ਟ੍ਰਰੈਕਟਰ ਟਰਾਲੀ ਦੀ ਫੇਟ ਵੱਜਣ ਕਾਰਨ 75 ਸਾਲਾ ਔਰਤ ਦੀ ਮੌਤ
Friday, Oct 11, 2019 - 06:03 PM (IST)

ਫਤਿਹਗੜ੍ਹ ਚੂੜੀਆਂ (ਸਾਰੰਗਲ/ਬਿਕਰਮਜੀਤ) : ਇਥੇ ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ਦੇ ਨੇੜੇ ਟਰੈਕਟਰ ਟਰਾਲੀ ਦੀ ਫੇਟ ਵੱਜਣ ਕਾਰਨ ਇਕ 75 ਸਾਲਾ ਔਰਤ ਦੀ ਮੌਤ ਹੋ ਗਈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸ਼ਿੰਦੋ ਪਤਨੀ ਚਰਨ ਮਸੀਹ ਵਾਸੀ ਪਿੰਡ ਖੰਨਾ ਚਮਾਰਾ (ਥਾਣਾ ਡੇਰਾ ਬਾਬਾ ਨਾਨਕ) ਜੋ ਕਿ ਡੇਰਾ ਬਾਬਾ ਨਾਨਕ ਤੋਂ ਫਤਿਹਗੜ੍ਹ ਚੂੜੀਆਂ ਨੂੰ ਐਕਟਿਵਾ 'ਤੇ ਆ ਰਹੀ ਸੀ ਕਿ ਅਚਾਨਕ ਇਥੇ ਸਥਿਤ ਇਕ ਹਸਪਤਾਲ ਦੇ ਨੇੜੇ ਟਰੈਕਟਰ ਟਰਾਲੀ ਦੀ ਫੇਟ ਵੱਜਣ ਕਾਰਨ ਉਸਦੀ ਦੀ ਮੌਕੇ 'ਤੇ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਫਤਿਹਗੜ੍ਹ ਚੂੜੀਆਂ ਦੇ ਦਲਵਿੰਦਰ ਸਿੰਘ ਐੱਸ.ਆਈ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।