ਔਰਤਾਂ ਨੇ ਹੰਕਾਰੀ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕਰਕੇ ਕੀਤੀ ਸਟੇਜ ਦੀ ਸ਼ੁਰੂਆਤ

Tuesday, May 04, 2021 - 12:23 AM (IST)

ਔਰਤਾਂ ਨੇ ਹੰਕਾਰੀ ਮੋਦੀ ਸਰਕਾਰ ਦਾ ਪਿੱਟ-ਸਿਆਪਾ ਕਰਕੇ ਕੀਤੀ ਸਟੇਜ ਦੀ ਸ਼ੁਰੂਆਤ

ਭਵਾਨੀਗੜ੍ਹ/ਨਵੀਂ ਦਿੱਲੀ, (ਕਾਂਸਲ)- ਦਿੱਲੀ ਦੇ ਟਿਕਰੀ ਬਾਰਡਰ 'ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਔਰਤ ਵਿੰਗ ਵੱਲੋ ਹੰਕਾਰੀ ਮੋਦੀ ਹਕੂਮਤ ਦਾ ਪਿੱਟ-ਸਿਆਪਾ ਕਰਕੇ ਕੀਤੀ ਗਈ। ਵੱਡੀ ਗਿਣਤੀ 'ਚ ਔਰਤਾਂ,ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੇ ਪੰਡਾਲ ਵਿੱਚ ਸ਼ਮੂਲੀਅਤ ਕੀਤੀ।

PunjabKesari

ਔਰਤ ਵਿੰਗ ਦੀ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਉਂਦਿਆ ਕਿਹਾ ਕਿ ਕੇਂਦਰ ਸਰਕਾਰ ਲੋਕ ਵਿਰੋਧੀ ਹੈ। ਕੱਲ੍ਹ ਕੁੱਝ ਸੂਬਿਆ ਦੇ ਚੋਣ ਨਤੀਜਿਆ ਤੋਂ ਬਾਅਦ ਪੱਛਮੀ ਬੰਗਾਲ ਵਿੱਚ ਹੋਈ ਮੋਦੀ ਸਰਕਾਰ ਦੀ ਹਾਰ ਨੂੰ ਮੋਦੀ ਨੇ ਹਾਰ ਨਹੀਂ ਮੰਨਿਆ ਸਗੋ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤਾਂ ਹਾਰਾਂ ਤਾਂ ਹਾਕਮ ਜਮਾਤਾਂ ਦੀਆਂ ਖੇਡਾਂ ਹੁੰਦੀਆਂ ਹਨ। ਹਾਰ ਤਾਂ ਹਮੇਸ਼ਾ ਕਿਰਤੀ ਲੋਕਾਂ ਦੀ ਹੀ ਹੁੰਦੀ ਹੈ ਕਿਉਂਕਿ ਸਰਕਾਰ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਬਣ ਜਾਵੇ ਫੈਸਲੇ ਲੋਕ ਵਿਰੋਧੀ ਹੀ ਕਰਦੀਆਂ ਹਨ। ਉਦਹਾਰਨ ਦੇ ਤੌਰ 'ਤੇ ਕਿਵੇਂ ਕੋਰੋਨਾ ਦੀ ਆੜ ਹੇਠ ਡੰਡੇ ਦੇ ਜੋਰ 'ਤੇ ਲੋਕਾਂ ਨੂੰ ਘਰਾਂ ਅੰਦਰ ਹੀ ਬੰਦ ਕੀਤਾ ਜਾ ਰਿਹਾ ਹੈ।

PunjabKesari

ਕੋਰੋਨਾ ਦੀ ਬਿਮਾਰੀ ਤੋਂ ਬਚਾਅ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸਗੋਂ ਸਾਮਰਾਜੀ ਕੰਪਨੀਆਂ ਦੇ ਮੁਨਾਫੇ ਵਧਾਉਣ ਲਈ ਧੱਕੇ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ। ਆਕਸੀਜਨ ਅਤੇ ਵੈਕਸੀਨ ਦੀ ਵੱਡੇ ਪੱਧਰ 'ਤੇ ਬਲੈਕ ਹੋ ਰਹੀ ਹੈ ਅਤੇ ਸਰਕਾਰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਬੀਬੀ ਬਲਜੀਤ ਕੌਰ ਮਹਿਣਾ (ਮੋਗਾ) ਨੇ ਕਿਹਾ ਕਿ ਸਾਡੀ ਲੜਾਈ ਦਿੱਲੀ ਸ਼ਹਿਰ ਨਾਲ ਨਹੀਂ ਦਿੱਲੀ 'ਤੇ ਰਾਜ ਕਰਦੀ ਹੰਕਾਰੀ ਮੋਦੀ ਹਕੂਮਤ ਨਾਲ ਹੈ। ਦਿੱਲੀ ਦੇ ਲੋਕ ਨਹੀਂ ਮਾੜੇ, ਮਾੜੀ ਕੇਂਦਰ ਦੀ ਸਰਕਾਰ ਹੈ।

PunjabKesari

ਪਰਮਜੀਤ ਕੌਰ ਕੌਟੜਾ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਰਾਜਨੀਤਕ ਪਾਰਟੀਆਂ ਦੀਆਂ  ਗਲਤ ਨੀਤੀਆਂ ਕਰਕੇ ਸਾਡੇ ਕਿਸਾਨਾਂ ਸਿਰ ਕਰਜਾ ਚੜਿਆ ਅਤੇ ਕਿਸਾਨ ਗਲੇ ਵਿੱਚ ਰੱਸੇ ਪਾ ਕੇ ਖੁਦਕੁਸ਼ੀਆਂ ਕਰਨ ਲੱਗੇ। ਸਾਮਰਾਜੀ ਕੰਪਨੀਆਂ ਨੇ ਸਾਡੀ ਦੂਜੀ ਮਾਂ (ਜਮੀਨ), ਅਨਾਜ ਨੂੰ ਜਹਿਰੀਲਾ ਕੀਤਾ, ਸਾਡੀ ਲੁੱਟ ਕਰਨ ਲਈ ਹਰ ਰੋਜ ਫ਼ਸਲੀ ਲਾਗਤ ਖਰਚੇ ਵਧਾਏ ਜਾ ਰਹੇ ਹਨ ਅਤੇ ਸਾਡੀਆਂ ਫਸਲਾ ਨੂੰ ਰੋਲਿਆ ਜਾ ਰਿਹਾ ਹੈ। 


author

Bharat Thapa

Content Editor

Related News