ਰਿਸ਼ਤੇ ਸ਼ਰਮਸਾਰ, ਵਿਆਹੁਤਾ ਨਾਲ ਸਹੁਰੇ ਤੇ ਦਿਓਰ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਮਿਟਾਈ ਹਵਸ

Sunday, Aug 11, 2024 - 06:43 PM (IST)

ਦੇਵੀਗੜ੍ਹ (ਨੌਗਾਵਾਂ)- ਪੰਜਾਬ ਦੇ ਦੇਵੀਗੜ੍ਹ ਵਿਚੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਸਹੁਰੇ ਅਤੇ ਦਿਓਰ ਵੱਲੋਂ ਵਿਆਹੁਤਾ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ।  ਥਾਣਾ ਜੁਲਕਾਂ ਅਧੀਨ ਪਿੰਡ ਰੱਤਾਖੇੜਾ ਦੇ ਮੁਦੈਲਾ ਦੇ ਸਹੁਰੇ ਦਰਸ਼ਨ ਲਾਲ ਅਤੇ ਦਿਓਰ ਜਤਿੰਦਰ ਸ਼ਰਮਾ ਵਿਰੁਧ ਮੁਦੈਲਾ ਵੱਲੋਂ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਗਿਆ ਹੈ। ਥਾਣਾ ਜੁਲਕਾਂ ਦੀ ਪੁਲਸ ਨੂੰ ਮੁਦੈਲਾ ਨੇ ਦੱਸਿਆ ਕਿ ਉਸ ਦਾ ਪਤੀ ਵਿਦੇਸ਼ ਗਿਆ ਹੋਇਆ ਹੈ ਅਤੇ ਪਿੱਛੇ ਉਹ ਇਕੱਲੀ ਬੱਚਿਆਂ ਨਾਲ ਘਰ ਰਹਿੰਦੀ ਹੈ ਪਰ ਇਨ੍ਹਾਂ ਕਥਿਤ ਦੋਸ਼ੀਆਂ ਨੇ ਮੌਕਾ ਪਾ ਕੇ ਮੇਰੇ ਨਾਲ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਸਹੁਰੇ ਅਤੇ ਦਿਓਰ ਖ਼ਿਲਾਫ਼ ਜ਼ੀਰੋ ਐੱਫ਼. ਆਈ. ਆਰ. ਦਰਜ ਕੀਤੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਰਾਤੀਆਂ ਨਾਲ ਭਰੀ ਇਨੋਵਾ ਗੱਡੀ ਖੱਡ 'ਚ ਡਿੱਗਣ ਕਾਰਨ ਪਾਣੀ 'ਚ ਰੁੜੀ, 10 ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News