ਟਾਂਡਾ ਵਿਖੇ ਘਰ 'ਚ ਇਕੱਲੀ ਰਹਿ ਰਹੀ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ, ਕਤਲ ਦਾ ਖ਼ਦਸ਼ਾ

02/26/2024 12:16:19 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਗੁਪਤਾ, ਮੋਮੀ, ਜਸਵਿੰਦਰ)-ਹਰਸੀਪਿੰਡ ਵਿਚ ਐਤਵਾਰ ਦੇਰ ਸ਼ਾਮ ਇਕ ਔਰਤ ਦੀ ਲਾਸ਼ ਉਸ ਦੇ ਘਰ ਵਿਚ ਬੈੱਡ ਤੋਂ ਹੇਠਾਂ ਡਿੱਗੀ ਹੋਈ ਮਿਲੀ ਹੈ, ਜਿਸ ਦੀ ਮੌਤ ਭੇਤਭਰੇ ਹਾਲਾਤ ਵਿਚ ਹੋਈ ਹੈ | ਮੌਤ ਦਾ ਸ਼ਿਕਾਰ ਹੋਈ ਔਰਤ ਦੀ ਪਛਾਣ ਬਲਜਿੰਦਰ ਕੌਰ ਪਤਨੀ ਮਰਹੂਮ ਬਲਜਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ, ਜੋ ਘਰ ਵਿਚ ਇਕੱਲੀ ਰਹਿੰਦੀ ਸੀ ਅਤੇ ਉਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਵਿਦੇਸ਼ ਵਿਚ ਰਹਿੰਦੇ ਹਨ| ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਐੱਚ. ਐੱਸ. ਰੰਧਾਵਾ ਦੀ ਅਗਵਾਈ ਵਿਚ ਟਾਂਡਾ ਪੁਲਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ |

ਮਿਲੀ ਜਾਣਕਾਰੀ ਮੁਤਾਬਕ ਬਲਜਿੰਦਰ ਕੌਰ ਦੇ ਗੁਆਂਢੀ ਦੀ ਔਰਤ ਨਾਲ ਦੁਪਹਿਰ ਨੂੰ ਢਾਈ ਵਜੇ ਦੇ ਕਰੀਬ ਫੋਨ ’ਤੇ ਗੱਲ ਹੋਈ ਸੀ| ਉਸ ਤੋਂ ਬਾਅਦ ਜਦੋਂ ਦੇਰ ਸ਼ਾਮ ਤੱਕ ਘਰ ਵਿਚ ਕੋਈ ਹਲਚਲ ਨਹੀਂ ਹੋਈ| ਇਸ ਦੌਰਾਨ ਔਰਤ ਦੇ ਕੈਨੇਡਾ ਰਹਿੰਦੇ ਪੁੱਤਰ ਨੇ ਪਿੰਡ ਵਾਸੀ ਨਵਜੋਤ ਨੂੰ ਫੋਨ ਕਰਕੇ ਫਿਕਰ ਜਤਾਈ ਕਿ ਉਸ ਦੀ ਮਾਤਾ ਦਾ ਮੋਬਾਇਲ ਨਹੀਂ ਮਿਲ ਰਿਹਾ |

ਇਹ ਵੀ ਪੜ੍ਹੋ: ਗਰਮੀਆਂ ਦੇ ਸੀਜ਼ਨ ਦੌਰਾਨ ਬਿਜਲੀ ਦੀ ਹੁਣ ਨਹੀਂ ਆਵੇਗੀ ਦਿੱਕਤ, ਪਾਵਰਕਾਮ ਕਰ ਰਿਹਾ ਇਹ ਤਿਆਰੀ

ਇਸ ਦੌਰਾਨ ਜਦੋਂ ਨਵਜੋਤ ਉਸ ਦੇ ਘਰ ਪਹੁੰਚਿਆ ਤਾਂ ਘਰ ਦੇ ਗੇਟ ਨੂੰ ਜਿੰਦਰਾ ਲੱਗਾ ਸੀ ਅਤੇ ਅੰਦਰ ਲਾਈਟ ਜਗ ਰਹੀ ਸੀ | ਸ਼ੱਕੀ ਹਾਲਾਤ ਵਿਚ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਟਾਂਡਾ ਪੁਲਸ ਦੀ ਟੀਮ ਘਰ ਦੇ ਮੁਖ ਗੇਟ ਦਾ ਜਿੰਦਰਾ ਤੋੜ ਕੇ ਅੰਦਰ ਦਾਖ਼ਲ ਹੋਈ ਤਾਂ ਬਲਜਿੰਦਰ ਕੌਰ ਦੀ ਲਾਸ਼ ਬੈੱਡ ਤੋਂ ਹੇਠਾਂ ਪਈ ਸੀ | ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਪਤਾ ਲਾਇਆ ਜਾ ਰਿਹਾ ਹੈ ਕਿ ਔਰਤ ਦੀ ਮੌਤ ਕਿਹੜੇ ਹਾਲਾਤ ਵਿਚ ਹੋਈ ਹੈ| ਇਸ ਮੌਕੇ ਥਾਣਾ ਮੁਖੀ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਹਰਸੀਪਿੰਡ ਵਿਚ ਕੋਈ ਕਤਲ ਹੋਇਆ ਹੈ| ਇਸ ਲਈ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲਿਆ ਹੈ ਅਤੇ ਫਿੰਗਰ ਪ੍ਰਿੰਟ ਮਾਹਿਰਾਂ ਅਤੇ ਡਾਗ ਸਕੁਐਡ ਦੀ ਟੀਮ ਨੂੰ ਬੁਲਾਇਆ ਹੈ |

ਇਹ ਵੀ ਪੜ੍ਹੋ: ਦੋਆਬਾ ਵਾਸੀਆਂ ਲਈ ਖ਼ੁਸ਼ਖਬਰੀ, ਆਦਮਪੁਰ ਹਵਾਈ ਅੱਡੇ ਤੋਂ ਇਸ ਤਾਰੀਖ਼ ਤੋਂ ਹੋਣਗੀਆਂ ਸ਼ੁਰੂ ਨਾਗਰਿਕ ਉਡਾਣਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News