ਕਾਲੇ ਧੰਦੇ ਵਿਚ ਪਈ ਵਿਧਵਾ ਔਰਤ ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
Friday, Aug 09, 2024 - 01:44 PM (IST)

ਗੁਰਦਾਪਸੁਰ (ਵਿਨੋਦ) : ਕਾਹਨੂੰਵਾਨ ਪੁਲਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਇਕ ਵਿਧਵਾ ਔਰਤ ਨੂੰ 22,500 ਮਿ.ਲੀ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਕੇ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਏ.ਐੱਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਨਾਲ ਨਾਕਾਬੰਦੀ ਟੀ. ਪੁਆਇੰਟ ਬੇਰੀ ਮੋੜ ਨੇੜੇ ਕੀਤੀ ਹੋਈ ਸੀ।
ਇਸ ਦੌਰਾਨ ਵਾਹਨਾਂ ਦੀ ਚੈਕਿੰਗ ਦੌਰਾਨ ਦੋਸ਼ਣ ਮਨਜੀਤ ਪਤਨੀ ਲੇਟ ਹੈਪੀ ਵਾਸੀ ਹਰਚੋਵਾਲ ਥਾਣਾ ਸ਼੍ਰੀਹਰਗੋਬਿੰਦਪੁਰ ਨੂੰ ਸ਼ੱਕ ਦੇ ਆਧਾਰ 'ਤੇ ਸਕੂਟਰੀ ਪਲੈਜਰ ਨੰਬਰ ਪੀਬੀ 18 ਪੀ 3106 ਸਮੇਤ ਕਾਬੂ ਕਰਕੇ ਜਦ ਸਕੂਟਰੀ ਅੱਗੇ ਰੱਖੇ ਕੈਨ ਪਲਾਸਟਿਕ ਨੂੰ ਚੈਕ ਕੀਤਾ ਤਾਂ ਉਸ ਵਿਚੋਂ 22,500 ਮਿ.ਲੀ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਜਿਸ ’ਤੇ ਦੋਸ਼ਣ ਮਨਜੀਤ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ।