Year Ender 2025: ਵੱਡੇ ਸੁਫ਼ਨੇ ਲੈ ਕੇ ਗਏ ਸੀ ਵਿਦੇਸ਼, ਲਾਸ਼ਾਂ ਬਣ ਕੇ ਮੁੜੇ ਪੰਜਾਬ ਦੇ ਨੌਜਵਾਨ, ਅੰਕੜਾ ਕਰੇਗਾ ਹੈਰਾਨ

Saturday, Dec 20, 2025 - 05:31 PM (IST)

Year Ender 2025: ਵੱਡੇ ਸੁਫ਼ਨੇ ਲੈ ਕੇ ਗਏ ਸੀ ਵਿਦੇਸ਼, ਲਾਸ਼ਾਂ ਬਣ ਕੇ ਮੁੜੇ ਪੰਜਾਬ ਦੇ ਨੌਜਵਾਨ, ਅੰਕੜਾ ਕਰੇਗਾ ਹੈਰਾਨ

ਜਲੰਧਰ (ਵੈੱਬ ਡੈਸਕ)- ਚਮਕਦੇ ਭਵਿੱਖ ਦੇ ਨਾਂ ‘ਤੇ ਘਰੋਂ ਦੂਰ ਭੇਜੇ ਗਏ ਪੰਜਾਬ ਦੇ ਨੌਜਵਾਨ, ਅੱਜ ਪਰਦੇਸਾਂ ਵਿੱਚ ਆਪਣੀਆਂ ਸਾਹਾਂ ਦੀ ਗਿਣਤੀ ਪੂਰੀ ਕਰ ਰਹੇ ਹਨ। ਕਿਸੇ ਦੀ ਮੌਤ ਹਾਦਸੇ ਵਿੱਚ, ਕਿਸੇ ਦੀ ਅਚਾਨਕ ਬਿਮਾਰੀ ਨਾਲ, ਕਿਸੇ ਦੀ ਭੇਤਭਰੀ ਹਾਲਤਾਂ ਵਿੱਚ ਤੇ ਕਿਸੇ ਦਾ ਕਤਲ ਕੀਤਾ ਜਾਂਦਾ ਹੈ, ਪਰ ਹਰ ਖ਼ਬਰ ਦੇ ਪਿੱਛੇ ਇੱਕ ਟੁੱਟਿਆ ਘਰ, ਇੱਕ ਸੁੰਨੀ ਮਾਂ ਦੀ ਝੋਲੀ ਅਤੇ ਇੱਕ ਖਾਮੋਸ਼ ਪਿੰਡ ਰਹਿ ਜਾਂਦਾ ਹੈ। ਵਿਦੇਸ਼ਾਂ ਦੀ ਮਿੱਟੀ ਪੰਜਾਬ ਦੇ ਨੌਜਵਾਨਾਂ ਲਈ ਮੌਕਿਆਂ ਦੀ ਨਹੀਂ, ਸਗੋਂ ਮੌਤਾਂ ਦੀ ਗਵਾਹ ਬਣਦੀ ਜਾ ਰਹੀ ਹੈ—ਇਹ ਸਿਰਫ਼ ਅੰਕੜੇ ਨਹੀਂ, ਇਹ ਪੰਜਾਬ ਦੇ ਸੱਭਿਆਚਾਰ ਦੀਆਂ ਦਰਦਨਾਕ ਚੀਖਾਂ ਹਨ। ਵੇਖੇ ਹੇਠ ਲਿਖੇ ਅੰਕੜੇ:

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਵਿਦੇਸ਼ੋਂ ਆਈ ਨੌਜਵਾਨ ਦੀ ਮੌਤ ਦੀ ਖ਼ਬਰ ਨੇ ਘਰ 'ਚ ਪੁਆਏ ਵੈਣ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ

