ਜੂਨੀਅਰ ਬਾਦਲ ਨੇ ਸੀਨੀਅਰ ਬਾਦਲ ਨਾਲ ਮਨਾਇਆ 'World Senior Citizens Day'
Wednesday, Aug 21, 2019 - 03:43 PM (IST)

ਫਿਰੋਜ਼ਪੁਰ (ਬਿਊਰੋ) - ਵਰਲਡ ਸੀਨੀਅਰ ਸਿਟੀਜ਼ਨਸ ਡੇਅ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਦੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ, ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਵਿਸ਼ਵ ਬਜ਼ੁਰਗ ਨਾਗਰਿਕ ਦਿਵਸ ਮਨਾਇਆ। ਇਸ ਮੌਕੇ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਪਾਈ ਅਤੇ ਲੋਕਾਂ ਨੂੰ ਆਪਣੇ ਬਜ਼ੁਰਗਾਂ ਨੂੰ ਪਿਆਰ ਦੇਣ ਦਾ ਸੰਦੇਸ਼ ਵੀ ਦਿੱਤਾ।
ਸੁਖਬੀਰ ਸਿੰਘ ਬਾਦਲ ਨੇ 'ਵਰਲਡ ਸੀਨੀਅਰ ਸਿਟੀਜ਼ਨਸ ਡੇਅ' ਮੌਕੇ ਆਪਣੀ ਪੋਸਟ 'ਚ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ, ''ਮੇਰੀ ਸਾਰਿਆਂ ਨੂੰ ਇਹੀ ਨਸੀਹਤ ਹੈ ਕਿ ਆਪਣੇ ਮਾਪਿਆਂ, ਦਾਦਾ-ਦਾਦੀ ਅਤੇ ਹਰ ਬਜ਼ੁਰਗ ਵਿਅਕਤੀ ਨੂੰ ਭਰਪੂਰ ਪਿਆਰ ਅਤੇ ਸਤਿਕਾਰ ਦਿਓ, ਕਿਉਂਕਿ ਉਹ ਉਸ ਦੇ ਅਸਲ ਹੱਕਦਾਰ ਹਨ। ਉਨ੍ਹਾਂ ਦੀ ਅਗਵਾਈ ਅਤੇ ਉਨ੍ਹਾਂ ਦੀਆਂ ਦਿੱਤੀਆਂ ਅਸੀਸਾਂ ਜ਼ਿੰਦਗੀ 'ਚ ਬਹੁਤ ਫ਼ਲ ਦਿੰਦੀਆਂ ਹਨ।''