Women's Day 'ਤੇ ਮਹਿਲਾ ਜਥੇ ਨਾਲ ਕਰਤਾਰਪਰ ਸਾਹਿਬ ਲਈ ਰਵਾਨਾ ਹੋਏ ਪ੍ਰਨੀਤ ਕੌਰ (ਵੀਡੀਓ)

Sunday, Mar 08, 2020 - 02:12 PM (IST)

ਅੰਮ੍ਰਿਤਸਰ/ਪਟਿਆਲਾ (ਰਮਨਦੀਪ ਸਿੰਘ ਸੋਢੀ, ਪਰਮੀਤ): ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਫਿੱਕੀ ਫਲੋ ਦਾ ਜੱਥਾ ਡੇਰਾ ਬਾਬਾ ਨਾਨਕ ਪਹੁੰਚਿਆ, ਜਿਥੋਂ ਇਹ ਜੱਥਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਰਨੀਤ ਕੌਰ ਜਥੇ 'ਚ ਸ਼ਾਮਲ ਹੋਣ ਲਈ ਡੇਰਾ ਬਾਬਾ ਨਾਨਕ ਪਹੁੰਚੇ, ਜਿਥੇ ਫਿੱਕੀ ਫਲੋ ਦੀ ਚੇਅਰਪਰਸਨ ਆਰੂਸ਼ੀ ਵਰਮਾ ਸਮੇਤ ਫਿੱਕੀ ਫਲੋ ਦੀਆਂ ਮੈਂਬਰਾਂ ਵਲੋਂ ਸਾਂਸਦ ਮਹਾਰਾਣੀ ਪਰਨੀਤ ਕੌਰ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਵੀ ਮੌਜੂਦ ਰਹੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਾਰਾਣੀ ਪਰਨੀਤ ਕੌਰ ਨੇ ਜਿੱਥੇ ਫਿੱਕੀ ਫਲੋ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉਥੇ ਹੀ ਦੱਸਿਆ ਕਿ ਕਾਂਗਰਸ ਪਾਰਟੀ ਸੰਸਦ 'ਚ ਮਹਿਲਾਵਾਂ ਦੇ ਰਾਖਵੇਂਕਰਨ ਨੂੰ ਵਧਾਉਣ ਲਈ ਅੱਜ ਵੀ ਲੜ ਰਹੀ ਹੈ।

PunjabKesari

ਉਥੇ ਹੀ ਜਦੋਂ ਪੱਤਰਕਾਰਾਂ ਵਲੋਂ ਪਰਨੀਤ ਕੌਰ ਨੂੰ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਵਲੋਂ ਸ੍ਰੀ ਕਰਤਾਰਪੁਰ ਸਬੰਧੀ ਦਿੱਤੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸ ਸਵਾਲ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਵਿਵਾਦ 'ਤੇ ਡੀ.ਜੀ.ਪੀ. ਪਹਿਲਾਂ ਹੀ ਆਪਣਾ ਸਪੱਸ਼ਟੀਕਰਨ ਦੇ ਚੁੱਕੇ ਹਨ ਅਤੇ ਉਹ ਇਸ ਸਬੰਧ 'ਚ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੇ।

PunjabKesari

ਦੱਸ ਦੇਈਏ ਕਿ ਫਿੱਕੀ ਫਲੋ ਦੇ ਇਸ ਜੱਥੇ 'ਚ 100 ਤੋਂ ਵੱਧ ਲੋਕ ਸ਼ਾਮਲ ਹੋਣਗੇ ਤੇ ਇਹ ਜੱਥਾ ਪਿਆਰ, ਸ਼ਾਂਤੀ ਤੇ ਭਾਈਚਰਾਕ ਸਾਂਝ ਦਾ ਸੁਨੇਹਾ ਦਿੰਦਿਆਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਨਤਮਸਕਤ ਹੋਵੇਗਾ।

PunjabKesari

ਇਹ ਵੀ ਪੜ੍ਹੋ: ਮਹਿਲਾ ਦਿਵਸ 'ਤੇ ਵਿਸ਼ੇਸ਼: ਸੰਘਰਸ਼ ਭਰਪੂਰ ਰਹੀ ਇਨ੍ਹਾਂ ਔਰਤਾਂ ਦੀ ਕਹਾਣੀ, ਜਾਣ ਤੁਸੀਂ ਵੀ ਕਰੋਗੇ ਸਲਾਮ (ਤਸਵੀਰਾਂ)
 


Shyna

Content Editor

Related News