ਆਟੋ ਦੀ ਟੱਕਰ ਨਾਲ ਰਾਹਗੀਰ ਜਨਾਨੀ ਦੀ ਮੌਤ
Thursday, Oct 29, 2020 - 01:49 PM (IST)
ਚੰਡੀਗੜ੍ਹ (ਸੁਸ਼ੀਲ) : ਸੈਕਟਰ-44/45 ਡਿਵਾਈਡਿੰਗ ਰੋਡ 'ਤੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਜਨਾਨੀ ਦੀ ਮੌਤ ਹੋ ਗਈ। 45 ਸਾਲਾ ਜਨਾਨੀ ਸੋਮਿਆ ਨੇ ਪੀ. ਜੀ. ਆਈ. 'ਚ ਇਲਾਜ ਦੌਰਾਨ ਦਮ ਤੋੜਿਆ ਹੈ। ਸੈਕਟਰ-34 ਥਾਣਾ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਵਾਹਨ ਅਤੇ ਮੁਲਜ਼ਮ ਦੀ ਪਛਾਣ ਕਰਨ ਵਿਚ ਜੁਟੀ ਹੋਈ ਹੈ, ਉੱਥੇ ਹੀ ਹਿਟ ਐਂਡ ਰਨ ਮਾਮਲੇ 'ਚ ਪੁਲਸ ਨੇ ਅਣਪਛਾਤੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸੋਮਿਆ ਸੈਕਟਰ-44 ਵਿਚ ਰਹਿੰਦੀ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਡਿਊਟੀ ਖ਼ਤਮ ਕਰ ਕੇ ਦੇਰ ਰਾਤ ਪੈਦਲ ਹੀ ਘਰ ਜਾ ਰਹੀ ਸੀ। ਜਿਵੇਂ ਹੀ ਡਿਵਾਈਡਿੰਗ ਰੋਡ 'ਤੇ ਪਹੁੰਚੀ ਤਾਂ ਅਣਪਛਾਤੇ ਆਟੋ ਚਾਲਕ ਨੇ ਉਸ ਨੂੰ ਤੇਜ਼ ਟੱਕਰ ਮਾਰ ਦਿੱਤੀ। ਹਾਦਸੇ ਵਿਚ ਜਨਾਨੀ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਸੀ।
ਇਹ ਵੀ ਪੜ੍ਹੋ : ਮਨਸਾ ਦੇਵੀ ਗਾਊਧਾਮ 'ਚ 80 ਗਊਆਂ ਦੀ ਮੌਤ, ਫੂਡ ਪੁਆਇਜ਼ਨਿੰਗ ਦਾ ਸ਼ੱਕ
ਰਾਹਗੀਰ ਨੇ ਦਰਜ ਕਰਵਾਏ ਬਿਆਨ
ਪੁਲਸ ਦੀ ਪੜਤਾਲ ਦੌਰਾਨ ਇਕ ਮੌਕੇ ਦੇ ਰਾਹਗੀਰ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਹਨ। ਉਸ ਨੇ ਦੱਸਿਆ ਕਿ ਜਨਾਨੀ ਨੂੰ ਇਕ ਆਟੋ ਚਾਲਕ ਟੱਕਰ ਮਾਰ ਕੇ ਫਰਾਰ ਹੋ ਗਿਆ ਹੈ। ਪੁਲਸ ਉਸ ਪਾਸੇ ਵਾਲੇ ਸੜਕ 'ਤੇ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰੇ ਦੀ ਮਦਦ ਨਾਲ ਰਾਤ ਦੇ ਸਮੇਂ ਨਿਕਲਣ ਵਾਲੇ ਆਟੋ ਦੇ ਨੰਬਰ ਨੋਟ ਕਰ ਕੇ ਵੈਰੀਫਿਕੇਸ਼ਨ ਕਰਨ ਵਿਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਸ਼ਹਿਰ ਦੇ ਤਿੰਨ ਵੱਡੇ ਹਸਪਤਾਲ ਦੀ ਲਾਪਰਵਾਹੀ ਕਾਰਨ ਲੜਕੀ ਦੀ ਮੌਤ
10 ਘੰਟੇ ਵਿਚ ਦੂਜੀ ਘਟਨਾ, ਤਿੰਨ ਲੋਕਾਂ ਦੀ ਮੌਤ
ਸ਼ਹਿਰ ਵਿਚ ਵੱਖ-ਵੱਖ ਦੋ ਜਗ੍ਹਾ 'ਤੇ 10 ਘੰਟੇ ਵਿਚ ਦੋ ਦਰਦਨਾਕ ਸੜਕ ਹਾਦਸੇ ਹੋਏ ਹਨ, ਜਿਸ ਵਿਚ ਇਕ 8 ਸਾਲਾ ਬੱਚਾ, ਇਕ ਔਰਤ ਅਤੇ ਇਕ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਵਾਲੇ ਹਾਦਸੇ ਵਿਚ ਤੇਜ਼ ਰਫ਼ਤਾਰ ਕਾਰ ਸਵਾਰ ਚਾਲਕ ਨੇ ਸੈਕਟਰ-32 ਦੇ ਛੋਟੇ ਚੌਕ 'ਤੇ ਪੈਦਲ ਜਾ ਰਹੇ ਮਾਂ-ਬੇਟੇ ਅਤੇ ਐਕਟਿਵਾ ਸਵਾਰ ਤੋਂ ਬਾਅਦ ਰੇਹੜੀ ਚਾਲਕ ਨੂੰ ਟੱਕਰ ਮਾਰੀ ਸੀ, ਜਿਸ ਵਿਚ ਹਿਮਾਚਲ ਨਿਵਾਸੀ ਐਕਟਿਵਾ ਸਵਾਰ ਅਤੇ 8 ਸਾਲਾ ਅੰਮ੍ਰਿਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਮੰਡਰਾਇਆ ਬਲੈਕ ਆਊਟ ਦਾ ਖਤਰਾ, ਬਾਹਰੋਂ ਬਿਜਲੀ ਖਰੀਦਣ ਲੱਗਾ ਪਾਵਰਕਾਮ