ਗੁਰਦਾਸਪੁਰ (ਗੁਰਪ੍ਰੀਤ)- ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ ਪਿੰਡ ਰਾਏਚੱਕ ਦੇ 32 ਸਾਲਾਂ ਨੌਜਵਾਨ ਜੁਗਰਾਜ ਸਿੰਘ ਦੀ ਪੁਰਤਗਾਲ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਸੀ। ਮ੍ਰਿਤਕ ਜੁਗਰਾਜ ਸਿੰਘ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਦੀ ਮਾਤਾ ਅਮਰਜੀਤ ਕੌਰ, ਸਾਬਕਾ ਸਰਪੰਚ ਗੁਰਦੀਪ ਸਿੰਘ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਗਰਾਜ ਸਿੰਘ ਤਕਰੀਬਨ 3 ਸਾਲ ਪਹਿਲਾਂ ਰੋਜ਼ਗਾਰ ਦੀ ਖ਼ਾਤਰ ਪੁਰਤਗਾਲ ਗਿਆ ਸੀ, ਤਾਂ ਜੋ ਗਰੀਬ ਪਰਿਵਾਰ ਦੀਆਂ ਆਰਥਿਕ ਮੁਸ਼ਕਲਾਂ ਨੂੰ ਹੱਲ ਕਰ ਸਕੇ। ਪਰ 10 ਦਸੰਬਰ ਨੂੰ ਇੱਕ ਭਿਆਨਕ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਸਪੇਨ ਵਿਚ ਪੰਜਾਬੀ ਨੌਜਵਾਨ ਦੀ ਮੌਤ

ਸੁਲਤਾਨਪੁਰ ਲੋਧੀ (ਧੰਜੂ)- ਇਸੇ ਤਰ੍ਹਾਂ ਸਪੇਨ ਤੋਂ ਸਾਹਮਣੇ ਆਇਆ ਹੈ, ਜਿੱਥੇ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਮੌਤ ਹੋ ਗਈ। ਸਪੇਨ ਵਿਚ ਰੋਜ਼ੀ-ਰੋਟੀ ਕਮਾਉਣ ਗਏ ਪਿੰਡ ਤਲਵੰਡੀ ਚੌਧਰੀਆਂ ਦੇ ਸਵ: ਕੇਵਲ ਕ੍ਰਿਸ਼ਨ ਦੇ ਬੇਟਾ ਚਰਨਜੀਤ ਮੈਸੇਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਛੋਟੇ ਭਰਾ ਅਮਨਦੀਪ ਮੈਸੇਨ ਨੇ ਦੱਸਿਆ ਕਿ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਬੜੀ ਮੁਸ਼ਕਿਲ ਨਾਲ ਰੁਪਏ ਇੱਕਠ ਕਰਕੇ ਆਪਣੇ ਭਰਾ ਚਰਨਜੀਤ ਮੈਸੇਨ ਨੂੰ ਸਪੇਨ ਭੇਜਿਆ ਸੀ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਅਰਮੀਨੀਆ ਵਿਖੇ ਪੰਜਾਬੀ ਵਿਅਕਤੀ ਦੀ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਗੁਰਦਾਸਪੁਰ (ਗੁਰਪ੍ਰੀਤ)- ਘਰ ਦੇ ਮਾੜੇ ਹਾਲਾਤ ਵੇਖਦੇ ਹੋਏ ਕਰਜ਼ਾ ਚੁੱਕ ਕੇ ਅਰਮੀਨੀਆ ਗਏ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੋ ਸਾਲ ਪਹਿਲਾਂ ਹੀ ਉਕਤ ਵਿਅਕਤੀ ਅਰਮੀਨੀਆ ਗਿਆ ਸੀ। ਮ੍ਰਿਤਕ ਦੀ ਪਛਾਣ ਰਬਿੰਦਰ ਸਿੰਘ ਵਾਸੀ ਪਿੰਡ ਅਕਰਪੁਰਾ ਗੁਰਦਾਸਪੁਰ ਵਜੋਂ ਹੋਈ ਹੈ। ਮ੍ਰਿਤਕ ਵਿਅਕਤੀ ਆਪਣੇ ਪਿੱਛੇ ਪਤਨੀ ਅਤੇ ਇਕ ਮੰਦਬੁੱਦੀ ਧੀ ਅਤੇ ਪੁੱਤ ਨੂੰ ਛੱਡ ਗਿਆ ਹੈ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤਰ, ਇਟਲੀ 'ਚ ਪੰਜਾਬੀ ਨੌਜਵਾਨ ਦੀ ਮੌਤ

