਅਮਰੀਕੀ ਸਰਕਾਰ ਦੇ ਉਨ੍ਹਾਂ ਪ੍ਰੋਗਰਾਮਾਂ ਦਾ ਫਾਇਦਾ ਨਹੀਂ ਲੈਣਗੇ ਜੋ ਉਸ ਦੇ ਨਾਗਰਿਕਾਂ ਲਈ ਹੋਵੇ।
ਅਮਰੀਕਾ ਆਉਣ ਦਾ ਚਾਅ ਰੱਖਣ ਵਾਲੇ ਵਿਦੇਸ਼ੀਆਂ ਨੂੰ ਆਮ ਤੌਰ 'ਤੇ ਇਹ ਸਾਬਿਤ ਕਰਨਾ ਹੁੰਦਾ ਹੈ ਕਿ ਉਨ੍ਹਾਂ ਕੋਲ ਲੋੜੀਂਦੀ ਆਮਦਨ ਹੈ ਜਿਸ ਨਾਲ ਉਹ ਅਮਰੀਕਾ ਦੀਆਂ ਸਰਕਾਰੀ ਸੁਵਿਧਾਵਾਂ 'ਤੇ ਬੋਝ ਨਹੀਂ ਬਣਨਗੇ। ਵਾਲ ਸਟ੍ਰੀਟ ਜਨਰਲ ਦੀ ਖਬਰ ਮੁਤਾਬਕ ਨਵੇਂ ਨਿਯਮ ਦੇ ਪ੍ਰਭਾਵੀ ਹੋਣ ਤੋਂ ਬਾਅਦ ਉਨ੍ਹਾਂ ਦੀ ਆਮਦਨ ਜ਼ਿਆਦਾ ਹੋਣੀ ਜ਼ਰੂਰੀ ਹੋ ਜਾਵੇਗੀ। ਵ੍ਹਾਈਟ ਹਾਊਸ ਨੇ ਇਕ ਬਿਆਨ 'ਚ ਕਿਹਾ ਕਿ ਇਸ ਕਦਮ ਨਾਲ ਇਹ ਯਕੀਨਨ ਕਰਨ 'ਚ ਮਦਦ ਮਿਲੇਗੀ ਕਿ ਜੋ ਲੋਕ ਅਮਰੀਕਾ ਆਉਣਾ ਚਾਹੁੰਦੇ ਹਨ ਜਾਂ ਇਥੇ ਵੱਸਣਾ ਚਾਹੁੰਦੇ ਹਨ ਉਨ੍ਹਾਂ ਨੂੰ ਆਪਣੀਆਂ ਜ਼ਰੂਰਤਾਂ ਖੁਦ ਪੂਰੀਆਂ ਕਰਨੀਆਂ ਹੋਣਗੀਆਂ ਅਤੇ ਉਹ ਜਨਤਕ ਫਾਇਦਿਆਂ 'ਤੇ ਨਿਰਭਰ ਨਹੀਂ ਹੋਣਗੇ।