ਨੌਕਰੀ ਲਈ ਨਹੀਂ ਆਉਣਾ ਪਵੇਗਾ ਸ਼ਹਿਰ, ਪਿੰਡਾਂ 'ਚ ਪਹੁੰਚ ਰਹੀਆਂ ਦਿੱਗਜ ਕੰਪਨੀਆਂ
Thursday, Jun 04, 2020 - 06:35 PM (IST)
ਨਵੀਂ ਦਿੱਲੀ — ਹੁਣ ਤੱਕ ਪਿੰਡਾਂ ਦੇ ਪੜ੍ਹੇ ਲਿਖੇ ਨੌਜਵਾਨ ਜਾਂ ਆਮ ਲੋਕਾਂ ਨੂੰ ਚੰਗੀ ਆਮਦਨੀ ਲਈ ਸ਼ਹਿਰਾਂ ਵੱਲ ਜਾਣਾ ਪੈਂਦਾ ਸੀ। ਹੁਣ ਜਲਦੀ ਹੀ ਪਿੰਡਾਂ ਦੀ ਨੁਹਾਰ ਬਦਲਣ ਵਾਲੀ ਹੈ। ਉਹ ਦਿਨ ਵੀ ਦੂਰ ਨਹੀਂ ਜਦੋਂ ਪਿੰਡਾਂ ਵਿਚ ਹੀ ਨੌਕਰੀ ਦੇ ਵਧੀਆ ਮੌਕੇ ਮਿਲ ਸਕਣਗੇ। ਹੁਣ ਮਜ਼ਦੂਰਾਂ ਨੂੰ ਸ਼ਹਿਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ, ਵੱਡੀਆਂ ਕੰਪਨੀਆਂ ਖੁਦ ਪਿੰਡਾਂ ਵੱਲ ਕੂਚ ਕਰਨ ਦੀ ਤਿਆਰੀ ਕਰ ਰਹੀਆਂ ਹਨ।
ਰੂਰਲ-ਅਰਬਨ ਹੋਵੇਗਾ ਰੀਬੈਲੇਂਸ
ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਦੇ ਨਵੇਂ ਪ੍ਰਧਾਨ ਉਦੈ ਕੋਟਕ ਨੇ ਵੀਰਵਾਰ ਨੂੰ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਪਿੰਡ ਦੇ ਲੋਕਾਂ ਨੂੰ ਸ਼ਹਿਰ ਵੱਲ ਪਰਵਾਸ ਨਹੀਂ ਕਰਨਾ ਪਵੇਗਾ ਸਗੋਂ ਸ਼ਹਿਰਾਂ ਤੋਂ ਪੇਂਡੂ ਖੇਤਰਾਂ ਵੱਲ ਉਲਟਾ ਪਰਵਾਸ ਹੋ ਰਿਹਾ ਹੈ। ਹੁਣ ਪੇਂਡੂ ਅਤੇ ਸ਼ਹਿਰੀਕਰਣ ਦਾ ਸੰਤੁਲਨ ਹੋਵੇਗਾ। ਹੁਣ ਪਿੰਡ 'ਚ ਰਹਿਣ ਵਾਲਿਆਂ ਨੂੰ ਘਰ ਦੇ ਆਸ-ਪਾਸ ਰੁਜ਼ਗਾਰ ਮਿਲੇਗਾ ਅਤੇ ਉਹ ਆਪਣੇ ਪਰਿਵਾਰ ਨਾਲ ਰਹਿ ਸਕਣਗੇ। ਉਨ੍ਹਾਂ ਨੂੰ ਸ਼ਹਿਰਾਂ ਵਿਚ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿਚ ਰਹਿਣ ਦੀ ਆਜ਼ਾਦੀ ਮਿਲੇਗੀ।
ਇਹ ਵੀ ਪੜ੍ਹੋ : ਕੋਰੋਨਾ ਸੰਕਟ 'ਚ ਵੀ ਇਹ ਕੰਪਨੀ ਵਧਾਏਗੀ ਆਪਣੇ ਕਾਮਿਆਂ ਦੀ 15 ਫ਼ੀਸਦੀ ਤਨਖ਼ਾਹ
ਵੱਡੀਆਂ ਕੰਪਨੀਆਂ ਫੈਕਟਰੀ ਸਥਾਪਤ ਕਰਨ ਬਾਰੇ ਕਰ ਰਹੀਆਂ ਵਿਚਾਰ
