ਮੋਰਿੰਡਾ ਵਿਖੇ ਪੋਲਟਰੀ ਫਾਰਮ ਵਿਚੋਂ ਮਿਲੀਆਂ ਦੋ ਲਾਸ਼ਾਂ, ਇਲਾਕੇ ਵਿਚ ਫੈਲੀ ਸਨਸਨੀ

Saturday, Jan 30, 2021 - 03:23 PM (IST)

ਮੋਰਿੰਡਾ ਵਿਖੇ ਪੋਲਟਰੀ ਫਾਰਮ ਵਿਚੋਂ ਮਿਲੀਆਂ ਦੋ ਲਾਸ਼ਾਂ, ਇਲਾਕੇ ਵਿਚ ਫੈਲੀ ਸਨਸਨੀ

ਰੂਪਨਗਰ (ਵਿਜੇ ਸ਼ਰਮਾ)- ਜ਼ਿਲ੍ਹੇ ਦੇ ਮੋਰਿੰਡਾ ਥਾਣੇ ਅਧੀਨ ਪੈਂਦੇ ਪਿੰਡ ਸਮਾਣਾ ਖ਼ੁਰਦ ’ਚ ਬਣੇ ਇਕ ਪੋਲਟਰੀ ਫਾਰਮ ’ਚੋਂ ਇਕ 45 ਸਾਲਾ ਔਰਤ ਅਤੇ 50 ਸਾਲਾ ਵਿਅਕਤੀ ਦੀ ਬੀਤੀ ਰਾਤ ਲਾਸ਼ ਬਰਾਮਦ ਹੋਣ ਕਰਕੇ ਇਲਾਕੇ ਵਿਚ ਸਨਸਨੀ ਫੈਲ ਗਈ।

ਇਹ ਵੀ ਪੜ੍ਹੋ : ਦੁਖਦਾਇਕ ਖ਼ਬਰ: ਸਿੰਘੂ ਸਰਹੱਦ ਤੋਂ ਵਾਪਸ ਪਰਤ ਰਹੇ ਪਟਿਆਲਾ ਦੇ ਕਿਸਾਨ ਦੀ ਹਾਦਸੇ ’ਚ ਮੌਤ

ਥਾਣਾ ਸਦਰ ਮੋਰਿੰਡਾ ਦੇ ਮੁਖੀ ਭੁਪਿੰਦਰ ਸਿੰਘ ਢਿੱਲੋਂ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਪੋਲਟਰੀ ਫਾਰਮ ’ਚ ਖਰੜ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਅਤੇ ਇਕ ਮੋਰਿੰਡਾ ਨੇੜਲੇ ਪਿੰਡ ਦੇ ਵਿਅਕਤੀ ਨੇ ਠੰਡ ਕਾਰਨ ਜੁਗਾਡ਼ੂ ਗੈਸ ਹੀਟਰ ਲਾਇਆ ਹੋਇਆ ਸੀ, ਜਿਸ ’ਚ ਉਸ ਨੇ ਡਿਸ਼ ਐਨਟੀਨੇ ਵਰਗੀ ਇਕ ਟਰੇਅ ਲਗਾ ਕੇ ਉਸ ’ਚ ਗੈਸ ਛੱਡੀ ਹੋਈ ਸੀ ਅਤੇ ਨੀਂਦ ਸਮੇਂ ਉਨ੍ਹਾਂ ਦੀ ਸਾਹ ਘੁਟਣ ਕਾਰਨ ਮੌਤ ਹੋ ਗਈ। ਮੋਰਿੰਡਾ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ :  ਸੁਖਜਿੰਦਰ ਰੰਧਾਵਾ ਦਾ ਮੋਦੀ ’ਤੇ ਨਿਸ਼ਾਨਾ, ਕਿਹਾ-ਪ੍ਰਧਾਨ ਮੰਤਰੀ ਭਾਜਪਾ ਦੇ ਭਾੜੇ ਦੇ ਗੁੰਡਿਆਂ ਨੂੰ ਪਾਉਣ ਨੱਥ


author

shivani attri

Content Editor

Related News