ਬੀਮਾਰੀ ਤੋਂ ਪਰੇਸ਼ਾਨ ਔਰਤ ਨੇ ਕੀਤੀ ਖ਼ੁਦਕੁਸ਼ੀ
Tuesday, Aug 22, 2023 - 12:07 PM (IST)

ਲੁਧਿਆਣਾ (ਰਾਜ) : ਪਿਛਲੇ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੀ ਇਕ ਔਰਤ ਨੇ ਡਿਪ੍ਰੈਸ਼ਨ ਕਾਰਨ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦਾ ਨਾਂ ਕਾਜਲ (39) ਹੈ, ਜੋ ਟਿੱਬਾ ਰੋਡ ਦੇ ਰਾਮ ਨਗਰ ਦਾ ਰਹਿਣ ਵਾਲੀ ਸੀ। ਸੂਚਨਾ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਇਸ ਮਾਮਲੇ ’ਚ ਪੁਲਸ ਨੇ 174 ਦੀ ਕਾਰਵਾਈ ਕੀਤੀ ਹੈ। ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਕਿ ਕਾਜਲ ਕਾਫ਼ੀ ਸਮੇਂ ਤੋਂ ਬੀਮਾਰ ਸੀ। ਬੀਮਾਰੀ ਕਾਰਨ ਉਹ ਬਹੁਤ ਚਿੰਤਤ ਸੀ। ਉਹ ਸਵੇਰੇ ਬੁਰਸ਼ ਕਰ ਰਹੀ ਸੀ। ਇਸ ਦੌਰਾਨ ਉਹ ਛੱਤ ’ਤੇ ਚਲੀ ਗਈ।
ਜਦੋਂ ਉਹ ਕਾਫੀ ਦੇਰ ਤੱਕ ਹੇਠਾਂ ਨਾ ਆਈ ਤਾਂ ਉਸ ਦਾ ਪਤੀ ਪਵਨ ਉਸ ਨੂੰ ਦੇਖਣ ਗਿਆ। ਜਦੋਂ ਉਹ ਛੱਤ ’ਤੇ ਗਿਆ ਤਾਂ ਉਸ ਦੀ ਪਤਨੀ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕੀਤੀ ਹੋਈ ਸੀ।