ਅਹਿਮ ਖ਼ਬਰ : ਰਵਨੀਤ ਬਿੱਟੂ ਦੇ ਕੇਂਦਰੀ ਮੰਤਰੀ ਬਣਨ ਨਾਲ ਲੁਧਿਆਣਾ ਨੂੰ ਮਿਲਣਗੇ 4 ਸੰਸਦ ਮੈਂਬਰ

Monday, Jun 10, 2024 - 10:06 AM (IST)

ਅਹਿਮ ਖ਼ਬਰ : ਰਵਨੀਤ ਬਿੱਟੂ ਦੇ ਕੇਂਦਰੀ ਮੰਤਰੀ ਬਣਨ ਨਾਲ ਲੁਧਿਆਣਾ ਨੂੰ ਮਿਲਣਗੇ 4 ਸੰਸਦ ਮੈਂਬਰ

ਲੁਧਿਆਣਾ (ਹਿਤੇਸ਼) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਤੋਂ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾਉਣ ਨਾਲ ਜੁੜਿਆ ਹੋਇਆ ਇਕ ਪਹਿਲੂ ਇਹ ਵੀ ਹੈ ਕਿ ਇਸ ਨਾਲ ਲੁਧਿਆਣਾ ਨੂੰ 4 ਐੱਮ. ਪੀ. ਮਿਲ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਲੁਧਿਆਣਾ ਸੀਟ ’ਤੇ ਰਾਜਾ ਵੜਿੰਗ ਕਾਂਗਰਸ ਤੋਂ ਲੋਕ ਸਭਾ ਚੋਣ ਜਿੱਤੇ ਹਨ। ਇਸੇ ਤਰ੍ਹਾਂ ਫਤਹਿਗੜ੍ਹ ਸਾਹਿਬ ਦਾ ਜ਼ਿਆਦਾਤਰ ਹਿੱਸਾ ਵੀ ਲੁਧਿਆਣਾ ਜ਼ਿਲ੍ਹਾ ਦੇ ਅਧੀਨ ਆਉਂਦਾ ਹੈ, ਜਿੱਥੇ ਕਾਂਗਰਸ ਦੇ ਡਾ. ਅਮਰ ਸਿੰਘ ਲਗਾਤਾਰ ਦੂਜੀ ਵਾਰ ਐੱਮ. ਪੀ. ਬਣੇ ਹਨ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਨਾਲ ਸਬੰਧਿਤ ਸੰਜੀਵ ਅਰੋੜਾ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ। ਅਰੋੜਾ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਹੈ। ਹੁਣ ਬਿੱਟੂ ਨੂੰ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਵੀ ਕੇਂਦਰੀ ਮੰਤਰੀ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ ਰਾਜ ਸਭਾ ਦੀ ਮੈਂਬਰਸ਼ਿਪ ਹਾਸਲ ਕਰਨੀ ਹੋਵੇਗੀ। ਇਸ ਦੇ ਬਾਅਦ ਲੁਧਿਆਣਾ ਦੇ ਨਾਲ ਸਬੰਧ ਰੱਖਣ ਵਾਲੇ ਸੰਸਦਾਂ ਦਾ ਅੰਕੜਾ 4 ਹੋ ਜਾਵੇਗਾ ਕਿਉਂਕਿ ਬਿੱਟੂ ਪਹਿਲਾ 2 ਵਾਰ ਲੁਧਿਆਣਾ ਤੋਂ ਐੱਮ. ਪੀ. ਰਹਿ ਚੁੱਕੇ ਹਨ।

