ਯੋਗਰਾਜ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਗਰੀਬਾਂ ਦਾ ਫ਼ਰਿਸ਼ਤਾ ਕਰਾਰ ਦਿੱਤਾ

Wednesday, Feb 09, 2022 - 11:07 AM (IST)

ਯੋਗਰਾਜ ਸਿੰਘ ਨੇ ਮੁੱਖ ਮੰਤਰੀ ਚੰਨੀ ਨੂੰ ਗਰੀਬਾਂ ਦਾ ਫ਼ਰਿਸ਼ਤਾ ਕਰਾਰ ਦਿੱਤਾ

ਜਲੰਧਰ (ਧਵਨ)– ਅਦਾਕਾਰ ਤੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗਰੀਬਾਂ ਦਾ ਫ਼ਰਿਸ਼ਤਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਕਈ ਚੋਣ ਬੈਠਕਾਂ ’ਚ ਹਿੱਸਾ ਲਿਆ।

ਯੋਗਰਾਜ ਸਿੰਘ ਨੇ ਭਾਰਤ-ਪਾਕਿ ਸਰਹੱਦ ਨੇੜੇ ਹੋਈ ਇਕ ਸਭਾ ’ਚ ਮੁੱਖ ਮੰਤਰੀ ਦੀ ਹਾਜ਼ਰੀ ’ਚ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਧਰਤੀ ’ਤੇ ਭੇਜਿਆ ਸੀ ਤੇ ਹੁਣ ਪ੍ਰਮਾਤਮਾ ਨੇ ਉਨ੍ਹਾਂ ਨੂੰ ਤਾਕਤ ਸੌਂਪੀ ਹੈ, ਜਿਸ ਨਾਲ ਉਹ ਗਰੀਬਾਂ, ਦਲਿਤਾਂ ਤੇ ਮੱਧ ਵਰਗ ਦੇ ਲੋਕਾਂ ਦਾ ਕਲਿਆਣ ਕਰ ਸਕਣ।

ਇਹ ਖ਼ਬਰ ਵੀ ਪੜ੍ਹੋ : ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਦੌਰਾਨ ਟ੍ਰੋਲ ਹੋਏ ਸ਼ਾਹਰੁਖ ਖਾਨ

ਯੋਗਰਾਜ ਨੇ ਕਿਹਾ ਕਿ ਕਦੇ-ਕਦੇ ਸਿਆਸਤ ’ਚ ਅਜਿਹੇ ਮੌਕੇ ਆਉਂਦੇ ਹਨ, ਜਦੋਂ ਗਰੀਬ ਪਰਿਵਾਰ ਦੇ ਲੋਕਾਂ ਨੂੰ ਉੱਪਰ ਉੱਠਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਵੀ ਅਜਿਹਾ ਹੀ ਮੌਕਾ ਪ੍ਰਮਾਤਮਾ ਨੇ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਚੰਨੀ ਮੁੜ ਸੱਤਾ ’ਚ ਆਉਣ ਤੋਂ ਬਾਅਦ ਗਰੀਬਾਂ ਦਾ ਕਲਿਆਣ ਕਰਨਗੇ।

ਯੋਗਰਾਜ ਨੇ ਭਾਵੁਕ ਹੁੰਦਿਆਂ ਕਿਹਾ ਕਿ ਚੰਨੀ ਨੂੰ ਉਹ ਕਾਫ਼ੀ ਸਾਲਾਂ ਤੋਂ ਜਾਣਦੇ ਹਨ। ਚੰਨੀ ਉਨ੍ਹਾਂ ਨਾਲ ਹੀ ਪੜ੍ਹੇ ਹਨ। ਜਦੋਂ ਚੰਨੀ ਸੀ. ਐੱਮ. ਬਣੇ ਤਾਂ ਉਹ ਉਨ੍ਹਾਂ ਨੂੰ ਮਿਲੇ ਪਰ ਚੰਨੀ ਦੇ ਸੁਭਾਅ ’ਚ ਉਨ੍ਹਾਂ ਨੇ ਕੋਈ ਤਬਦੀਲੀ ਨਹੀਂ ਵੇਖੀ। ਇਸ ਲਈ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਭਵਿੱਖ ’ਚ ਵੀ ਲੋਕ ਕਲਿਆਣ ਦੇ ਕੰਮ ਤੇਜ਼ੀ ਨਾਲ ਕਰਨਗੇ।

ਨੋਟ– ਯੋਗਰਾਜ ਸਿੰਘ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News