ਨਹਾਉਂਦੀ ਸਾਲੇਹਾਰ ਦੀਆਂ ਤਸਵੀਰਾਂ ਖਿੱਚ ਗੰਦੀ ਜ਼ਿੱਦ 'ਤੇ ਅੜਿਆ ਰਿਹਾ ਨਣਦੋਈਆ, ਅਖ਼ੀਰ ਜੋ ਹੋਇਆ...

Thursday, Aug 18, 2022 - 12:07 PM (IST)

ਨਹਾਉਂਦੀ ਸਾਲੇਹਾਰ ਦੀਆਂ ਤਸਵੀਰਾਂ ਖਿੱਚ ਗੰਦੀ ਜ਼ਿੱਦ 'ਤੇ ਅੜਿਆ ਰਿਹਾ ਨਣਦੋਈਆ, ਅਖ਼ੀਰ ਜੋ ਹੋਇਆ...

ਲੁਧਿਆਣ (ਤਰੁਣ) : ਪ੍ਰਾਪਰਟੀ ਵਿਵਾਦ ਅਤੇ ਅਣਚਾਹੀ ਮੰਗ ਪੂਰੀ ਕਰਨ ਦੇ ਮਕਸਦ ਨਾਲ ਇਕ ਨਣਦੋਈਏ ਨੇ ਸਾਲੇਹਾਰ ਦੀਆਂ ਨਹਾਉਂਦੇ ਹੋਏ ਤਸਵੀਰਾਂ ਖਿੱਚ ਲਈਆਂ। ਨਣਦੋਈਆ ਤਸਵੀਰਾਂ ਵਾਇਰਲ ਕਰਨ ਦੀਆਂ ਲਗਾਤਾਰ ਧਮਕੀਆਂ ਦੇ ਰਿਹਾ ਸੀ। ਉਸ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਸਾਲੇਹਾਰ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਕਤ ਔਰਤ ਦੇ ਪਤੀ ਰਾਹੁਲ ਅਤੇ ਪੀੜਤ ਔਰਤ ਨੇ ਇਕ ਵਿਧਾਇਕ ਦੇ ਦਬਾਅ ’ਚ ਪੁਲਸ ’ਤੇ ਪੱਖਪਾਤ ਕਰਨ ਦੇ ਦੋਸ਼ ਲਾਏ ਹਨ। ਘਟਨਾ ਥਾਣਾ ਕੋਤਵਾਲੀ ਦੇ ਇਲਾਕੇ ਲੱਕੜ ਬਜ਼ਾਰ ਦੀ ਹੈ। ਪੀੜਤ ਔਰਤ ਦੇ ਪਤੀ ਰਾਹੁਲ ਨੇ ਦੱਸਿਆ ਕਿ ਉਸ ਦਾ ਜੀਜਾ ਉਸ ਦੀ ਪਤਨੀ ’ਤੇ ਗੰਦੀ ਨਜ਼ਰ ਰੱਖਦਾ ਹੈ ਅਤੇ ਉਨ੍ਹਾਂ ਦੀ ਪ੍ਰਾਪਰਟੀ ਹੜੱਪਣੀ ਚਾਹੁੰਦਾ ਹੈ।

ਇਹ ਵੀ ਪੜ੍ਹੋ : ਹੁਣ ਮਾਨ ਸਰਕਾਰ ਦੇ ਨਿਸ਼ਾਨੇ 'ਤੇ ਸਾਬਕਾ ਜੇਲ੍ਹ ਮੰਤਰੀ, CM ਤੱਕ ਪੁੱਜੀ ਸਾਰੇ ਮਾਮਲੇ ਦੀ ਰਿਪੋਰਟ

ਉਹ ਗਰੀਬ ਪਰਿਵਾਰ ਤੋਂ ਹਨ ਅਤੇ ਰੇਹੜੀ ਲਗਾ ਕੇ ਪਤਨੀ ਅਤੇ 2 ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਹੈ। ਕਰੀਬ 3 ਸਾਲ ਪਹਿਲਾਂ ਜੀਜੇ ਨੇ ਉਸ ਦੀ ਪਤਨੀ ਦੀ ਨਹਾਉਂਦੇ ਹੋਏ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ, ਜਿਸ ਤੋਂ ਬਾਅਦ ਤੋਂ ਹੀ ਜੀਜਾ ਉਸ ਦੀ ਪਤਨੀ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਲੱਗਾ। ਉਨ੍ਹਾਂ ਨੇ ਕਈ ਵਾਰ ਜੀਜੇ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਜੀਜਾ ਉਲਟਾ ਉਨ੍ਹਾਂ ਨੂੰ ਹੀ ਧਮਕਾਉਣ ਲੱਗਾ। ਉਨ੍ਹਾਂ ਨੇ ਬੀਤੇ 2 ਸਾਲ ’ਚ 3 ਵਾਰ ਥਾਣਾ ਕੋਤਵਾਲੀ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਮੌਜੂਦਾ ਵਿਧਾਇਕ ਦਾ ਹੱਥ ਉਸ ਦੇ ਜੀਜੇ ’ਤੇ ਹੋਣ ਕਾਰਨ ਉਸ ਦਾ ਜੀਜਾ ਥਾਣੇ ਤੋਂ ਚੰਦ ਮਿੰਟਾਂ ’ਚ ਹੀ ਬਾਹਰ ਆ ਜਾਂਦਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਰਾਡਾਰ 'ਤੇ ਕੈਪਟਨ ਅਮਰਿੰਦਰ ਸਿੰਘ, ਇਸ ਵੱਡੇ ਘਪਲੇ ਨਾਲ ਜੁੜ ਰਿਹੈ ਨਾਂ (ਵੀਡੀਓ)

ਉਸ ਦੀ ਪਤਨੀ ਨੇ ਵੀ ਨਣਦੋਈਏ ਨੂੰ ਕਈ ਵਾਰ ਸਮਝਾਉਣ ਦਾ ਯਤਨ ਕੀਤਾ ਪਰ ਉੱਚੀ ਪਹੁੰਚ ਕਾਰਨ ਉਸ ਦੇ ਜੀਜੇ ਦੇ ਹੌਂਸਲੇ ਹੋਰ ਜ਼ਿਆਦਾ ਬੁਲੰਦ ਹੋ ਗਏ ਅਤੇ ਉਨ੍ਹਾਂ ਨੂੰ ਵਾਰ-ਵਾਰ ਤਸਵੀਰਾਂ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕਰਦਾ ਰਿਹਾ। ਫਿਲਹਾਲ ਹਸਪਤਾਲ ’ਚ ਜ਼ੇਰੇ ਇਲਾਜ ਔਰਤ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਮੁਖੀ ਸੁਲੱਖਣ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ’ਚ ਉਨ੍ਹਾਂ ਦੀ ਡਿਊਟੀ ਲੱਗੀ ਹੈ। ਮੁਲਾਜ਼ਮ ਨੂੰ ਸਿਵਲ ਹਸਪਤਾਲ ਔਰਤ ਦੇ ਬਿਆਨ ਲੈਣ ਲਈ ਭੇਜਿਆ ਗਿਆ ਹੈ। ਬਿਆਨ ਦੇ ਆਧਾਰ ’ਤੇ ਪੁਲਸ ਬਣਦੀ ਕਾਰਵਾਈ ਕਰੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News