ਦਰਦਨਾਕ : ਪਤੀ ਦੀਆਂ ਅੱਖਾਂ ਸਾਹਮਣੇ ਪਤਨੀ ਨੂੰ ਮੌਤ ਨੇ ਘੇਰਿਆ, ਹਾਦਸੇ ਦੀ CCTV ਫੁਟੇਜ ਛੇੜ ਦੇਵੇਗੀ ਕੰਬਣੀ (ਤਸਵੀਰਾਂ)

Friday, Dec 03, 2021 - 12:01 PM (IST)

ਦਰਦਨਾਕ : ਪਤੀ ਦੀਆਂ ਅੱਖਾਂ ਸਾਹਮਣੇ ਪਤਨੀ ਨੂੰ ਮੌਤ ਨੇ ਘੇਰਿਆ, ਹਾਦਸੇ ਦੀ CCTV ਫੁਟੇਜ ਛੇੜ ਦੇਵੇਗੀ ਕੰਬਣੀ (ਤਸਵੀਰਾਂ)

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਟਿੱਬਾ ਰੋਡ 'ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਇਕ ਜਨਾਨੀ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਨੂੰ ਕੰਬਣੀ ਛਿੜ ਜਾਵੇਗੀ। ਦਰਅਸਲ ਪੂਜਾ ਨਾਂ ਦੀ ਇਕ ਜਨਾਨੀ ਆਪਣੇ ਪਤੀ ਨਾਲ ਐਕਟਿਵਾ 'ਤੇ ਚੰਡੀਗੜ੍ਹ ਰੋਡ 'ਤੇ ਜਾ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ : ਪੰਜਾਬੀ ਗਾਇਕ 'ਸਿੱਧੂ ਮੂਸੇਵਾਲਾ' ਨੇ ਫੜ੍ਹਿਆ ਕਾਂਗਰਸ ਦਾ ਹੱਥ (ਤਸਵੀਰਾਂ)

PunjabKesari

ਇਸ ਦੌਰਾਨ ਸੜਕ 'ਤੇ ਖੜ੍ਹੀ ਇਕ ਕਾਰ ਦੇ ਚਾਲਕ ਵੱਲੋਂ ਅਚਾਨਕ ਕਾਰ ਦਾ ਦਰਵਾਜ਼ਾ ਸੜਕ ਵਾਲੇ ਪਾਸਿਓਂ ਖੋਲ੍ਹ ਦਿੱਤਾ ਗਿਆ, ਜਿਸ ਦੀ ਲਪੇਟ 'ਚ ਆਉਣ ਕਾਰਨ ਦੋਵੇਂ ਪਤੀ-ਪਤਨੀ ਸੜਕ 'ਤੇ ਡਿਗ ਗਏ। ਦੇਖਦੇ ਹੀ ਦੇਖਦੇ ਪਤੀ ਦੀਆਂ ਅੱਖਾਂ ਅੱਗੇ ਪੂਜਾ ਸਾਹਮਣੇ ਤੋਂ ਇਕ ਮੋਟਰਸਾਈਕਲ ਨਾਲ ਟਕਰਾ ਗਈ।

ਇਹ ਵੀ ਪੜ੍ਹੋ : ... ਤੇ CM ਚੰਨੀ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਨਵਜੋਤ ਸਿੱਧੂ ਬਾਰੇ ਆਖ ਦਿੱਤੀ ਇਹ ਗੱਲ

PunjabKesari

ਇਹ ਟੱਕਰ ਇੰਨੀ ਭਿਆਨਕ ਸੀ ਕਿ ਪੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਪੂਜਾ ਨੂੰ ਤੁਰੰਤ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਾਹ 'ਚ ਹੀ ਉਸ ਨੇ ਦਮ ਤੋੜ ਦਿੱਤਾ। ਇਸ ਤਰ੍ਹਾਂ ਪਲਾਂ 'ਚ ਹੀ ਇਸ ਜੋੜੇ ਦੀਆਂ ਖ਼ੁਸ਼ੀਆਂ ਉੱਜੜ ਗਈਆਂ ਅਤੇ ਘਰ 'ਚ ਮਾਤਮ ਛਾ ਗਿਆ। 

PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News