ਮਹਿਲਾ ਸਟਾਫ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ, ਕਰਮਚਾਰੀਆਂ ਨੇ ਕੀਤੀ ਹੜਤਾਲ

Thursday, Jan 04, 2018 - 12:14 PM (IST)

ਮਹਿਲਾ ਸਟਾਫ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ, ਕਰਮਚਾਰੀਆਂ ਨੇ ਕੀਤੀ ਹੜਤਾਲ

ਤਰਨਤਾਰਨ - ਸਿਵਲ ਹਸਪਤਾਲ 'ਚ ਦਾਖਲ ਗਰਭਵਤੀ ਔਰਤ ਦੇ ਭਰਾ ਵੱਲੋਂ ਜੱਚਾ-ਬੱਚਾ ਵਾਰਡ 'ਚ ਤਾਇਨਾਤ ਦਰਜਾ ਚਾਰ ਮਹਿਲਾ ਸਟਾਫ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਖਿਲਾਫ ਹਸਪਤਾਲ ਦਾ ਸਾਰਾ ਸਟਾਫ ਹੜਤਾਲ 'ਤੇ ਉੱਤਰ ਆਇਆ ਹੈ। ਉਨ੍ਹਾਂ ਨੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਇਹ ਧਰਨਾ ਦਿੱਤਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡੋਟੀਆ ਨਿਵਾਸੀ ਚਰਨਜੀਤ ਕੌਰ ਨਾਂ ਦੀ ਮਹਿਲਾ ਵੀਰਾਵਰ ਸਵੇਰੇ ਇਲਾਜ ਲਈ ਹਸਪਤਾਲ ਆਈ ਸੀ। ਹਸਪਤਾਲ ਦੇ ਸਟਾਫ ਨੇ ਉਕਤ ਮਹਿਲਾ ਨੂੰ ਜੱਚਾ ਬੱਚਾ ਵਾਰਡ 'ਚ ਦਾਖਲ ਕੀਤਾ ਸੀ। ਮਹਿਲਾ ਦੇ ਭਰਾ ਸਾਹਿਬ ਸਿੰਘ ਦਾ ਵਾਰਡ 'ਚ ਤਾਇਨਾਤ ਦਰਜਾ ਚਾਰ ਮਹਿਲਾ ਸਟਾਫ ਨਾਲ ਵਿਵਾਦ ਹੋ ਗਿਆ, ਜਿਸ ਦੇ ਚੱਲਦੇ ਸਾਹਿਬ ਸਿੰਘ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਦੇ ਚੱਲਦੇ ਹਸਪਤਾਲ ਦੇ ਸਟਾਫ ਨੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਵੀਰਵਾਰ ਹੜਤਾਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਐੱਸ. ਐੱਮ. ਓ. ਨਿਰਮਲ ਸਿੰਘ ਨੇ ਕਿਹਾ ਕਿ ਮਾਮਲੇ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਾ ਸਕੇ।


Related News