ਯਾਦਵਿੰਦਰ ਦਿਵਿਆਂਗ ਹੁੰਦੇ ਹੋਏ ਵੀ ਕ੍ਰਿਕਟ ''ਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਲੋਕਾਂ ਲਈ ਬਣੇ ਪ੍ਰੇਰਣਾ

Thursday, Oct 03, 2019 - 06:28 PM (IST)

ਯਾਦਵਿੰਦਰ ਦਿਵਿਆਂਗ ਹੁੰਦੇ ਹੋਏ ਵੀ ਕ੍ਰਿਕਟ ''ਚ ਸ਼ਾਨਦਾਰ ਪ੍ਰਦਰਸ਼ਨ ਕਾਰਨ ਲੋਕਾਂ ਲਈ ਬਣੇ ਪ੍ਰੇਰਣਾ

ਬਰਨਾਲਾ— ਬਰਨਾਲਾ ਦੇ ਯਾਦਵਿੰਦਰ ਸਿੰਘ ਲਵਲੀ ਜੋ ਦਿਵਿਆਂਗ ਹਨ ਪਰ ਉਸ ਦੇ ਜਜ਼ਬੇ ਅਤੇ ਕੁਝ ਕਰ ਗੁਜ਼ਰਨ ਦੀ ਇੱਛਾ ਲੋਕਾਂ ਲਈ ਪ੍ਰੇਰਣਾ ਹੈ। ਉਹ ਦਿਵਿਆਂਗ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਦੀ ਭਾਰਤ ਕ੍ਰਿਕਟ ਟੀਮ ਦੀ ਕਪਤਾਨੀ ਵੀ ਕਰਦੇ ਹਨ। ਭਾਰਤ ਦੀ ਦਿਵਿਆਂਗ ਕ੍ਰਿਕਟ ਟੀਮ ਨੇ ਨੇਪਾਲ ਦੀ ਰਾਜਧਾਨੀ ਕਾਠਮਾਂਡੂ 'ਤੇ ਹੋਈ ਕ੍ਰਿਕਟ 20-20 ਭਾਰਤ ਬਨਾਮ ਨੇਪਾਲ ਸੀਰੀਜ਼ 'ਚ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਉਨ੍ਹਾਂ ਨੇ ਸਰਵਸ੍ਰੇਸ਼ਠ ਬੱਲੇਬਾਜ਼ ਦਾ ਖਿਤਾਬ ਵੀ ਹਾਸਲ ਕੀਤਾ। ਉਨ੍ਹਾਂ ਦੇ ਬਰਨਾਲਾ ਪੁੱਜਣ 'ਤੇ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਅਤੇ ਰੋਡ ਸ਼ੋਅ ਵੀ ਕੱਢਿਆ ਜਾਵੇਗਾ। ਜ਼ਿਕਰਯੋਗ ਹੈ ਯਾਦਵਿੰਦਰ ਸਿੰਘ ਲਵਲੀ ਖਹਿਰਾ ਛੋਟੇ-ਛੋਟੇ ਬੱਚਿਆਂ ਨੂੰ ਕ੍ਰਿਕਟ ਸਿਖਾਉਣ ਲਈ ਕੋਚਿੰਗ ਸੈਂਟਰ ਵੀ ਚਲਾ ਰਹੇ ਹਨ।


author

Tarsem Singh

Content Editor

Related News