ਮਹਿਲਾ ਕਿਸਾਨ ਦਿਹਾੜਾ : ‘ਦਿੱਲੀ ਸੰਘਰਸ਼ ਦੌਰਾਨ ਬੀਬੀਆਂ ਨੇ ਨਿਭਾਇਆ ਅਹਿਮ ਰੋਲ’

Monday, Jan 18, 2021 - 04:18 PM (IST)

ਮਹਿਲਾ ਕਿਸਾਨ ਦਿਹਾੜਾ : ‘ਦਿੱਲੀ ਸੰਘਰਸ਼ ਦੌਰਾਨ ਬੀਬੀਆਂ ਨੇ ਨਿਭਾਇਆ ਅਹਿਮ ਰੋਲ’

ਭਾਦਸੋਂ (ਅਵਤਾਰ) - ਦਿੱਲੀ ਵਿਖੇ ਡਟੇ ਕਿਸਾਨੀ ਸੰਘਰਸ਼ ਦੌਰਾਨ ਜਥੇਬੰਦੀਆਂ ਦੁਆਰਾ ਦਿੱਤੇ ਗਏ ਸੱਦੇ ’ਤੇ ਅੱਜ ਅਨਾਜ ਮੰਡੀ ਭਾਦਸੋਂ ਵਿਖੇ ਭਾਕਿਯੂ ਵਲੋਂ ਮਹਿਲਾ ਕਿਸਾਨ ਦਿਹਾੜਾ ਮਨਾਇਆ ਗਿਆ, ਜਿਸ ਵਿੱਚ ਬਲਾਕ ਭਾਦਸੋਂ ਦੀਆਂ 200 ਦੇ ਕਰੀਬ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਮੋਦੀ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਇਸਤਰੀ ਜਾਗਰਤੀ ਮੰਚ ਆਗੂ ਅਰਵਿੰਦਰ ਕੌਰ, ਰਾਮ ਸਿੰਘ, ਜ਼ਿਲ੍ਹਾ ਸਕੱਤਰ ਜਗਮੇਲ ਸਿੰਘ ਸੁਧੇਵਾਲ, ਬਲਾਕ ਪ੍ਰਧਾਨ ਗੁਰਜੰਟ ਸਿੰਘ ਰੰਨੋ, ਗੁਰਜੀਤ ਸਿੰਘ ਦਰਗਾਪੁਰ ਆਦਿ ਆਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਚ ਅੱਜ ਜਨਾਨੀਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿਚ ਪੂਰਨ ਤੌਰ ’ਤੇ ਹਿੱਸਾ ਪਾਇਆ ਹੈ, ਜੋ ਸ਼ਲਾਂਘਾਯੋਗ ਹੈ। 

ਪੜ੍ਹੋ ਇਹ ਵੀ ਖ਼ਬਰ - Health Tips: ਜ਼ਿਆਦਾ ਗੁੱਸਾ ਆਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਅਪਣਾਓ ਇਹ ਨੁਸਖ਼ੇ

ਉਨ੍ਹਾਂ ਕਿਹਾ ਕਿ ਇਸ ਅੰਦੋਲਨ ’ਚ ਜਨਾਨੀਆਂ ਦੀ ਵਿਸ਼ੇਸ਼ ਭਾਗੇਦਾਰੀ ਨੂੰ ਪ੍ਰਮੁੱਖਤਾ ਨਾਲ ਸਾਹਮਣੇ ਲਿਆਂਦਾ ਗਿਆ ਹੈ। ਬੇਸ਼ਕ ਅਜੋਕੇ ਸਮੇਂ ਵਿਚ ਜਨਾਨੀਆਂ ਦੀ ਸੰਘਰਸ਼ ਵਿਚ ਭਾਗੇਦਾਰੀ ਦੀ ਅਹਿਮ ਜ਼ਰੂਰਤ ਹੈ ਪਰ ਜਿਸ ਤਰਾਂ ਨੌਜਵਾਨ ਕੁੜੀਆਂ ਨੇ ਮੋਰਚਾ ਸੰਭਾਲਿਆ ਹੈ, ਉਹ ਆਪਣੇ ਆਪ ਵਿਚ ਅਨੋਖਾ ਹੈ। ਉਨ੍ਹਾਂ ਆਖਿਆ ਕਿ ਅੰਦੋਲਨ ਵਿਚ ਵੱਡੀ ਗਿਣਤੀ ’ਚ ਕੁੜੀਆਂ ਦਾ ਹਿੱਸਾ ਲੈਣਾ ਇੱਕ ਵੱਡੇ ਅੰਦੋਲਨ ਦਾ ਮੀਲ ਪੱਥਰ ਸਾਬਤ ਹੋਵੇਗਾ। 

ਪੜ੍ਹੋ ਇਹ ਵੀ ਖ਼ਬਰ - ਸੋਮਵਾਰ ਨੂੰ ਇੰਝ ਕਰੋ ਸ਼ਿਵ ਜੀ ਦੀ ਪੂਜਾ, ਘਰ ਆਵੇਗਾ ਧੰਨ ਤੇ ਪੂਰੀ ਹੋਵੇਗੀ ਹਰੇਕ ਮਨੋਕਾਮਨਾ

ਇਸ ਮੌਕੇ ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੁਆਰਾ 26 ਜਨਵਰੀ ਗਣਤੰਤਰ ਦਿਹਾੜੇ ਮੌਕੇ ਕਿਸਾਨੀ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ, ਜੋ ਪੂਰੀ ਤਰਾਂ ਸ਼ਾਤਮਈ ਕੱਢੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 26 ਦੀ ਰੈਲੀ ਲਈ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ। ਇਸ ਮੌਕੇ ਮਨਜਿੰਦਰ ਸਿੰਘ ਰਣਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ ਖੱਟੜਾ, ਹਰਮੇਲ ਸਿੰਘ, ਹਰਦੀਪ ਸਿੰਘ, ਦਰਸਨ ਸਿੰਘ ਬੱਬੀ ਧਾਰਨੀ, ਜਥੇਦਾਰ ਪਾਲਾ ਸਿੰਘ, ਗੁਰਮੁੱਖ ਸਿੰਘ, ਪ੍ਰਿਤਪਾਲ ਸਿੰਘ, ਰਣਵੀਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਜਨਾਨੀਆਂ ਅਤੇ ਕਿਸਾਨ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਅੱਜ ਹੀ ਛੱਡ ਦਿਓ ਇਹ ਕੰਮ ਨਹੀਂ ਤਾਂ ਕਰਜ਼ੇ ’ਚ ਡੁੱਬ ਸਕਦੀ ਹੈ ਤੁਹਾਡੀ ਸਾਰੀ ਜ਼ਿੰਦਗੀ


author

rajwinder kaur

Content Editor

Related News