ਬਜ਼ੁਰਗ ਬੀਬੀ ਦੀ ਮੌਤ ਦੇ ਮਾਮਲੇ 'ਚ ਪੰਜਾਬ ਸੂਬਾ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ

Saturday, Aug 22, 2020 - 08:45 AM (IST)

ਬਜ਼ੁਰਗ ਬੀਬੀ ਦੀ ਮੌਤ ਦੇ ਮਾਮਲੇ 'ਚ ਪੰਜਾਬ ਸੂਬਾ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ)— ਪਰਿਵਾਰ ਵੱਲੋਂ ਬਜ਼ੁਰਗ ਮਾਂ ਨੂੰ ਘਰੋਂ ਕੱਢਣ ਤੋਂ ਬਾਅਦ ਉਸ ਦੀ ਮੌਤ ਹੋਣ ਦੇ ਮਾਮਲੇ 'ਚ ਪੰਜਾਬ ਸੂਬਾ ਮਹਿਲਾ ਕਮਿਸ਼ਨ ਨੇ ਸਖ਼ਤ ਐਕਸ਼ਨ ਲਿਆ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਬਜ਼ੁਰਗ ਮਹਿਲਾ ਦੇ ਦੋਵੇਂ ਬੇਟੇ, ਦੋਵੇਂ ਬੇਟੀਆਂ ਅਤੇ ਕੇਅਰ ਟੇਕਰ ਸਮੇਤ ਜਾਂਚ ਅਧਿਕਾਰੀ ਨੂੰ ਤਲਬ ਕਰ ਦਿੱਤਾ ਹੈ। ਕਮਿਸ਼ਨ ਵੱਲੋਂ 24 ਅਗਸਤ ਨੂੰ ਕਮਿਸ਼ਨ ਦੇ ਦਫ਼ਤਰ 'ਚ ਨਿੱਜੀ ਤੌਰ 'ਤੇ ਆ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਦੀ ਸਖਤੀ, ਕਰਫ਼ਿਊ ਸਬੰਧੀ ਨਵੇਂ ਹੁਕਮ ਜਾਰੀ

ਕੀ ਹੈ ਪੂਰਾ ਮਾਮਲਾ
ਬਜ਼ੁਰਗ ਬੀਬੀ ਦੀ ਬੇਹੱਦ ਗੰਭੀਰ ਅਤੇ ਤਰਸਯੋਗ ਹਾਲਤ ਬਾਰੇ 14 ਅਗਸਤ ਨੂੰ ਕਿਸੇ ਵਿਅਕਤੀ ਨੇ ਥਾਣਾ ਸਿਟੀ ਮੁਕਤਸਰ ਦੀ ਪੁਲਸ ਨੂੰ ਸੂਚਨਾ ਦਿੱਤੀ ਸੀ। ਇਸ 'ਤੇ ਪੁਲਸ ਨੇ ਮੌਕੇ 'ਤੇ ਜਾ ਕੇ ਪੜਤਾਲ ਕਰਨ ਉਪਰੰਤ ਸਮਾਜ ਸੇਵੀ ਸੰਸਥਾ 'ਸਾਲਾਸਰ ਸੇਵਾ ਸੋਸਾਇਟੀ' ਦੇ ਮੈਂਬਰਾਂ ਦੇ ਸਹਿਯੋਗ ਨਾਲ ਪੀੜਤ ਬੀਬੀ ਨੂੰ ਮੁਕਤਸਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਸੀ। ਜਿੱਥੇ ਡਾਕਟਰਾਂ ਨੇ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਸੀ, ਜਿੱਥੇ ਮਾਤਾ ਦੇ ਪੁੱਤਰ ਵੀ ਉਸ ਦੇ ਨਾਲ ਗਏ। ਪਰ ਮੌਤ ਹੋਣ ਉਪਰੰਤ ਬੀਤੇ ਦਿਨੀਂ ਜਦੋਂ ਬੀਬੀ ਦਾ ਜਲਾਲਾਬਾਦ ਰੋਡ ਸਥਿਤ ਸ਼ਿਵਧਾਮ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਾਂ ਲੋਕਾਂ 'ਚ ਡਾਢੀ ਹੈਰਾਨੀ ਪਾਈ ਗਈ।
ਇਹ ਵੀ ਪੜ੍ਹੋ: ਅੰਨ੍ਹੇ ਕਤਲ ਦੀ ਗੁੱਥੀ ਸੁਲਝੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਨੂੰ ਵੱਢਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ

PunjabKesari

ਸ਼ਿਵਧਾਮ ਦੇ ਪ੍ਰਬੰਧਕ ਸ਼ੰਮੀ ਤੇਹਰੀਆ ਨੇ ਦੱਸਿਆ ਸੀ ਕਿ ਪੀੜਤ ਬੀਬੀ ਦਾ ਬਿਜਲੀ ਵਾਲੀ ਭੱਠੀ 'ਚ ਅੰਤਿਮ ਸੰਸਕਾਰ ਕੀਤਾ ਗਿਆ ਸੀ ਅਤੇ ਸ਼ਾਮ ਤੱਕ ਪਰਿਵਾਰ ਉਸਦੀਆਂ ਅਸਥੀਆਂ ਵੀ ਚੁਗ ਕੇ ਲੈ ਗਿਆ ਸੀ। ਇਸ ਸਬੰਧ 'ਚ ਮਾਤਾ ਦੇ ਪੁੱਤਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਰਕਾਰੀ ਨੌਕਰੀ ਲੱਗੇ ਬਜ਼ੁਰਗ ਮਾਂ ਦੋ ਪੁੱਤਰਾਂ ਅਤੇ ਗਜ਼ਟਿਡ ਅਫਸਰ ਪੋਤੀ ਦੀ ਕਰੀਬ 80 ਸਾਲਾ ਦਾਦੀ ਲੰਬੇ ਸਮੇਂ ਤੋਂ ਕਿਸੇ ਗਰੀਬ ਵਿਅਕਤੀ ਦੇ ਘਰ 'ਚ ਇੱਟਾਂ ਦੇ ਬਣੇ ਛੋਟੇ ਜਿਹੇ ਘੁਰਨੇ 'ਚ ਗੁਜ਼ਾਰਾ ਕਰ ਰਹੀ ਸੀ। ਬੀਤੇ ਦਿਨੀਂ ਉਸ ਦੀ ਅਚਾਨਕ ਸ਼ੱਕੀ ਹਾਲਤ 'ਚ ਮੌਤ ਹੋਣ ਤੋਂ ਬਾਅਦ ਡਿਪਟੀ ਕਮਿਸ਼ਨ ਐੱਮ. ਕੇ. ਅਰਾਵਿੰਦ ਕੁਮਾਰ ਨੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਇਸ ਦੀ ਪੜਤਾਲ ਲਈ ਐੱਸ. ਡੀ. ਐੱਮ. ਮੁਕਤਸਰ ਦੀ ਡਿਊਟੀ ਲਾ ਦਿੱਤੀ ਸੀ।
ਇਹ ਵੀ ਪੜ੍ਹੋ: ਸਵੱਛਤਾ ਸਰਵੇਖਣ : ਉੱਤਰੀ ਜ਼ੋਨ 'ਚ ਤੀਜੀ ਵਾਰ ਟਾਪਰ ਬਣਿਆ ਪੰਜਾਬ

