ਚਾਕੂ ਮਾਰ ਕੇ ਸਾਲੀ ਦਾ ਕਤਲ ਕਰਨ ਵਾਲੇ ਜੀਜੇ ਨੂੰ ਭੇਜਿਆ ਜੇਲ

Saturday, Mar 03, 2018 - 02:26 PM (IST)

ਚਾਕੂ ਮਾਰ ਕੇ ਸਾਲੀ ਦਾ ਕਤਲ ਕਰਨ ਵਾਲੇ ਜੀਜੇ ਨੂੰ ਭੇਜਿਆ ਜੇਲ

ਜਲੰਧਰ (ਰਾਜੇਸ਼, ਮਾਹੀ)- ਰਸੂਲਪੁਰ ’ਚ ਨਾਜਾਇਜ਼ ਸੰਬੰਧਾਂ ਦੇ ਸ਼ੱਕ ਵਿਚ ਸਹੁਰਿਆਂ ਦੇ ਘਰ ਦਾਖਲ ਹੋ ਕੇ ਕਤਲ ਕਰਨ ਵਾਲੇ ਮੁਲਜ਼ਮ ਅਸ਼ੋਕ ਨੂੰ ਥਾਣਾ ਮਕਸੂਦਾਂ ਦੀ ਪੁਲਸ ਨੇ ਜੇਲ ਭੇਜ ਦਿੱਤਾ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ ਪੁਲਸ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਨੇ ਉਸ ਦਾ ਰਿਮਾਂਡ ਨਹੀਂ ਦਿੱਤਾ। ਥਾਣਾ ਮਕਸੂਦਾਂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਵਾਸੀ ਲੱਧੇਵਾਲੀ, ਜੋ ਕਿ ਰਸੂਲਪੁਰ ਦੀ ਔਰਤ ਜਸਵਿੰਦਰ ਕੌਰ ਨਾਲ ਹੋਏ ਵਿਆਹ ਤੋਂ ਬਾਅਦ ਹੀ ਵੱਖਰਾ ਰਹਿੰਦਾ ਸੀ। ਜਿਸ ਨੇ ਬੀਤੇ ਦਿਨੀਂ ਪਤਨੀ ਜਸਵਿੰਦਰ ਕੌਰ ਦੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ ਘਰ ਵਿਚ ਦਾਖਲ ਹੋ ਕੇ ਜਸਵਿੰਦਰ ਕੌਰ, ਉਸ ਦੀ ਮਾਂ ਚਰਨ ਕੌਰ ਅਤੇ ਸਾਲੀ ਰਾਜ ਰਾਣੀ ’ਤੇ ਚਾਕੂ ਨਾਲ ਕਈ ਵਾਰ ਕੀਤੇ, ਜਿਸ ’ਚ ਅਸ਼ੋਕ ਦੀ ਸਾਲੀ ਰਾਜ ਰਾਣੀ ਦੀ ਮੌਤ ਹੋ ਗਈ। ਅਸ਼ੋਕ ਦੇ ਖਿਲਾਫ ਪੁਲਸ ਨੇ ਹੱਤਿਆ ਦਾ ਮਾਮਲਾ ਦਰਜ ਕਰਕੇ ਵੀਰਵਾਰ ਉਸ ਨੂੰ ਜੇਲ ਭੇਜ ਦਿੱਤਾ। ਥਾਣਾ ਮਕਸੂਦਾਂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਸ਼ੋਕ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਦਾ ਪੁਲਸ ਰਿਮਾਂਡ ਮੰਗਿਆ ਪਰ ਅਦਾਲਤ ਨੇ ਉਸ ਨੂੰ ਜੇਲ ਭੇਜ ਦਿੱਤਾ।

ਰਾਜ ਰਾਣੀ ਦੇ ਜੀਜੇ ਵੱਲੋਂ ਚਾਕੂ ਮਾਰ ਕੇ ਕਤਲ ਕੀਤਾ ਗਿਆ ਸੀ, ਜਿਸ ਦਾ ਅੰਤਿਮ ਸੰਸਕਾਰ ਵੀਰਵਾਰ ਨਹੀਂ ਹੋ ਸਕਿਆ ਸੀ। ਰਾਜ ਰਾਣੀ ਦੇ ਭਰਾ, ਜੋ ਕਿ ਵਿਦੇਸ਼ ਵਿਚ ਰਹਿੰਦੇ ਹਨ, ਨੂੰ ਘਟਨਾ ਬਾਰੇ ਦੱਸ ਦਿੱਤਾ ਗਿਆ ਹੈ। ਜਿਨ੍ਹਾਂ ਦੇ ਆਉਣ ਤੋਂ ਬਾਅਦ ਹੀ ਉਸ ਦਾ ਅੰਤਿਮ ਸੰਸਕਾਰ 2 ਦਿਨਾਂ ਬਾਅਦ ਕੀਤਾ ਜਾਵੇਗਾ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਸਿਵਲ ਹਸਪਤਾਲ ’ਚ ਹੀ ਰੱਖੀ ਹੈ।

ਜ਼ਖਮੀਆਂ ਦੀ ਹਾਲਤ ’ਚ ਕੁਝ ਸੁਧਾਰ: ਅਸ਼ੋਕ ਵੱਲੋਂ ਚਾਕੂ ਮਾਰਨ ਨਾਲ ਜ਼ਖਮੀ ਹੋਈ ਉਸ ਦੀ ਪਤਨੀ ਜਸਵਿੰਦਰ ਕੌਰ ਅਤੇ ਚਰਨ ਕੌਰ ਦੀ ਹਾਲਤ ਵਿਚ ਸੁਧਾਰ ਹੋਇਆ ਹੈ। ਜੋ ਅਜੇ ਹਸਪਤਾਲ ਵਿਚ ਹੀ ਜ਼ੇਰੇ ਇਲਾਜ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਵੀਰਵਾਰ ਜ਼ਖਮੀਆਂ ਨੂੰ ਮਿਲ ਕੇ ਉਨ੍ਹਾਂ ਦੇ ਬਿਆਨ ਲੈਣ ਗਏ ਸਨ ਪਰ ਅਜੇ ਤਬੀਅਤ ਕੁਝ ਖਰਾਬ ਸੀ। ਜਿਸ ਕਾਰਨ ਦੁਬਾਰਾ ਜਾ ਕੇ ਬਿਆਨ ਲਏ ਜਾਣਗੇ।


Related News