ਕਾਲਾ ਸੰਘਿਆਂ (ਨਿੱਝਰ)- ਰੋਜ਼ੀ-ਰੋਟੀ ਅਤੇ ਚੰਗੇ ਭਵਿੱਖ ਲਈ ਸੁਫ਼ਨੇ ਸਿਰਜ ਕੇ ਇਟਲੀ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੰਘਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਲੰਧਰ ਦੇ ਨਜ਼ਦੀਕੀ ਪਿੰਡ ਸਹਿਮ ਦਾ ਨਿਵਾਸੀ ਸੁਖਬੀਰ ਸਿੰਘ ਇਟਲੀ ਦੇ ਸ਼ਹਿਰ ਰੀਬਲਤਾਨਾ ਵਿਖੇ ਕੰਮ ਤੋਂ ਸਾਈਕਲ 'ਤੇ ਆਪਣੇ ਘਰ ਜਾ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਉਪਰੰਤ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ:ਅਮਰੀਕਾ 'ਚ ਨੌਜਵਾਨ ਪੰਜਾਬੀ ਡਾਕਟਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਮਜੀਠਾ (ਪ੍ਰਿਥੀਪਾਲ)- ਮਜੀਠਾ ਕਸਬੇ ਨਾਲ ਸਬੰਧਤ ਇਕ ਹੋਣਹਾਰ ਨੌਜਵਾਨ ਡਾਕਟਰ, ਡਾ. ਚਰਨਜੋਤ ਸਿੰਘ ਪੁੱਤਰ ਡਾ. ਰੁਪਿੰਦਰ ਸਿੰਘ, ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਬੇਵਕਤੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਖ਼ਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਜਲੰਧਰ 'ਚ ਵੱਡਾ ਹਾਦਸਾ, ਦੋ ਮਹੀਨੇ ਪਹਿਲਾਂ ਕੈਨੇਡਾ ਤੋਂ ਪਰਤੇ ਨੌਜਵਾਨ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ

ਜਲੰਧਰ (ਸੋਨੂੰ)- ਜਲੰਧਰ 'ਚ ਇਕ ਨੌਜਵਾਨ ਦੀ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਉਕਤ ਨੌਜਵਾਨ ਚਾਰ ਮਹੀਨੇ ਪਹਿਲਾਂ ਕੈਨੇਡਾ ਗਿਆ ਸੀ ਅਤੇ ਦੋ ਮਹੀਨੇ ਪਹਿਲਾਂ ਭਾਰਤ ਵਾਪਸ ਆਇਆ ਸੀ। ਮ੍ਰਿਤਕ ਦੀ ਪਛਾਣ ਕਰਨ ਸੇਠੀ ਪੁੱਤਰ ਅਸ਼ੋਕ ਸੇਠੀ ਵਾਸੀ ਬਸਤੀ ਬਾਵਾ ਖੇਲ ਵਜੋਂ ਹੋਈ ਹੈ। ਏ. ਐੱਸ. ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰਨ ਕੁਮਾਰ ਦੀ ਮੌਤ ਡੀ. ਐੱਮ. ਯੂ. ਟਰੇਨ ਦੀ ਲਪੇਟ ਵਿੱਚ ਆਉਣ ਨਾਲ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਮ੍ਰਿਤਕ ਦੇ ਪਰਿਵਾਰ ਅਨੁਸਾਰ ਏ. ਐੱਸ. ਆਈ. ਨੇ ਦੱਸਿਆ ਕਿ ਕਰਨ ਆਮ ਵਾਂਗ ਦੇਰ ਰਾਤ ਸੈਰ ਲਈ ਗਿਆ ਸੀ ਅਤੇ ਘਰ ਵਾਪਸ ਨਹੀਂ ਆਇਆ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਦੁਖਦਾਈ ਖ਼ਬਰ: ਵਿਦੇਸ਼ 'ਚ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ

