ਕਪੂਰਥਲਾ : ਘਰ ਵਿਚ ਹੀ ਔਰਤ ਦਾ ਕਤਲ
Saturday, Mar 03, 2018 - 06:13 PM (IST)

ਕਪੂਰਥਲਾ (ਰਾਜਿੰਦਰ) : ਬੇਗੋਵਾਲ ਦੇ ਵਾਰਡ ਨੰਬਰ 12 'ਚ ਅਮਰਜੀਤ ਕੌਰ (60) ਪਤਨੀ ਮੋਹਿੰਦਰ ਸਿੰਘ ਦਾ ਘਰ ਵਿਚ ਹੀ ਕਤਲ ਕਰ ਦਿੱਤਾ ਗਿਆ। ਕਤਲ ਦੀ ਸੂਚਨਾ ਮਿਲਦੇ ਹੀ ਐੱਸ. ਪੀ. ਡੀ ਜਗਜੀਤ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵਲੋਂ ਇਸ ਕਤਲ ਮਾਮਲੇ ਵਿਚ ਜਸਵਿੰਦਰ ਕੌਰ ਨਾਮਕ ਔਰਤ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁਲਸ ਮੁਤਾਬਕ ਹਾਰਸਤ 'ਚ ਲਈ ਗਈ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।