ਉਦੈ ਕੋਟਕ ਦਾ ਕਹਿਣਾ ਹੈ ਕਿ ਹੁਣ ਤਾਂ ਵੱਡੀਆਂ ਕੰਪਨੀਆਂ ਵੀ ਪਿੰਡਾਂ ਵਿਚ ਜਾ ਕੇ ਫੈਕਟਰੀਆਂ ਸਥਾਪਤ ਕਰਨ ਬਾਰੇ ਗੰਭੀਰਤਾ ਨਾਲ ਸੋਚਣ ਲੱਗ ਪਈਆਂ ਹਨ। ਉਦਯੋਗਿਕ ਸੰਗਠਨ ਹੋਣ ਦੇ ਨਾਤੇ ਸੀਆਈਆਈ ਇਸ ਨੂੰ ਉਤਸ਼ਾਹਤ ਕਰੇਗੀ। ਜੇ ਵੇਖਿਆ ਜਾਵੇ ਤਾਂ ਸਰਕਾਰ ਇਸ ਸਮੇਂ ਸੁਧਾਰ ਦੇ ਬਹੁਤ ਸਾਰੇ ਕਦਮ ਚੁੱਕ ਰਹੀ ਹੈ ਅਤੇ ਪੇਂਡੂ ਖੇਤਰਾਂ ਵਿਚ ਬੁਨਿਆਦੀ ਢਾਂਚੇ ਦਾ ਸਹੀ ਤਰੀਕੇ ਨਾਲ ਨਿਰਮਾਣ ਕੀਤਾ ਜਾ ਰਿਹਾ ਹੈ। ਤਾਂ ਜੋ ਉਥੇ ਕੰਮ ਕਰਨ 'ਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਹੁਨਰਮੰਦ ਮਜ਼ਦੂਰ
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਲੱਖਾਂ ਹੁਨਰਮੰਦ ਲੋਕ ਸ਼ਹਿਰਾਂ ਤੋਂ ਪਿੰਡ ਵੱਲ ਚਲੇ ਗਏ ਹਨ। ਇਸ ਲਈ ਪਿੰਡਾਂ ਦੇ ਆਲੇ-ਦੁਆਲੇ ਫੈਕਟਰੀਆਂ ਲਗਾਉਣ ਵਾਲਿਆਂ ਨੂੰ ਕੁਸ਼ਲ ਕਾਰੀਗਰਾਂ ਦੀ ਕੋਈ ਘਾਟ ਨਹੀਂ ਹੋਵੇਗੀ। ਜੇ ਲੋੜ ਪਈ ਤਾਂ ਉਨ੍ਹਾਂ ਨੂੰ ਰੀਸਕਿੱਲ ਕੀਤਾ ਜਾ ਸਕਦਾ ਹੈ, ਉਨ੍ਹਾਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਵਧੇਰੇ ਕਾਰਜਸ਼ੀਲ ਬਣਾਇਆ ਜਾ ਸਕਦਾ ਹੈ।
ਘਰ ਤੋਂ ਕੰਮ ਕਰਨ ਦਾ ਹੋਵੇਗਾ ਇਕ ਨਵਾਂ ਢੰਗ
ਸੀਆਈਆਈ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਤਾਲਾਬੰਦੀ ਨੇ ਇਕ ਨਵੀਂ ਚੀਜ਼ ਸਿਖਾਈ ਹੈ। ਉਹ ਹੈ ਘਰ ਤੋਂ ਕੰਮ ਕਰਨਾ। ਇਹ ਇਕ ਨਵਾਂ ਤਰੀਕਾ ਹੈ ਜੋ ਅੱਗੇ ਵੀ ਕੰਮ ਆਵੇਗਾ। ਘਰੋਂ ਕੰਮ ਕਰਨਾ ਪਿੰਡਾਂ ਵਿਚ ਮੁਸ਼ਕਲ ਨਹੀਂ ਹੋਵੇਗਾ ਕਿਉਂਕਿ ਹੁਣ ਪਿੰਡ ਤੱਕ ਬ੍ਰਾਡਬੈਂਡ ਪਹਿਲਾਂ ਹੀ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ : ਜਨਧਨ ਖ਼ਾਤਾਧਾਰਕ ਬੀਬੀਆਂ ਨੂੰ ਦੁਬਾਰਾ ਮਿਲਣਗੇ 500-500 ਰੁਪਏ, ਜਾਣੋ ਕਦੋਂ ਆਵੇਗਾ ਪੈਸਾ