ਬਟਾਲਾ(ਬੇਰੀ, ਬਲਜੀਤ)- ਬਟਾਲਾ ਦੇ ਨਜ਼ਦੀਕੀ ਪਿੰਡ ਛਿੱਤ ਦੇ ਨੌਜਵਾਨ ਨਿਰਮਲ ਸਿੰਘ ਦੀ ਦੁਬਈ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਵਿਖੇ ਟਰਾਲਾ ਚਲਾਉਂਦਾ ਸੀ ਪਰ ਬੀਤੇ ਦਿਨੀਂ ਉਸ ਨੂੰ ਅਚਾਨਕ ਹਾਰਟ ਅਟੈਕ ਹੋਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ 2 ਬੱਚੇ ਹਨ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਭੇਤਭਰੀ ਹਾਲਤ 'ਚ ਮੌਤ

ਖੰਨਾ (ਧੀਰਾ) - ਸਬ-ਡਵੀਜ਼ਨ ਖੰਨਾ ਦੇ ਪਿੰਡ ਭੁਮੱਦੀ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਉਦੈਵੀਰ ਸਿੰਘ ਦੀ ਕੈਨੇਡਾ ਵਿਚ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਦੈਵੀਰ ਦੀ ਲਾਸ਼ ਕੈਨੇਡਾ ਦੇ ਇਕ ਪਾਰਕ ਵਿਚ ਝੂਲੇ ਨਾਲ ਲਟਕਦੀ ਮਿਲੀ। ਸ਼ੁਰੂਆਤੀ ਰਿਪੋਰਟਾਂ ਇਸਨੂੰ ਖੁਦਕੁਸ਼ੀ ਦੱਸ ਰਹੀਆਂ ਹਨ ਪਰ ਅਜੇ ਤੱਕ ਇਸ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। 3 ਸਾਲ ਪਹਿਲਾਂ ਉਦੈਵੀਰ ਚੰਗੇ ਭਵਿੱਖ ਲਈ ਕੈਨੇਡਾ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉੱਥੇ ਉਹ ਇਕ ਏਜੰਟ ਦੇ ਜਾਲ ਵਿਚ ਫਸ ਗਿਆ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਵਿਦੇਸ਼ੋਂ ਆਈ ਦੁਖ਼ਦਾਈ ਖ਼ਬਰ, ਪੰਜਾਬੀ ਨੌਜਵਾਨ ਦੀ ਹਾਦਸੇ 'ਚ ਮੌਤ, ਕੁੱਝ ਦਿਨਾਂ ਬਾਅਦ ਆਉਣਾ ਸੀ ਪੰਜਾਬ

ਮੱਲਾਂਵਾਲਾ (ਜਸਪਾਲ) : ਰੋਜ਼ੀ-ਰੋਟੀ ਖ਼ਾਤਰ ਬਾਹਰਲੇ ਮੁਲਕ ਗਏ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਮੱਲਾਂਵਾਲਾ ਤੋਂ ਨੇੜਲੇ ਪਿੰਡ ਕਮਾਲਾ ਬੋਦਲਾ ਦੇ ਮਨਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਜੋਂ ਹੋਈ ਹੈ। ਇਹ ਖ਼ਬਰ ਮਿਲਣ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ। ਮਨਜੀਤ ਸਿੰਘ ਕੁੱਝ ਦਿਨਾਂ 'ਚ ਪੰਜਾਬ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਦੱਸਣਯੋਗ ਹੈ ਕਿ ਮਨਜੀਤ ਸਿੰਘ ਤਕਰੀਬਨ 6 ਸਾਲ ਪਹਿਲਾਂ ਰੋਟੀ-ਰੋਜ਼ੀ ਲਈ ਬਹਿਰੀਨ ਕੰਮ ਕਰਨ ਗਿਆ ਸੀ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਸੁਨਹਿਰੀ ਭਵਿੱਖ ਦੀ ਭਾਲ 'ਚ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ

ਟੋਰਾਂਟੋ: ਕੈਨੇਡਾ ਦੀ ਧਰਤੀ 'ਤੇ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੁਨਹਿਰੀ ਭਵਿੱਖ ਦੀ ਭਾਲ ਵਿਚ ਕੈਨੇਡਾ ਆਏ 20 ਸਾਲ ਦਾ ਪੰਜਾਬੀ ਨੌਜਵਾਨ 21 ਅਪ੍ਰੈਲ, 2025 ਨੂੰ ਅਲਬਰਟਾ ਦੇ ਰੈੱਡ ਡੀਅਰ ਵਿੱਚ ਇੱਕ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ। ਦਰਦਨਾਕ ਸੜਕ ਹਾਦਸੇ ਮਗਰੋਂ ਨੌਜਵਾਨ ਸਦੀਵੀ ਵਿਛੋੜਾ ਦੇ ਗਿਆ। ਭਗਤਬੀਰ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਐਲਬਰਟਾ ਦੇ ਰੈਡ ਡੀਅਰ ਨੇੜੇ 21 ਅਪ੍ਰੈਲ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਕੈਲਗਰੀ ਦੇ ਹਸਪਤਾਲ ਵਿਚ ਕਈ ਦਿਨ ਤੱਕ ਮੌਤ ਨਾਲ ਸੰਘਰਸ਼ ਕਰਦਿਆਂ ਉਸ ਨੇ ਦਮ ਤੋੜ ਦਿੱਤਾ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਕੈਨੇਡਾ 'ਚ ਭਾਰਤੀ ਵਿਦਿਆਰਥੀ ਦੀ ਡੁੱਬਣ ਕਾਰਨ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਵੈਨਕੂਵਰ: ਕੈਨੇਡਾ ਦੀ ਧਰਤੀ ਨੇ ਭਾਰਤ ਦਾ ਇਕ ਹੋਰ ਹੋਣਹਾਰ ਨੌਜਵਾਨ ਖੋਹ ਲਿਆ ਹੈ। ਕੈਨੇਡਾ ਦੇ ਵੈਨਕੂਵਰ ਵਿਖੇ ਪੜ੍ਹ ਰਹੇ ਭਾਰਤੀ ਵਿਦਿਆਰਥੀ ਦੀ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਵਿਦਿਆਰਥੀ ਦੀ ਸ਼ਨਾਖਤ 26 ਸਾਲ ਦੇ ਰਾਹੁਲ ਰਣਵਾ ਵਜੋਂ ਕੀਤੀ ਗਈ ਹੈ ਜੋ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਨਾਲ ਸਬੰਧਤ ਸੀ ਅਤੇ ਪਿਛਲੇ ਸਾਲ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਸਿਡਨੀ: ਆਸਟ੍ਰੇਲੀਆ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦਮ ਤੋੜ ਗਿਆ ਜਿਸ ਦੀ ਸ਼ਨਾਖਤ 34 ਸਾਲ ਦੇ ਗੁਰਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਗੁਰਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਅਤੇ 6 ਸਾਲ ਦਾ ਬੱਚਾ ਛੱਡ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 30 ਮਾਰਚ, 2025 ਨੂੰ ਵੈਸਟ੍ਰਨ ਆਸਟ੍ਰੇਲੀਆ ਸੂਬੇ ਦੇ ਪਰਥ ਸ਼ਹਿਰ ਤੋਂ 170 ਕਿਲੋਮੀਟਰ ਉਤਰ-ਪੂਰਬ ਵੱਲ ਸਥਿਤ ਲੇਕ ਨਿਨਾਨ ਇਲਾਕੇ ਵਿਚ ਗੁਰਵਿੰਦਰ ਸਿੰਘ ਦਾ ਟਰੱਕ ਬੇਕਾਬੂ ਹੋ ਕੇ ਇਕ ਦਰੱਖਤ ਵਿਚ ਜਾ ਵੱਜਾ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਪੁਲਸ ਨੇ ਦੱਸਿਆ ਕਿ ਇਕ ਟਰੱਕ ਦੋ ਸੈਮੀ ਟ੍ਰੇਲਰਜ਼ ਨੂੰ ਟੋਅ ਕਰ ਕੇ ਲਿਜਾ ਰਿਹਾ ਸੀ ਜਦੋਂ ਕਲਗਡਰਿੰਗ ਵੈਸਟ ਰੋਡ ਅਤੇ ਕੈਲੀਨਿਰੀ ਵੌਂਗੈਨ ਹਿਲਜ਼ ਰੋਡ ’ਤੇ ਹਾਦਸਾ ਵਾਪਰਿਆ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਵਿਦੇਸ਼ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਜਿਉਂਦੇ ਸੜ ਗਏ 2 ਪੰਜਾਬੀ ਮੁੰਡੇ

