ਤਰਨਤਾਰਨ ’ਚ ਵੱਡੀ ਵਾਰਦਾਤ, ਰੰਜਿਸ਼ ਤਹਿਤ ਜਨਾਨੀ ਦਾ ਗੋਲ਼ੀ ਮਾਰ ਕੇ ਕਤਲ
Wednesday, May 12, 2021 - 06:00 PM (IST)

ਤਰਨਤਾਰਨ (ਬਲਵਿੰਦਰ ਕੌਰ) : ਥਾਣਾ ਚੋਹਲਾ ਸਾਹਿਬ ਦੇ ਅਧੀਨ ਪੈਂਦੇ ਇਕ ਪਿੰਡ ਵਿਚ ਰੰਜਿਸ਼ ਦਾ ਚੱਲਦੇ ਇਕ ਜਨਾਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਭੱਠਲ ਸਹਿਜਾ ਸਿੰਘ ਨੇ ਥਾਣਾ ਚੋਹਲਾ ਸਾਹਿਬ ਵਿਖੇ ਐੱਸ.ਐੱਚ.ਓ. ਪਰਮਜੀਤ ਸਿੰਘ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦੀ ਮਾਤਾ ਸੀਮਾ ਰਾਣੀ ਅਤੇ ਗੁਰਜੰਟ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀਆਨ ਚੰਬਾ ਖੁਰਦ ਹਵੇਲੀ ਵਿਚ ਪੀਰ ਦੀ ਜਗ੍ਹਾ ’ਤੇ ਬੈਠੇ ਗੱਲਾਂ ਕਰ ਰਹੇ ਸਨ ਕਿ ਰੰਜਿਸ਼ ਤਹਿਤ ਪਰਮਜੀਤ ਸਿੰਘ, ਜਰਮਨ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀਆਨ ਚੰਬਾ ਖੁਰਦ ਅਤੇ ਇਕ ਅਣਪਛਾਤਾ ਵਿਅਕਤੀ ਚਿੱਟੇ ਰੰਗ ਦੀ ਕਾਰ ਵਿਚ ਆਏ ਅਤੇ ਆਉਂਦੇਂ ਸਾਰ ਹੀ ਲਲਕਾਰਾ ਮਾਰਕੇ ਕਿਹਾ ਕਿ ਅੱਜ ਇਸ ਨੂੰ ਮਜ਼ਾ ਚਖਾ ਦਿਉ।
ਇਸ ਦੌਰਾਨ ਉਕਤ ਨੇ ਪਿਸਟਲ ਨਾਲ ਉਸ ਦੀ ਮਾਤਾ ਸੀਮਾ ਰਾਣੀ (45) ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਗੁਰਜੰਟ ਸਿੰਘ ਨੂੰ ਜ਼ਖਮੀ ਕਰ ਦਿੱਤਾ ਜੋ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਦਾਖਲ ਹੈ। ਬਿਆਨਕਰਤਾ ਨੇ ਦਸਿਆ ਕਿ ਰੰਜਿਸ਼ ਦੇ ਤਹਿਤ ਇਹ ਕਤਲ ਕੀਤਾ ਗਿਆ ਹੈ। ਵਜ੍ਹਾ ਇਹ ਹੈ ਕਿ ਗੁਰਜੰਟ ਸਿੰਘ ਦੇ ਉਸ ਦੀ ਮਾਤਾ ਨਾਲ ਦੋਸਤਾਨਾ ਸਬੰਧ ਸਨ ਜੋ ਉਸ ਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ।