ਪਤੀ ਨਾਲ ਝਗੜੇ ਮਗਰੋਂ ਦੋਸਤ ਘਰ ਰਹਿਣ ਵਾਲੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ

Tuesday, Jun 15, 2021 - 02:13 PM (IST)

ਪਤੀ ਨਾਲ ਝਗੜੇ ਮਗਰੋਂ ਦੋਸਤ ਘਰ ਰਹਿਣ ਵਾਲੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਰਾਜ) : ਪਤੀ ਨਾਲ ਹੋਏ ਝਗੜੇ ਤੋਂ ਬਾਅਦ ਪਤਨੀ ਬਿਨਾਂ ਦੱਸੇ ਸਹੁਰੇ ਘਰੋਂ ਚਲੀ ਗਈ। ਉਹ ਪਹਿਲਾਂ ਦਿੱਲੀ ਗਈ ਅਤੇ ਫਿਰ ਲੁਧਿਆਣਾ ਆ ਕੇ ਡਾਬਾ ਦੇ ਇਲਾਕੇ ਵਿਚ ਦੋਸਤ ਦੇ ਘਰ ਰੁਕ ਗਈ, ਜਿੱਥੇ ਉਸ ਨੇ ਭੇਤਭਰੇ ਹਾਲਾਤ ’ਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦੁੱਗਰੀ ਅਰਬਨ ਅਸਟੇਟ ਦੀ ਰਹਿਣ ਵਾਲੀ ਮਨੂ ਸ਼ਰਮਾ (25) ਹੈ। ਥਾਣਾ ਡਾਬਾ ਪੁਲਸ ਨੇ ਜਨਾਨੀ ਦੀ ਲਾਸ਼ ਕਬਜ਼ੇ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ।

ਪੁਲਸ ਨੂੰ ਮੌਕੇ ਤੋਂ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਲਿਖਿਆ ਹੈ ਕਿ ਜਿਸ ਨੌਜਵਾਨ ਦੇ ਘਰ ਉਹ ਉਸ ਦੇ ਰਿਸ਼ਤੇਦਾਰਾਂ ਦੀ ਮਨਜ਼ੂਰੀ ਨਾਲ ਰਹਿ ਰਹੀ ਹੈ, ਉਸ ਦਾ ਕੋਈ ਕਸੂਰ ਨਹੀਂ ਹੈ। ਉਹ ਸ਼ਰਮ ਮਹਿਸੂਸ ਕਰ ਰਹੀ ਸੀ, ਜਿਸ ਕਾਰਨ ਪਰੇਸ਼ਾਨ ਹੋ ਕੇ ਉਹ ਖ਼ੁਦਕੁਸ਼ੀ ਕਰ ਰਹੀ ਹੈ। ਜਾਣਕਾਰੀ ਮੁਤਾਬਕ ਮਈ ’ਚ ਮਨੂ ਸ਼ਰਮਾ ਦਾ ਵਿਆਹ ਮਾਨਸਾ ਦੇ ਰਹਿਣ ਵਾਲੇ ਨੌਜਵਾਨ ਦੇ ਨਾਲ ਹੋਇਆ ਸੀ। ਮਨੂ ਸ਼ਰਮਾ ਨੇ ਐੱਮ. ਬੀ. ਏ. ਕੀਤੀ ਹੋਈ ਸੀ, ਜਦੋਂ ਕਿ ਉਸ ਦਾ ਪਤੀ ਕੰਟ੍ਰੈਕਟਰ ਹੈ। ਥਾਣਾ ਡਾਬਾ ਦੇ ਸਬ ਇੰਸ. ਰਣਜੀਤ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਅਤੇ ਪੁਲਸ ਨੇ ਇਸ ਮਾਮਲੇ ਵਿਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News