ਨਗਰ ਕੌਂਸਲ ਦੀ ਵਾਗਡੋਰ ਔਰਤਾਂ ਦੇ ਹਵਾਲੇ

Friday, Apr 23, 2021 - 09:34 PM (IST)

ਨਗਰ ਕੌਂਸਲ ਦੀ ਵਾਗਡੋਰ ਔਰਤਾਂ ਦੇ ਹਵਾਲੇ

ਲੌਂਗੋਵਾਲ (ਵਸ਼ਿਸ਼ਟ,ਵਿਜੇ) -ਅੱਜ ਨਗਰ ਕੌਂਸਲ ਲੌਂਗੋਵਾਲ ਦੀ ਪ੍ਰਧਾਨਗੀ 'ਤੇ ਕਾਂਗਰਸ ਪਾਰਟੀ ਦਾ ਉਸ ਵੇਲੇ ਕਬਜ਼ਾ ਹੋ ਗਿਆ ਜਦ ਜਿੱਤੇ ਹੋਏ ਕੁੱਲ 15 ਕੌਂਸਲਰਾਂ 'ਚੋਂ 9 ਕਾਂਗਰਸੀ ਕੌਂਸਲਰਾਂ ਨੇ ਇਕਜੁੱਟਤਾ ਦਿਖਾਉਂਦੇ ਹੋਏ ਰੀਤੂ ਗੋਇਲ ਪਤਨੀ ਵਿਜੈ ਕੁਮਾਰ ਗੋਇਲ ਨੂੰ ਪ੍ਰਧਾਨ ਅਤੇ ਨਸੀਬ ਕੌਰ ਚੋਟੀਆਂ ਪਤਨੀ ਗੁਰਮੇਲ ਸਿੰਘ ਚੋਟੀਆਂ ਨੂੰ ਮੀਤ ਪ੍ਰਧਾਨ ਚੁਣ ਲਿਆ। ਐੱਸ.ਡੀ.ਐੱਮ. ਮਾਲੇਰਕੋਟਲਾ ਸ੍ਰੀ ਟੀ.ਬਨਿੱਥ ਆਈ.ਏ.ਐੱਸ. ਦੀ ਅਗਵਾਈ ਹੇਠ ਨੇਪਰੇ ਚੜ੍ਹੀ। ਇਸ ਚੋਣ ਪ੍ਰਕਿਰਿਆ ਦੌਰਾਨ ਪ੍ਰਧਾਨਗੀ ਦੇ ਅਹੁਦੇ ਲਈ ਕੌਂਸਲਰ ਮੇਲਾ ਸਿੰਘ ਸੂਬੇਦਾਰ ਨੇ ਰੀਤੂ ਗੋਇਲ ਦਾ ਨਾਮ ਤਜਵੀਜ਼ ਕੀਤਾ। ਜਿਸ ਦੀ ਤਾਇਦ ਕੌਂਸਲਰ ਨਸੀਬ ਕੌਰ ਚੋਟੀਆਂ ਵੱਲੋਂ ਕੀਤੀ ਗਈ। ਇਸੇ ਤਰ੍ਹਾਂ ਮੀਤ ਪ੍ਰਧਾਨ ਦੇ ਅਹੁਦੇ ਲਈ ਕੌਂਸਲਰ ਜਗਜੀਤ ਸਿੰਘ ਕਾਲਾ ਨੇ ਨਸੀਬ ਕੌਰ ਚੋਟੀਆਂ ਦਾ ਨਾਮ ਪੇਸ਼ ਕੀਤਾ।

ਇਹ ਵੀ ਪੜ੍ਹੋ : ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)

ਜਿਸ ਦੀ ਤਾਈਦ ਕੌਂਸਲਰ ਬਲਵਿੰਦਰ ਸਿੰਘ ਸਿੱਧੂ ਵਲੋਂ ਕੀਤੀ ਗਈ। ਪ੍ਰਧਾਨਗੀ ਦੀ ਚੋਣ ਲਈ ਭਾਵੇਂ ਅੰਤਿਮ ਸਮੇਂ ਤੱਕ ਸਥਿਤੀ ਅਨਿਸ਼ਚਿਤਤਾ ਵਾਲੀ ਬਣੀ ਰਹੀ ਪ੍ਰੰਤੂ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਅਤੇ ਕਾਂਗਰਸ ਦੇ ਸੂਬਾ ਸਕੱਤਰ ਹਰਮਨ ਦੇਵ ਬਾਜਵਾ ਸਮੁੱਚੇ ਕੌਂਸਲਰਾਂ ਨੂੰ ਇਕਮੱਤ ਕਰਨ ਵਿਚ ਕਾਮਯਾਬ ਰਹੇ। ਇਸ ਵਾਰ ਨਗਰ ਕੌਂਸਲਰ ਦੀ ਪ੍ਰਧਾਨਗੀ ਔਰਤਾਂ (ਸਮੇਤ ਅਨੁਸੂਚਿਤ ਜਾਤੀ ਦੀਆਂ ਔਰਤਾਂ) ਲਈ ਰਾਖਵੀਂ ਸੀ ਅਤੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਾਰੀਆਂ 5 ਔਰਤ ਕੌਂਸਲਰਾਂ ਹੀ ਪ੍ਰਧਾਨ ਬਣਨ ਲਈ ਚਾਹਵਾਨ ਸਨ।ਪ੍ਰੰਤੂ ਸਮੁੱਚੇ ਕੌਂਸਲਰਾਂ ਨੇ ਪਾਰਟੀ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਪ੍ਰਧਾਨ ਚੁਣਨ ਦੇ ਸਾਰੇ ਹੱਕ ਹਲਕਾ ਇੰਚਾਰਜ਼ ਦਾਮਨ ਬਾਜਵਾ ਅਤੇ ਸੂਬਾ ਸਕੱਤਰ ਹਰਮਨਦੇਵ ਬਾਜਵਾ ਨੂੰ ਸੌਂਪ ਦਿੱਤੇ ਸਨ। ਚੋਣ ਤੋਂ ਬਾਅਦ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਦਾਮਨ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪਿਛਲੇ ਸਮੇਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ’ਤੇ ਕੌਂਸਲ ਚੋਣਾਂ ਵਿਚ ਲੌਂਗੋਵਾਲ ਦੇ ਲੋਕਾਂ ਨੇ ਪਾਰਟੀ ਨੂੰ ਭਰਪੂਰ ਹੁੰਗਾਰਾ ਦਿੱਤਾ ਹੈ।

