ਵਿਆਹ ਦੇ ਇਕ ਸਾਲ ’ਚ ਸਹੁਰਿਆਂ ਨੇ ਵਿਖਾਏ ਆਪਣੇ ਅਸਲੀ ਰੰਗ, ਨੂੰਹ ਨੂੰ ਦਿੱਤੀ ਦਰਦਨਾਕ ਮੌਤ
Sunday, Feb 07, 2021 - 05:26 PM (IST)
ਨਕੋਦਰ (ਪਾਲੀ)- ਸਦਰ ਪੁਲਸ ਨੇ ਵਿਆਹੁਤਾ ਨੂੰ ਫਾਹ ਲਾ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ਤਹਿਤ ਪਤੀ ਅਤੇ ਨਣਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਦੀ ਪਛਾਣ ਰੌਸ਼ਨੀ (19 ) ਪਤਨੀ ਵੀਰਪਾਲ ਵਾਸੀ ਪਿੰਡ ਤਲਵੰਡੀ ਭਰੋਂ ਨਕੋਦਰ ਵਜੋਂ ਹੋਈ ।
ਇਹ ਵੀ ਪੜ੍ਹੋ : ਨਹੀਂ ਰਹੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ
ਇਕ ਸਾਲ ਪਹਿਲਾਂ ਹੀ ਹੋਇਆ ਸੀ ਕੁੜੀ ਦਾ ਵਿਆਹ
ਸਦਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਕੁੜੀ ਦੇ ਪਿਤਾ ਗੁਰਦੇਵ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਘੁੱਗਬੇਟ ਥਾਣਾ ਕੋਤਵਾਲੀ ਜ਼ਿਲ੍ਹਾ ਕਪੂਰਥਲਾ ਨੇ ਦਿੱਤੇ ਬਿਆਨਾਂ ’ਚ ਕਿਹਾ ਕਿ ਮੇਰੀ ਵੱਡੀ ਕੁੜੀ ਰੌਸ਼ਨੀ (19), ਜਿਸ ਦਾ ਵਿਆਹ ਕਰੀਬ 1 ਸਾਲ ਪਹਿਲਾਂ ਵੀਰਪਾਲ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਤਲਵੰਡੀ ਭਰੋਂ ਨਕੋਦਰ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਵੀਰਪਾਲ ਨੇ ਮੇਰੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਦਿੱਤਾ ਅਤੇ ਕਰੀਬ 10 ਦਿਨ ਪਹਿਲਾਂ ਮੇਰੀ ਕੁੜੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਉਸ ਦਾ ਪਤੀ ਉਸ ਨਾਲ ਕੁੱਟਮਾਰ ਕਰਕੇ ਤੰਗ ਪ੍ਰੇਸ਼ਾਨ ਕਰਦਾ ਹੈ। ਕੁਝ ਦਿਨ ਪਹਿਲਾਂ ਹੀ ਰਿਸ਼ਤੇਦਾਰ ਮੇਰੀ ਲੜਕੀ ਰੌਸ਼ਨੀ ਨੂੰ ਸਾਡੇ ਘਰ ਪਿੰਡ ਘੱਗਬੇਟ ਛੱਡ ਕੇ ਗਏ ਸਨ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ
ਇਸ ਦੇ ਬਾਅਦ ਮੇਰੀ ਕੁੜੀ ਦੀ ਨਣਾਨ ਗੋਰੇ ਵਾਸੀ ਪਿੰਡ ਖਾਲੂ ਜ਼ਿਲ੍ਹਾ ਕਪੂਰਥਲਾ ਨੇ ਫੋਨ ਕਰਕੇ ਧਮਕੀਆਂ ਦਿੰਦੇ ਕਿਹਾ ਕਿ ਜੇਕਰ ਉਹ ਵਾਪਸ ਸਹੁਰੇ ਘਰ ਨਾ ਆਈ ਤਾਂ ਉਸ ਦੇ ਪਤੀ ਨੇ ਕੁਝ ਕਰ ਲਿਆ ਤਾਂ ਉਹ ਉਸ ਨੂੰ ਨਹੀਂ ਛੱਡਣਗੇ। ਕਰੀਬ 4 ਦਿਨਾਂ ਬਾਅਦ ਮੇਰੀ ਲੜਕੀ ਰੌਸ਼ਨੀ ਨੂੰ ਉਸ ਦਾ ਪਤੀ ਵੀਰਪਾਲ ਲੈ ਕੇ ਤਲਵੰਡੀ ਭਰੋਂ ਆ ਗਿਆ, ਜਿੱਥੇ ਉਸ ਦੀ ਨਣਾਨ ਗੋਰੇ ਅਤੇ ਉਸ ਦਾ ਪਤੀ ਵੀਰਪਾਲ ਇਹ ਕਹਿ ਕੇ ਤੰਗ-ਪ੍ਰੇਸ਼ਾਨ ਕਰਦੇ ਰਹੇ ਕਿ ਉਹ ਆਪਣੇ ਪੇਕੇ ਗਈ ਸੀ ਅਤੇ ਉਥੋਂ ਕੋਈ ਸਾਮਾਨ ਨਹੀਂ ਲੈ ਕੇ ਆਈ। ਉਸ ਦੀ ਨਣਾਨ ਗੋਰੇ ਵਾਰ-ਵਾਰ ਮੇਰੀ ਲੜਕੀ ਨੂੰ ਫੋਨ ਕਰਕੇ ਇਹ ਕਹਿੰਦੀ ਸੀ ਕਿ ਆਪਣੇ ਪੇਕੇ ਗਈ ਸੀ ਤਾਂ ਉਥੋਂ ਕੀ ਸਮਾਨ ਲੈ ਕੇ ਆਈ ਹੈ।
ਇਹ ਵੀ ਪੜ੍ਹੋ : ਮੋਦੀ ਸਰਕਾਰ ਖੇਤੀ ਕਾਨੂੰਨਾਂ ’ਤੇ ਜਲਦ ਫੈਸਲਾ ਲੈਂਦੀ ਹੈ ਤਾਂ ਰਾਕੇਸ਼ ਟਿਕੈਤ ਨਹੀਂ, ਸਗੋਂ ਯੂ. ਪੀ. ਕਾਰਨ ਹੋਵੇਗਾ : ਜਾਖੜ
ਪਰਿਵਾਰ ਨੂੰ ਬਿਨਾਂ ਦੱਸੇ ਕਰਨ ਲੱਗੇ ਸਨ ਮ੍ਰਿਤਕਾ ਕੁੜੀ ਦਾ ਸਸਕਾਰ
ਬੀਤੀ 4 ਫਰਵਰੀ ਨੂੰ ਮੇਰੇ ਜੁਵਾਈ ਵੀਰਪਾਲ ਨੇ ਮੇਰੀ ਕੁੜੀ ਨਾਲ ਕੁੱਟਮਾਰ ਕੀਤੀ ਅਤੇ ਫਾਹੇ ਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਸਾਨੂੰ ਨਹੀਂ ਦੱਸਿਆ। 5 ਫਰਵਰੀ ਨੂੰ ਜਦ ਇਹ ਮੇਰੀ ਕੁੜੀ ਦਾ ਸਸਕਾਰ ਕਰਨ ਲੱਗੇ ਤਾਂ ਪਿੰਡ ਤਲੰਵਡੀ ਭਰੋਂ ਵਿਚ ਹੀ ਸਾਡੀ ਰਿਸ਼ਤੇਦਾਰ ਕੁੜੀ ਨੇ ਮੈਨੂੰ ਫੋਨ ਕਰ ਕੇ ਦੱਸਿਆ ਕਿ ਰੌਸ਼ਨੀ ਦੇ ਪਤੀ ਨੇ ਉਸ ਨੂੰ ਮਾਰ ਦਿੱਤਾ ਹੈ ਅਤੇ ਹੁਣ ਉਹ ਸਸਕਾਰ ਕਰਨ ਲੱਗੇ ਹਨ । ਜਿਸ ’ਤੇ ਮੈਂ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਪਿੰਡ ਤਲਵੰਡੀ ਭਰੋ ਪੁੱਜਾ, ਜਿਥੇ ਕਿ ਮੇਰੀ ਲੜਕੀ ਦੀ ਮੌਤ ਹੋ ਚੁੱਕੀ ਸੀ। ਉਧਰ ਕਾਰਜਕਾਰੀ ਸਦਰ ਥਾਣਾ ਮੁਖੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਤੁਰੰਤ ਪਿੰਡ ਤਲਵੰਡੀ ਭਰੋਂ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ । ਮ੍ਰਿਤਕ ਰੌਸ਼ਨੀ ਦੇ ਪਿਤਾ ਗੁਰਦੇਵ ਸਿੰਘ ਵਾਸੀ ਘੁੱਗਬੇਟ ਜ਼ਿਲ੍ਹਾ ਕਪੂਰਥਲਾ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਵੀਰਪਾਲ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਤਲਵੰਡੀ ਭਰੋਂ ਨਕੋਦਰ ਅਤੇ ਨਣਾਨ ਗੋਰੇ ਵਾਸੀ ਪਿੰਡ ਖਾਲੂ ਜ਼ਿਲ੍ਹਾ ਕਪੂਰਥਲਾ ਦੇ ਖ਼ਿਲਾਫ਼ ਥਾਣਾ ਸਿਟੀ ਨਕੋਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ।
ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਦੀ ਅਨੋਖੀ ਪਹਿਲ, ਧੀ ਦੇ ਜਨਮ ’ਤੇ ਘਰ ਜਾ ਕੇ ਕਿੰਨਰ ਦੇਣਗੇ ਇਹ ਤੋਹਫ਼ਾ