PunjabKesari

ਪੁੱਤਰ ਨੇ ਮੀਡੀਆ ਸਾਹਮਣੇ ਆ ਕੇ ਦਿੱਤੀ ਸੀ ਸਫਾਈ
ਬਜ਼ੁਰਗ ਮਾਂ ਨੂੰ ਘਰ 'ਚੋਂ ਕੱਢਣ ਦੇ ਬਾਅਦ ਉਸ ਦੀ ਮੌਤ ਹੋ ਜਾਣ 'ਤੇ ਪਹਿਲੀ ਵਾਰ ਪੁੱਤਰ ਰਾਜਿੰਦਰ ਸਿੰਘ ਰਾਜਾ ਨੇ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਸਫ਼ਾਈ ਪੇਸ਼ ਕੀਤੀ ਸੀ। ਉਸ ਨੇ ਆਪਣੀ ਸਫ਼ਾਈ ਪੇਸ਼ ਕਰਦੇ ਹੋਏ ਕਿਹਾ ਕਿ ਮੈਨੂੰ ਇਸ ਘਟਨਾ 'ਤੇ ਪਛਤਾਵਾ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਪਿਛਲੇ 32-33 ਸਾਲਾਂ ਤੋਂ ਮੈਂ ਆਪਣੇ ਭਰਾ-ਭੈਣਾਂ ਤੋਂ ਵੱਖ ਰਹਿ ਰਿਹਾ ਸੀ ਅਤੇ ਮੇਰੀ ਮਾਂ ਉਨ੍ਹਾਂ ਦੇ ਨਾਲ ਰਹਿੰਦੀ ਸੀ ਪਰ ਜੇਕਰ ਮੈਨੂੰ ਪਤਾ ਹੁੰਦਾ ਕਿ ਮੇਰੀ ਮਾਂ ਇਸ ਹਾਲਤ 'ਚ ਹੈ ਤਾਂ ਮੈਂ ਅਜਿਹਾ ਕਦੇ ਨਾ ਹੋਣ ਦਿੰਦਾ। ਹਾਲਾਂਕਿ ਮੈਂ ਇਸ ਘਟਨਾ ਨੂੰ ਲੈ ਕੇ ਦੋਸ਼ੀ ਨਹੀਂ ਹਾਂ ਫਿਰ ਵੀ ਲੋਕ ਮੈਨੂੰ ਕੋਸ ਰਹੇ ਹਨ। ਮੇਰੇ ਭਰਾ-ਭੈਣ ਜ਼ਰੂਰ ਦੋਸ਼ੀ ਹਨ, ਕਿਉਂਕਿ ਉਹ ਉਨ੍ਹਾਂ ਦੇ ਨਾਲ ਰਹਿ ਰਹੀ ਸੀ ਪਰ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਫਿਰ ਵੀ ਮੈਂ ਖ਼ੁਦ ਨੂੰ ਵੀ ਦੋਸ਼ ਮੁਕਤ ਨਹੀਂ ਕਰਦਾ। ਮੈਂ ਸਭ ਬਰਦਾਸ਼ਤ ਕਰ ਸਕਦਾ ਹਾਂ ਪਰ ਆਪਣੀ ਧੀ ਜੋ. ਐੱਸ. ਡੀ. ਐੱਮ. ਹੈ, ਉਸ ਬਾਰੇ ਇਕ ਗੱਲ ਨਹੀਂ ਸੁਣ ਸਕਦਾ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਤਾਂਡਵ, ਵੱਡੀ ਗਿਣਤੀ 'ਚ ਨਵੇਂ ਕੇਸ ਮਿਲਣ ਨਾਲ ਅੰਕੜਾ ਪੁੱਜਾ 5 ਹਜ਼ਾਰ ਤੋਂ ਪਾਰ

ਇਹ ਵੀ ਦੱਸ ਦੇਈਏ ਕਿ ਬਜ਼ੁਰਗ ਬੀਬੀ ਦੇ ਦੋਵੇਂ ਪੁੱਤਰ ਵੱਡੇ ਅਹੁਦਿਆਂ 'ਤੇ ਤਾਇਨਾਤ ਸਨ ਅਤੇ ਇਕ ਪੁੱਤਰ ਐਕਸਾਈਜ਼ ਵਿਭਾਗ 'ਚੋਂ ਰਿਟਾਇਰ ਹੋ ਚੁੱਕਾ ਹੈ ਅਤੇ ਦੂਜਾ ਰਾਜਨੀਤਕ ਪਾਰਟੀ ਨਾਲ ਜੁੜਿਆ ਸੀ ਜਦਕਿ ਧੀ ਸਿੱਖਿਆ ਵਿਭਾਗ 'ਚ ਤਾਇਨਾਤ ਹੈ ਅਤੇ ਪੋਤਰੀ. ਪੀ. ਸੀ. ਐੱਸ., ਐੱਸ. ਡੀ. ਐੱਮ., ਫਰੀਦਕੋਟ ਜ਼ਿਲ੍ਹੇ 'ਚ ਲੱਗੀ ਹੈ। ਇੰਨੇ ਵੱਡੇ ਅਹੁਦਿਆਂ 'ਤੇ ਤਾਇਨਾਤ ਪਰਿਵਾਰ ਵੱਲੋਂ ਇਕ ਬਜ਼ੁਰਗ ਬੀਬੀ ਦੀ ਸੰਭਾਲ ਨਾ ਕਰਨਾ ਕਿਤੇ ਨਾ ਕਿਤੇ ਇਨਸਾਨੀ ਕਦਰਾਂ-ਕੀਮਤਾਂ ਨੂੰ ਮਾਰਨ ਵਾਲੀ ਗੱਲ ਹੈ।
ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ 'ਚੋਂ ਕੋਰੋਨਾ ਪਾਜ਼ੇਟਿਵ ਕੈਦੀ ਹੋਇਆ ਫ਼ਰਾਰ
ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ
 


author

shivani attri

Content Editor

Related News