ਪਟਿਆਲਾ ''ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਨਾਨੀ ਦਾ ਗਲਾ ਵੱਢ ਕੇ ਕਤਲ

Thursday, Aug 20, 2020 - 04:27 PM (IST)

ਪਟਿਆਲਾ ''ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਨਾਨੀ ਦਾ ਗਲਾ ਵੱਢ ਕੇ ਕਤਲ

ਪਟਿਆਲਾ (ਇੰਦਰਜੀਤ) : ਪਟਿਆਲਾ ਦੀ ਰੋਜ਼ ਕਾਲੋਨੀ 'ਚ ਦਿਨ-ਦਿਹਾੜੇ ਇਕ ਜਨਾਨੀ ਦਾ ਗਲਾ ਵੱਢ ਕੇ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਦਰਮਿਆਨ ਨਵੀਂ ਆਫ਼ਤ ਕਾਰਨ ਜਵਾਨ ਮੁੰਡੇ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਜਾਣਕਾਰੀ ਮੁਤਾਬਕ ਮ੍ਰਿਤਕ ਜਨਾਨੀ ਅਤੇ ਉਸ ਦਾ ਪਤੀ ਰੋਜ਼ ਕਾਲੋਨੀ 'ਚ ਰਹਿ ਰਹੇ ਸਨ ਅਤੇ ਦੋਵੇਂ ਮੱਧ ਪ੍ਰਦੇਸ਼ ਨਾਲ ਸਬੰਧਿਤ ਹਨ।

ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਤੋਂ ਪਰੇਸ਼ਾਨ 'ਮਨਪ੍ਰੀਤ ਬਾਦਲ', ਕੀਤੀ ਖ਼ਾਸ ਅਪੀਲ

ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਨਾਨੀ ਦਾ ਚਾਕੂ ਨਾਲ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ ਅਤੇ ਕਾਤਲ ਦੀ ਪਛਾਣ ਰਾਹੁਲ ਨਾਂ ਦੇ ਵਿਅਕਤੀ ਵੱਜੋਂ ਹੋਈ ਹੈ, ਜੋ ਕਿ ਪੇਂਟ ਦਾ ਕੰਮ ਕਰਦਾ ਹੈ। ਪੁਲਸ ਮੁਤਾਬਕ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਕਤਲ ਪਿੱਛੇ ਕਾਰਨਾਂ ਬਾਰੇ ਖ਼ੁਲਾਸਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਆਫ਼ਤ ਕਾਰਨ ਮੁੜ 'ਤਾਲਾਬੰਦੀ'! ਕੈਪਟਨ ਅੱਜ ਲੈਣਗੇ ਆਖ਼ਰੀ ਫ਼ੈਸਲਾ


 


author

Babita

Content Editor

Related News