ਦਿਓਰ ਦੇ ਪਿਆਰ ''ਚ ਪਈ ਭਰਜਾਈ ਹੱਥੀਂ ਉਜਾੜ ਬੈਠੀ ਆਪਣਾ ਘਰ, ਸੁਹਾਗ ਦੇ ਖੂਨ ਨਾਲ ਰੰਗੇ ਹੱਥ

Thursday, Apr 22, 2021 - 11:49 AM (IST)

ਦਿਓਰ ਦੇ ਪਿਆਰ ''ਚ ਪਈ ਭਰਜਾਈ ਹੱਥੀਂ ਉਜਾੜ ਬੈਠੀ ਆਪਣਾ ਘਰ, ਸੁਹਾਗ ਦੇ ਖੂਨ ਨਾਲ ਰੰਗੇ ਹੱਥ

ਜੋਧਾਂ (ਜ.ਬ.) : ਇੱਥੋਂ ਦੇ ਨੇੜਲੇ ਪਿੰਡ ਪਮਾਲ ਵਿਖੇ ਇਕ ਜਨਾਨੀ ਨੇ ਰਿਸ਼ਤੇ ’ਚ ਲੱਗਦੇ ਦਿਓਰ ਦੇ ਇਸ਼ਕ 'ਚ ਅੰਨ੍ਹੀ ਹੋ ਕੇ ਆਪਣੇ ਸੁਹਾਗ ਦੇ ਖੂਨ ਨਾਲ ਹੱਥ ਰੰਗ ਲਏ। ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਨਸ਼ੇ ਵਾਲੀ ਦਵਾਈ ਪਿਆਉਣ ਪਿੱਛੋਂ ਗਲਾ ਘੁੱਟ ਕੇ ਉਸ ਦਾ ਕਤਲ ਦਿੱਤਾ। ਪੁਲਸ ਥਾਣਾ ਜੋਧਾਂ ਵਿਖੇ ਐੱਸ. ਐੱਚ. ਓ. ਅੰਮ੍ਰਿਤ ਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮ੍ਰਿਤਕ ਨੌਜਵਾਨ ਰਣਜੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਪੁੱਤਰ ਲਾਲ ਸਿੰਘ ਵਾਸੀ ਪਮਾਲ ਨੇ ਬਿਆਨ ਦਿੱਤੇ ਕਿ ਉਸ ਦੇ ਪੁੱਤਰ ਰਣਜੀਤ ਸਿੰਘ (35) ਦਾ ਵਿਆਹ ਗਗਨਦੀਪ ਕੌਰ ਪੁੱਤਰੀ ਅਮਰਜੀਤ ਸਿੰਘ ਵਾਸੀ ਬੱਸੀਆਂ ਨਾਲ ਹੋਇਆ ਸੀ, ਜਿਨ੍ਹਾਂ ਦੇ ਘਰ 3 ਧੀਆਂ ਵੀ ਹਨ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ 'ਵੈਡਿੰਗ ਰਿਜ਼ਾਰਟਸ' 'ਚ 30 ਅਪ੍ਰੈਲ ਤੱਕ ਹੋਣ ਵਾਲੇ ਸਾਰੇ ਸਮਾਗਮ ਰੱਦ

ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਰਣਜੀਤ ਸਿੰਘ ਦੀ 14 ਅਪ੍ਰੈਲ ਦੀ ਰਾਤ ਨੂੰ ਭੇਤਭਰੇ ਹਾਲਾਤ ’ਚ ਮੌਤ ਹੋ ਗਈ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਵੱਲੋਂ ਕੀਤੀ ਖ਼ੁਫੀਆ ਕਾਰਵਾਈ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਰਣਜੀਤ ਸਿੰਘ ਦੀ ਪਤਨੀ ਗਗਨਦੀਪ ਕੌਰ ਦੇ ਰਿਸ਼ਤੇ ’ਚ ਲੱਗਦੇ ਦਿਓਰ ਰਘਵੀਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਕੈਲੇ ਬਾਂਦਰ, ਜ਼ਿਲ੍ਹਾ ਬਠਿੰਡਾ ਨਾਲ ਨਾਜਾਇਜ਼ ਸਬੰਧ ਸਨ।

ਇਹ ਵੀ ਪੜ੍ਹੋ : ਕੈਪਟਨ ਦੇ ਸ਼ਹਿਰ 'ਚ ਵੱਡੀ ਵਾਰਦਾਤ, 3 ਵਕੀਲਾਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ, ਮੂੰਹ 'ਤੇ ਟੇਪ ਲਾ ਘੁੱਟਿਆ ਸਾਹ

ਬੀਤੀ 14 ਅਪ੍ਰੈਲ ਦੀ ਰਾਤ ਨੂੰ ਰਘਵੀਰ ਸਿੰਘ ਪਮਾਲ ਵਿਖੇ ਰਣਜੀਤ ਸਿੰਘ ਦੇ ਘਰ ਆਇਆ, ਜਿਸ ਦੌਰਾਨ ਗਗਨਦੀਪ ਕੌਰ ਅਤੇ ਰਘਵੀਰ ਸਿੰਘ ਨੇ ਰਣਜੀਤ ਸਿੰਘ ਨੂੰ ਕੋਈ ਨਸ਼ੇ ਵਾਲੀ ਦਵਾਈ ਦੇ ਕੇ ਬੇਹੋਸ਼ ਕਰਨ ਉਪਰੰਤ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ 16 ਅਪ੍ਰੈਲ ਨੂੰ ਉਸ ਦੀ ਨੂੰਹ ਗਗਨਦੀਪ ਕੌਰ ਰਘਵੀਰ ਸਿੰਘ ਨਾਲ ਮੋਟਰਸਾਈਕਲ 'ਤੇ ਬੈਠ ਕੇ ਫ਼ਰਾਰ ਹੋ ਗਈ।

ਇਹ ਵੀ ਪੜ੍ਹੋ : ਰਾਜਿੰਦਰਾ ਹਸਪਤਾਲ ਦੀ ਖੁੱਲ੍ਹੀ ਪੋਲ, ਆਕਸੀਜਨ ਸਿਲੰਡਰ ਖ਼ਤਮ ਹੋਣ ਕਾਰਨ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ

ਪੁਲਸ ਪਾਰਟੀ ਜਸਵਿੰਦਰ ਸਿੰਘ ਏ. ਐੱਸ. ਆਈ., ਕਾਬਲ ਸਿੰਘ, ਗੁਰਬਾਜ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ ਨੇ ਛਾਪਾ ਮਾਰ ਕੇ ਦੋਹਾਂ ਹੀ ਦੋਸ਼ੀਆਂ ਗਗਨਦੀਪ ਕੌਰ ਅਤੇ ਰਘਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਅੰਮ੍ਰਿਤ ਪਾਲ ਸਿੰਘ ਨੇ ਦੱਸਿਆ ਕਿ ਦੋਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਇਨ੍ਹਾਂ ਤੋਂ ਇਸ ਕਤਲ ਸਬੰਧੀ ਹੋਰ ਵੀ ਖ਼ੁਲਾਸੇ ਹੋ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News