ਪੈਰਿਸ (ਭੱਟੀ)- ਹਾਲੈਂਡ ਦੇ ਮਸ਼ਹੂਰ ਸ਼ਹਿਰ ਅਮਸਟਰਡਮ ਤੋਂ ਲੱਗਭਗ 20 ਕਿੱਲੋਮੀਟਰ ਦੂਰ ਮੋਟਰਵੇਅ ਉੱਪਰ ਬੀਤੇ ਕੱਲ ਤੜਕੇ 4 ਵਜੇ ਇਕ ਫਰਿੱਜਰ ਵਾਲੇ ਕੈਂਟਰ ਨਾਲ ਇਕ ਹੋਰ ਵਾਹਨ ਦੀ ਟੱਕਰ ਕਾਰਨ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਭਾਰ ਢੋਹਣ ਵਾਲੀ ਗੱਡੀ, ਜਿਸ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦਾ ਨੌਜਵਾਨ ਪਵਨਜੀਤ ਸਿੰਘ (27) ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ। ਪੁਨੀਤ ਕੁਮਾਰ ਇਸ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ। ਇਹ ਹਾਦਸਾ ਪਵਨਜੀਤ ਦੀ ਲਾਪ੍ਰਵਾਹੀ ਕਾਰਨ ਵਾਪਰਿਆ, ਜਿਸ ਨੇ ਹਾਈਵੇਅ ’ਤੇ ਅੱਗੇ ਜਾ ਰਹੇ ਫਰਿੱਜਰ ਟਰੱਕ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ। ਹਾਦਸੇ ਕਾਰਨ ਗੱਡੀਆਂ ਨੂੰ ਅੱਗ ਲੱਗ ਗਈ ਅਤੇ ਦੋਵੇਂ ਨੌਜਵਾਨ ਅੱਗ ਵਿਚ ਸੜ ਗਏ। ਜਦ ਕਿ ਕੈਂਟਰ ਦਾ ਡਰਾਈਵਰ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਦੁਖਦ ਖ਼ਬਰ: ਪੰਜਾਬੀ ਨੌਜਵਾਨ ਦੀ ਇੰਗਲੈਂਡ ’ਚ ਮੌਤ

