ਅਣਪਛਾਤੀ ਬਜ਼ੁਰਗ ਔਰਤ ਦੀ ਲਾਸ਼ ਮਿਲੀ
Saturday, Nov 25, 2017 - 11:33 AM (IST)

ਹੁਸ਼ਿਆਰਪੁਰ (ਜ.ਬ.)— ਥਾਣਾ ਮਾਡਲ ਟਾਊਨ ਦੇ ਏ. ਐੱਸ. ਆਈ. ਤਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੰਗੀ ਚੋਅ ਪੁਲ ਦੇ ਨਾਲ ਲੱਗਦੀ ਸੰਪਰਕ ਸੜਕ ਉੱਤੋਂ ਕਰੀਬ 70 ਸਾਲਾ ਅਣਪਛਾਤੀ ਬਜ਼ੁਰਗ ਔਰਤ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਔਰਤ ਦੇ ਸਰੀਰ 'ਤੇ ਕਿਸੇ ਸੱਟ ਜਾਂ ਜ਼ਖਮ ਦੇ ਨਿਸ਼ਾਨ ਨਹੀਂ ਮਿਲੇ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦੇ ਲਾਸ਼ ਘਰ 'ਚ ਰਖਵਾ ਦਿੱਤਾ ਗਿਆ ਹੈ ਅਤੇ ਪਛਾਣ ਨਾ ਹੋਣ 'ਤੇ ਪੋਸਟਮਾਰਟਮ ਉਪਰੰਤ ਨਗਰ ਨਿਗਮ ਨੂੰ ਸੌਂਪ ਦਿੱਤਾ ਜਾਵੇਗਾ।