ਚਿੱਟੇ ਬਦਲੇ ਜਿਸਮ ਦੀ ਡੀਲ ਕਰ ਰਹੀ ਸੀ ਔਰਤ! ਨਹੀਂ ਮੰਨੇ ਮੁੰਡੇ ਤਾਂ...
Tuesday, Aug 20, 2024 - 04:18 PM (IST)

ਜਲੰਧਰ (ਸੁਨੀਲ ਮਹਾਜਨ): ਦੇਰ ਰਾਤ ਜਲੰਧਰ ਬੱਸ ਸਟੈਂਡ 'ਤੇ ਭਾਰੀ ਹੰਗਾਮਾ ਹੋ ਗਿਆ। ਬੱਸ ਸਟੈਂਡ ਨੇੜੇ ਰੋਟੀ ਪੈਕ ਕਰਵਾਉਣ ਆਏ ਇਕ ਵਿਅਕਤੀ ਨੇ ਇਕ ਔਰਤ 'ਤੇ ਦੇਹ ਵਪਾਰ ਦਾ ਧੰਦਾ ਕਰਨ ਦਾ ਦੋਸ਼ ਲਗਾਇਆ ਹੈ। ਜਦੋਂ ਉਸ ਨੂੰ ਰੋਕਿਆ ਗਿਆ ਤਾਂ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿਸ ਔਰਤ 'ਤੇ ਦੋਸ਼ ਲਾਏ ਜਾ ਰਹੇ ਸਨ, ਨੇ ਕਿਹਾ ਕਿ ਉਸ ਨਾਲ ਛੇੜਛਾੜ ਕੀਤੀ ਗਈ ਹੈ। ਜਿਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 6 ਦੀ ਚੌਕੀ ਬੱਸ ਸਟੈਂਡ ਦੀ ਪੁਲਸ ਨੇ ਪਹੁੰਚ ਕੇ ਕਿਸੇ ਤਰ੍ਹਾਂ ਮਾਮਲਾ ਸ਼ਾਂਤ ਕੀਤਾ।
ਇਹ ਖ਼ਬਰ ਵੀ ਪੜ੍ਹੋ - ਲੋਕਾਂ ਨੇ ਨਸ਼ੇ 'ਚ ਟੁੰਨ ਫੜੇ ਪੁਲਸ ਵਾਲੇ, ਅਗਿਓਂ ਕਹਿੰਦੇ- "ਬੇਅਦਬੀ ਦੀ ਜਾਂਚ ਲਈ ਲੱਗੀ ਹੈ ਡਿਊਟੀ"(ਵੀਡੀਓ)
ਮਕਸੂਦਾਂ ਵਾਸੀ ਇੰਦਰਜੀਤ ਨੇ ਦੱਸਿਆ ਕਿ ਉਹ ਸੋਮਵਾਰ ਰਾਤ ਨੂੰ ਰੋਟੀ ਲੈਣ ਲਈ ਬੱਸ ਸਟੈਂਡ ਨੇੜੇ ਆਇਆ ਸੀ। ਜਦੋਂ ਇੰਦਰਜੀਤ ਰੋਟੀ ਲੈ ਰਿਹਾ ਸੀ ਤਾਂ ਉਕਤ ਔਰਤ ਨੇ ਬਾਹਰੋਂ ਆਏ ਮੁੰਡਿਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੁੰਡਿਆਂ ਨੇ ਦੱਸਿਆ ਕਿ ਔਰਤ ਨਸ਼ੇ 'ਚ ਟੁੰਨ ਸੀ ਅਤੇ ਦੇਹ ਵਪਾਰ ਦੀ ਡੀਲ ਕਰ ਰਹੀ ਸੀ। ਇੰਦਰਜੀਤ ਦਾ ਦੋਸ਼ ਹੈ ਕਿ ਉਕਤ ਔਰਤ ਨੌਜਵਾਨਾਂ ਦੇ ਮਗਰ ਲੱਗੀ ਹੋਈ ਸੀ ਕਿ ਉਹ ਉਨ੍ਹਾਂ ਨਾਲ ਮੁਫਤ 'ਚ ਸੌਂਵੇਗੀ, ਪਰ ਬਦਲੇ 'ਚ ਉਸ ਨੂੰ ਚਿੱਟਾ (ਨਸ਼ਾ) ਦਿੱਤਾ ਜਾਵੇ। ਇਸ ਦੇ ਨਾਲ ਹੀ ਇੰਦਰਜੀਤ ਨੇ ਦੋਸ਼ ਲਾਇਆ ਹੈ ਕਿ ਜਦੋਂ ਉਕਤ ਔਰਤ ਵੱਲੋਂ ਉਨ੍ਹਾਂ 'ਤੇ ਪਥਰਾਅ ਵੀ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਨੂੰ ਚੈਲੰਜ ਕਰਨ ਵਾਲਾ ਗੈਂ.ਗਸਟਰ ਗ੍ਰਿਫ਼ਤਾਰ
ਉੱਥੇ ਹੀ ਔਰਤ ਨੇ ਸਾਰੇ ਦੋਸ਼ਾਂ ਤੋਂ ਨਕਾਰਦਿਆਂ ਕਿਹਾ ਕਿ ਉਸ ਨਾਲ ਛੇੜਛਾੜ ਕੀਤੀ ਗਈ ਹੈ। ਉਸ ਨੇ ਕਿਹਾ ਕਿ ਉਹ ਦਿੱਲੀ ਜਾਣ ਲਈ ਇੱਥੇ ਆਈ ਸੀ, ਪਰ ਇੱਥੇ ਉਸ ਨਾਲ ਛੇੜਛਾੜ ਕੀਤੀ ਗਈ। ਹਾਲਾਂਕਿ ਕੁਝ ਸਮੇਂ ਬਾਅਦ ਔਰਤ ਅਜੀਬ ਹਰਕਤਾਂ ਕਰਨ ਲੱਗ ਪਈ ਤੇ ਅਤੇ ਗੱਲ ਕਰਦੇ ਹੋਏ ਭੱਜ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8