ਨਡਾਲਾ (ਸ਼ਰਮਾ) - ਕਪੂਰਥਲਾ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚਾਇਤ ਮੈਂਬਰ ਜਸਵੰਤ ਵਿਰਲੀ ਨੇ ਦੱਸਿਆ ਕਿ ਹਰਮਨਜੋਤ ਸਿੰਘ (23) ਪੁੱਤਰ ਸਵ. ਕੁਲਵੰਤ ਸਿੰਘ ਵਾਸੀ ਲੱਖਣ ਕੇ ਪੱਡਾ (ਕਪੂਰਥਲਾ) ਪਿਛਲੇ ਕਰੀਬ ਡੇਢ ਸਾਲ ਤੋਂ ਇੰਗਲੈਂਡ ਦੇ ਸ਼ਹਿਰ ਹੈਡਰਸਫੀਲਡ ’ਚ ਰਹਿ ਰਿਹਾ ਸੀ ਅਤੇ 10 ਕੁ ਦਿਨ ਪਹਿਲਾਂ ਉਹ ਉਥੇ ਰਹਿੰਦੇ ਜਾਣਕਾਰਾਂ ਨੂੰ ਜ਼ਖਮੀ ਹਾਲਤ ’ਚ ਮਿਲਿਆ। ਉਨ੍ਹਾਂ ਪੁਲਸ ਦੀ ਮਦਦ ਨਾਲ ਉਸ ਨੂੰ ਸਥਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਪਰ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਮਾਂ ਨੇ ਸ਼ੱਕ ਜਤਾਇਆ ਹੈ ਕਿ ਇਸ ਦੀ ਮੌਤ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੈ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ।

ਪੂਰੀ ਖ਼ਬਰ ਲਈ ਲਿੰਕ 'ਤੇ ਕਰੋ ਕਲਿੱਕ: ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦਹਿਸ਼ਤ ’ਚ ਸਾਥੀ ਦੀ ਵੀ ਮੌਤ

ਬੁਢਲਾਡਾ/ਬੋਹਾ (ਬਾਂਸਲ, ਅਮਨਦੀਪ) - ਉੱਜਵਲ ਭਵਿੱਖ ਲਈ ਕੈਨੇਡਾ ਦੇ ਐਡਮਿੰਟਨ ਸ਼ਹਿਰ ’ਚ ਪੜ੍ਹਾਈ ਕਰਨ ਗਏ ਬੁਢਲਾਡਾ ਨਾਲ ਸਬੰਧਤ 2 ਪਿੰਡਾਂ ਦੇ 2 ਨੌਜਵਾਨਾਂ ਦੀ ਮੌਤ ਹੋਣ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇੱਥੋਂ ਨਜ਼ਦੀਕੀ ਪਿੰਡ ਬਰ੍ਹੇ ਦਾ ਨੌਜਵਾਨ ਗੁਰਦੀਪ ਸਿੰਘ (27) ਅਤੇ ਉਸ ਦਾ ਦੋਸਤ ਪਿੰਡ ਉੱਡਤ ਸੈਦੇਵਾਲਾ ਦਾ ਰਣਵੀਰ ਸਿੰਘ (18) ਦੋਸਤਾਂ ਨਾਲ ਜਨਮਦਿਨ ਪਾਰਟੀ ’ਤੇ ਜਾ ਰਹੇ ਸਨ ਕਿ ਅਚਾਨਕ ਅਣਪਛਾਤੇ ਵਿਅਕਤੀਆਂ ਵੱਲੋਂ ਰਣਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਗੱਡੀ ਚਲਾ ਰਿਹਾ ਗੁਰਦੀਪ ਸਿੰਘ ਦਹਿਸ਼ਤ ਅਤੇ ਸਦਮੇ ਕਾਰਨ ਬੇਹੋਸ਼ ਹੋ ਗਿਆ, ਜਿਸ ਦੀ ਬਾਅਦ ’ਚ ਮੌਤ ਹੋ ਗਈ।

 

 


author

Shivani Bassan

Content Editor

Related News