ਇਹ ਵੀ ਪੜ੍ਹੋ : ਕਪੂਰਥਲਾ ਵਿਖੇ ਰਿਜ਼ਾਰਟ ’ਚ ਚੱਲ ਰਹੀ ਪਾਰਟੀ ’ਚ ਅਚਾਨਕ ਪੁੱਜੀ ਪੁਲਸ ਨੇ ਪਾ ਦਿੱਤਾ ਭੜਥੂ

ਇਸ ਲਈ ਚੁਣੇ ਹੋਏ ਅਹੁਦੇਦਾਰਾਂ ਦਾ ਫ਼ਰਜ਼ ਬਣਦਾ ਹੈ ਕਿ ਵਿਕਾਸ ਕਾਰਜ਼ਾਂ ਦੀ ਲੜੀ ਨੂੰ ਦੁੱਗਣੇ ਜੋਸ਼ ਨਾਲ ਜ਼ਾਰੀ ਰੱਖਣ। ਚੋਣ ਪ੍ਰਕਿਰਿਆ ਵਿਚ ਕਾਰਜ਼ ਸਾਧਕ ਅਫ਼ਸਰ ਮਨਿੰਦਰਪਾਲ ਸਿੰਘ ਗਿੱਲ, ਨਾਇਬ ਤਹਿਸੀਲਦਾਰ ਊਸ਼ਾ ਰਾਣੀ, ਉਕਤ ਕੌਂਸਲਰਾਂ ਤੋਂ ਇਲਾਵਾ ਕੌਂਸਲਰ ਬਲਜਿੰਦਰ ਕੌਰ, ਸ਼ੁਕਰਪਾਲ ਸਿੰਘ ਬਟੂਹਾ ਪੁੱਤਰ ਸਵ.ਦਰਸ਼ਨ ਸਿੰਘ ਬਟੂਹਾ, ਜਸਪ੍ਰੀਤ ਕੌਰ, ਰੀਨਾ ਰਾਣੀ ਅਤੇ ਦੂਜੀ ਧਿਰ ਦੇ ਬਲਵਿੰਦਰ ਸਿੰਘ ਕਾਲਾ, ਸੁਸ਼ਮਾ ਰਾਣੀ, ਪਰਮਿੰਦਰ ਕੌਰ ਬਰਾੜ, ਰਣਜੀਤ ਸਿੰਘ ਕੁੱਕਾ, ਗੁਰਮੀਤ ਸਿੰਘ ਲੱਲੀ ਅਤੇ ਗੁਰਮੀਤ ਸਿੰਘ ਫ਼ੌਜੀ ਨੇ ਹਿੱਸਾ ਲਿਆ। ਇਸ ਮੌਕੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਚੇਅਰਮੈਨ ਹਿੰਮਤ ਬਾਜਵਾ, ਚੇਅਰਮੈਨ ਨਵਦੀਪ ਸਿੰਘ ਤੋਗਾਵਾਲ ,ਉਪ ਚੇਅਰਮੈਨ ਅਸ਼ੋਕ ਕੁਮਾਰ ਬਬਲੀ, ਬਬਲੂ ਸਿੰਗਲਾ, ਵਿਜੇ ਕੁਮਾਰ ਗੋਇਲ, ਗੁਰਮੇਲ ਸਿੰਘ ਚੋਟੀਆ,ਰਮਨਦੀਪ ਚੋਟੀਆਂ, ਕਰਮ ਸਿੰਘ ਬਰਾੜ,ਗੁਰਸੇਵਕ ਵਿੱਕੀ,ਡਾ.ਬਲਵੰਤ ਸਿੰਘ ਗੁੰਮਟੀ,ਸ਼ਿਸ਼ਨ ਪਾਲ ਗਰਗ,ਪਰਮਜੀਤ ਸਿੰਘ ਪੰਮਾ ਸਰਪੰਚ,ਬੁੱਧ ਰਾਮ ਗਰਗ ਅੰਮ੍ਰਿਤਪਾਲ ਸਿੰਗਲਾ ਸੁਖਦੇਵ ਸਿੰਘ, ਕਾਲਾ ਮਿੱਤਲ, ਸੰਜੇ ਪਾਲ, ਹਰਪ੍ਰੀਤ ਸ਼ਰਮਾਂ,ਆਸ਼ੂਤੋਸ਼ ਆਰੀਆ, ਪਵਨ ਕੁਮਾਰ ਬਬਲਾ,ਗੋਰਾ ਲਾਲ ਲੰਬੂ ,ਨੰਦ ਕਿਸ਼ੋਰ ਐਡਵੋਕੇਟ, ਪਰਮਿੰਦਰ ਸ਼ਰਮਾ ਆਦਿ ਹਾਜ਼ਰ ਸਨ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


author

Sunny Mehra

Content Editor

Related News