ਭਲਵਾਨਾਂ ਦੇ ਘੋਲ ''ਚ ਵਾਪਰਿਆ ਵੱਡਾ ਹਾਦਸਾ, ਛਿੰਝ ''ਚ ਚੋਟੀ ਦੇ ਭਲਵਾਨ ਦੀ ਮੌਤ

Saturday, Apr 20, 2024 - 06:27 PM (IST)

ਭਲਵਾਨਾਂ ਦੇ ਘੋਲ ''ਚ ਵਾਪਰਿਆ ਵੱਡਾ ਹਾਦਸਾ, ਛਿੰਝ ''ਚ ਚੋਟੀ ਦੇ ਭਲਵਾਨ ਦੀ ਮੌਤ

ਮੋਗਾ (ਆਜ਼ਾਦ) : ਧਰਮਕੋਟ ਵਿਖੇ ਬੀਤੀ 3 ਅਪ੍ਰੈਲ ਨੂੰ ਭਲਵਾਨਾਂ ਵਿਚ ਹੋਏ ਮੁਕਾਬਲੇ ਦੌਰਾਨ ਭਲਵਾਨ ਸਾਲੀਮ (24) ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਸਾਲੀਮ ਲੌਂਗੋਵਾਲ ਹਾਲ ਅਬਾਦ ਦਾਣਾ ਮੰਡੀ ਧਰਮਕੋਟ ਦਾ ਰਹਿਣ ਵਾਲਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 3 ਅਪ੍ਰੈਲ ਨੂੰ ਧਰਮਕੋਟ ਵਿਖੇ ਭਲਵਾਨਾਂ ਦੇ ਛਿੰਝ (ਮੁਕਾਬਲੇ) ਹੋਏ ਸੀ, ਜਿਸ ਵਿਚ ਸਾਲੀਮ ਨੂੰ ਦੂਸਰੇ ਭਲਵਾਨ ਨੇ ਚੁੱਕ ਕੇ ਸੁੱਟਿਆ ਤਾਂ ਉਸ ਦੀ ਧੌਣ ’ਤੇ ਗੰਭੀਰ ਸੱਟ ਲੱਗ ਗਈ, ਜਿਸ ਨੂੰ ਤੁਰੰਤ ਇਲਾਜ ਲਈ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ : ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਤੋਂ ਬਾਅਦ ਇਕ ਹੋਰ ਘਟਨਾ, ਚਾਕਲੇਟ ਖਾਣ ਤੋਂ ਬਾਅਦ ਵਿਗੜੀ ਬੱਚੀ ਦੀ ਸਿਹਤ

ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਅ/ਧ 174 ਦੀ ਕਾਰਵਾਈ ਕਰਨ ਦੇ ਬਾਅਦ ਅੱਜ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਵਿਚੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ। ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ : ਦੇਰ ਰਾਤ ਪਿੰਡ ਘਰਾਚੋਂ 'ਚ ਪਿਆ ਚੀਕ-ਚਿਹਾੜਾ, ਇਕ ਮਹਿਲਾ ਦੀ ਦਰਦਨਾਕ ਮੌਤ, ਮੰਜ਼ਰ ਦੇਖ ਦਹਿਲ ਗਏ ਲੋਕ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News