ਇਹ ਵੀ ਪੜ੍ਹੋ : ਮੋਦੀ ਕੈਬਨਿਟ 'ਚ ਰਵਨੀਤ ਬਿੱਟੂ ਦੇ ਨਾਂ 'ਤੇ ਲੱਗੀ ਮੋਹਰ, ਚਿੱਠੀ ਦੀ ਪਹਿਲੀ ਤਸਵੀਰ ਆਈ ਸਾਹਮਣੇ (ਵੀਡੀਓ)
ਪਹਿਲਾਂ ਲੁਧਿਆਣਾ ਤੋਂ ਮਨੀਸ਼ ਤਿਵਾੜੀ ਰਹਿ ਚੁੱਕੇ ਹਨ ਕੇਂਦਰੀ ਮੰਤਰੀ
ਜੇਕਰ ਲੁਧਿਆਣਾ ਨੂੰ ਕੇਂਦਰੀ ਮੰਤਰੀ ਮੰਡਲ 'ਚ ਸ਼ਾਮਲ ਕਰਨ ਦੀ ਗੱਲ ਕਰੀਏ ਤਾਂ ਰਵਨੀਤ ਬਿੱਟੂ ਤੋਂ ਪਹਿਲਾਂ ਲੁਧਿਆਣਾ ਦੇ ਐੱਮ. ਪੀ. ਦੇ ਰੂਪ 'ਚ ਮਨੀਸ਼ ਤਿਵਾੜੀ ਕੇਂਦਰੀ ਮੰਤਰੀ ਰਹਿ ਚੁੱਕੇ ਹਨ, ਜਿਨ੍ਹਾਂ ਨੂੰ ਮਨਮੋਹਨ ਸਿੰਘ ਦੀ ਸਰਕਾਰ 'ਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਅਮਿਤ ਸ਼ਾਹ ਨੇ ਨਿਭਾਇਆ ਵਾਅਦਾ
ਲੁਧਿਆਣਾ (ਹਿਤੇਸ਼) : ਕਾਂਗਰਸ ਛੱਡਣ ਦੇ ਬਾਅਦ ਤੋਂ ਰਵਨੀਤ ਬਿੱਟੂ ਖੁੱਲ੍ਹੇਆਮ ਕਹਿ ਰਹੇ ਸਨ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਕ ਫੋਨ ਕਾਲ ਕਰ ਕੇ ਭਾਜਪਾ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਸਬੂਤ ਉਸ ਸਮੇਂ ਦੇਖਣ ਨੂੰ ਮਿਲਿਆ, ਜਦ ਅਮਿਤ ਸ਼ਾਹ ਲੋਕ ਸਭਾ ਚੋਣ ਦੌਰਾਨ ਪੰਜਾਬ ਦੀ ਸਿਰਫ ਲੁਧਿਆਣਾ ਸੀਟ ’ਤੇ ਹੀ ਰੈਲੀ ਕਰਨ ਲਈ ਆਏ ਸੀ। ਇਸ ਰੈਲੀ ਦੌਰਾਨ ਅਮਿਤ ਸ਼ਾਹ ਨੇ ਕਿਹਾ ਸੀ ਕਿ ਲੁਧਿਆਣਾ ਦੇ ਲੋਕ ਬਿੱਟੂ ਨੂੰ ਜਿਤਾਉਣ, ਉਸ ਨੂੰ ਵੱਡਾ ਆਦਮੀ ਬਣਾਉਣ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਦਫ਼ਤਰ ਤੇ ਹੋਰ ਅਦਾਰੇ

ਭਾਵੇਂ ਬਿੱਟੂ ਲੋਕ ਸਭਾ ਚੋਣ ਹਾਰ ਗਏ ਹਨ ਪਰ ਉਨ੍ਹਾਂ ਨੂੰ ਕੇਂਦਰ ਵਿਚ ਮੰਤਰੀ ਬਣਾ ਕੇ ਅਮਿਤ ਸ਼ਾਹ ਨੇ ਆਪਣਾ ਵਾਅਦਾ ਨਿਭਾਅ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੱਲ ਪਹਿਲਾ ਤੈਅ ਹੋ ਗਈ ਸੀ ਕਿ ਬਿੱਟੂ ਜਿੱਤੇ ਜਾਂ ਹਾਰੇ, ਉਨ੍ਹਾਂ ਨੂੰ ਕੇਂਦਰ ਵਿਚ ਮੰਤਰੀ ਅਹੁਦਾ ਦਿੱਤਾ ਜਾਵੇਗਾ, ਜਿਸ ਦੇ ਬਾਅਦ ਇਹ ਸੰਕੇਤ ਮਿਲ ਰਹੇ ਹਨ ਕਿ ਬਿੱਟੂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਭਾਜਪਾ ਦਾ ਚਿਹਰਾ ਬਣਾਇਆ ਜਾ ਸਕਦਾ ਹੈ। ਕਿਉਂਕਿ ਇਸ ਵਾਰ ਸ਼ਹਿਰੀ ਖੇਤਰ ਵਿਚ ਭਾਜਪਾ ਨੂੰ ਕਾਫੀ ਵੋਟਾਂ ਮਿਲੀਆਂ ਹਨ ਅਤੇ ਪੇਂਡੂ ਖੇਤਰਾਂ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਭਾਜਪਾ ਵੱਲੋਂ ਸਿੱਖ ਚਿਹਰੇ ’ਤੇ ਦਾਅ ਲਾਇਆ ਜਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News